
ਸਿਆਸਤ ਨੂੰ ਦੋਸਤੀ ਨਾਲ ਰਲਾ ਰਹੇ ਹੋ! : ਕੈਪਟਨ
ਚੰਡੀਗੜ੍ਹ : ਕਾਂਗਰਸ ਨਾਲੋਂ ਵੱਖ ਹੋਣ ਮਗਰੋਂ ਕੈਪਟਨ ਅਤੇ ਪਾਰਟੀ ਨੇ ਇੱਕ ਦੂਜੇ ਵਿਰੁਧ ਮੋਰਚਾ ਖੋਲ੍ਹਿਆ ਹੋਇਆ ਹੈ। ਬੀਤੇ ਕੱਲ੍ਹ ਤੋਂ ਚਲ ਰਹੀ ਟਵਿੱਟਰ ਵਾਰ ਰੁਕਣ ਦਾ ਨਾਮ ਨਹੀਂ ਲੈ ਰਹੀ।
tweet
ਦੱਸ ਦਈਏ ਕਿ ਇਕ ਵਾਰ ਫਿਰ ਕੈਪਟਨ ਨੇ ਅੱਜ ਮੁਹੰਮਦ ਮੁਸਤਫ਼ਾ 'ਤੇ ਨਿਸ਼ਾਨਾ ਸਾਧਿਆ ਹੈ।
Mohammad Mustafa
ਉਨ੍ਹਾਂ ਅਰੂਸਾ ਆਲਮ ਨਾਲ ਮੁਹੰਮਦ ਮੁਸਤਫ਼ਾ ਦੀ ਪਤਨੀ ਤੇ ਨੂੰਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਮੁਸਤਫ਼ਾ ਤੋਂ ਪੁੱਛਿਆ ਹੈ ਕਿ, ''ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਤੁਹਾਡੀ ਪਤਨੀ ਅਤੇ ਨੂੰਹ ਇੱਕੋ ਔਰਤ ਨਾਲ ਨਹੀਂ ਹਨ? ਤੁਸੀਂ ਇੰਨਾ ਕਿਵੇਂ ਗਿਰ ਸਕਦੇ ਹੋ? ਸਿਆਸਤ ਨੂੰ ਦੋਸਤੀ ਨਾਲ ਰਲਾ ਰਹੇ ਹੋ! ਅਰੂਸਾ ਆਲਮ ਨੇ ਕਈ ਖੁਸ਼ੀ ਭਰੇ ਪਲ ਤੁਹਾਡੇ ਪਰਿਵਾਰ ਨਾਲ ਵੀ ਬਿਤਾਏ ਹਨ।''