ਟੀਵੀ ਇਸ਼ਤਿਹਾਰਾਂ ਦੇ ਮਾਮਲੇ 'ਚ ਭਾਜਪਾ ਨੇ ਸਾਰੀਆਂ ਪਾਰਟੀਆਂ ਪਛਾੜੀਆਂ
Published : Nov 23, 2018, 6:09 pm IST
Updated : Nov 23, 2018, 6:09 pm IST
SHARE ARTICLE
Bhartiya Janta party
Bhartiya Janta party

16 ਨਵੰਬਰ ਨੂੰ ਖਤਮ ਹੋਈ ਹਫਤੇ ਦੀ ਰੀਪੋਰਟ ਜਾਰੀ ਕਰਦਿਆਂ ਬਾਰਕ ਨੇ ਕਿਹਾ ਕਿ ਭਾਜਪਾ ਸਾਰੇ ਚੈਨਲਾਂ ਤੇ ਨੰਬਰ-1 ਇਸ਼ਤਿਹਾਰ ਦੇਣ ਵਾਲੀ ਪਾਰਟੀ ਬਣ ਗਈ ਹੈ।

ਨਵੀਂ ਦਿੱਲੀ,  ( ਪੀਟੀਆਈ) : ਭਾਜਪਾ ਪੰਜ ਰਾਜਾਂ ਵਿਚ ਹੋ ਰਹੀਆਂ ਵਿਧਾਨਸਭਾ ਚੋਣਾਂ ਦੌਰਾਨ ਟੀਵੀ ਤੇ ਸੱਭ ਤੋਂ ਵੱਧ ਇਸ਼ਤਿਹਾਰ  ਦੇਣ ਵਾਲੀ ਪਾਰਟੀ ਬਣ ਗਈ ਹੈ। ਇਸ ਮਾਮਲੇ ਵਿਚ ਭਾਜਪਾ ਨੇ ਕਈ ਮਸ਼ਹੂਰ ਕੰਪਨੀਆਂ ਨੂੰ ਪਿੱਛੇ ਛੱਡ ਦਿਤਾ ਹੈ। ਬ੍ਰਾਡਕਾਸਟ ਦਰਸ਼ਕ ਖੋਜ ਕੌਂਸਲ ਵੱਲੋਂ ਜਾਰੀ ਇਕ ਰੀਪੋਰਟ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ।

ElectionsElections

ਇਸ਼ਤਿਹਾਰ ਦੇਣ ਦੇ ਮਾਮਲੇ ਵਿਚ ਹਿੰਦੂਸਤਾਨ ਯੂਨੀਲੀਵਰ, ਰੈਕਿਟ ਬੇਂਕਿਸਰ, ਅਮੇਜ਼ਨ, ਨੇਟਫਲਿਕਸ, ਵਿਮਲ ਪਾਨ ਮਸਾਲਾ ਅਤੇ ਟ੍ਰਿਵਾਗੋ ਵੀ ਇਸ ਵੇਲੇ ਟੀਵੀ ਤੇ ਇਸ਼ਤਿਹਾਰ ਦੇਣ ਦੇ ਮਾਮਲੇ ਵਿਚ ਬਹੁਤ ਪਿੱਛੇ ਹੋ ਗਈਆਂ ਹਨ। 16 ਨਵੰਬਰ ਨੂੰ ਖਤਮ ਹੋਈ ਹਫਤੇ ਦੀ ਰੀਪੋਰਟ ਜਾਰੀ ਕਰਦਿਆਂ ਬਾਰਕ ਨੇ ਕਿਹਾ ਕਿ ਭਾਜਪਾ ਸਾਰੇ ਚੈਨਲਾਂ ਤੇ ਨੰਬਰ-1 ਇਸ਼ਤਿਹਾਰ ਦੇਣ ਵਾਲੀ ਪਾਰਟੀ ਬਣ ਗਈ ਹੈ। ਰੀਪੋਰਟ ਮੁਤਾਬਕ ਭਾਜਪਾ ਇਸ ਤੋਂ ਪਹਿਲਾਂ ਹਫਤੇ ਵਿਚ ਨੰਬਰ-2 ਤੇ ਸੀ। ਉਥੇ ਹੀ ਵਿਰੋਧੀ ਦਲ ਕਾਂਗਰਸ ਪਾਰਟੀ ਇਸ਼ਤਿਹਾਰ ਦੇਣ ਵਿਚ ਸਿਖਰ ਦੇ 10 ਨੰਬਰਾਂ ਵਿਚ ਵੀ ਨਹੀਂ ਹੈ।

Broadcast Audience Research CouncilBroadcast Audience Research Council

ਜ਼ਿਕਰਯੋਗ ਹੈ ਕਿ ਪੰਜ ਰਾਜਾਂ ਮੱਧ ਪ੍ਰਦੇਸ਼, ਰਾਜਸਥਨ, ਛੱਤੀਗੜ, ਤੇਲੰਗਾਨਾ ਅਤੇ ਮਿਜ਼ੋਰਮ ਵਿਖੇ ਚੋਣਾਂ ਚਲ ਰਹੀਆਂ ਹਨ। ਛੱਤੀਸਗੜ੍ਹ ਵਿਖੇ ਵੋਟਿੰਗ ਦਾ ਪੜਾਅ ਪੂਰਾ ਹੋ ਚੁੱਕਾ ਹੈ ਜਦਕਿ ਹੋਰਨਾਂ ਰਾਜਾਂ ਵਿਚ ਅਜੇ ਵੋਟਾਂ ਪੈਣੀਆਂ ਹਨ। ਬਾਰਕ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਬਾਕ ਭਾਜਪਾ ਪਹਿਲੇ ਨੰਬਰ ਹੈ। ਦੂਜੇ ਨੰਬਰ ਤੇ ਨੈਟਫਲਿਕਸ ਅਤੇ ਫਿਰ ਲੜੀਵਾਰ ਟ੍ਰਿਵਾਗੋ, ਸੰਤੂਰ ਸਾਬਨ, ਡਿਟੋਲ, ਵਾਈਪ, ਕੋਲਗੇਟ, ਡਿਟੋਲ ਸਾਬਣ, ਅਮੇਜਨ ਪ੍ਰਾਈਮ ਵੀਡਿਓ ਅਤੇ ਅਯੂਰ ਫੇਸ ਕਰੀਮ ਸ਼ਾਮਲ ਹਨ।

ਵਿਗਿਆਪਨ ਕੰਪਨੀਆਂ ਮੁਤਾਬਕ ਚੋਣਾਂ ਦਾ ਮੌਸਮ ਅਜੇ ਸ਼ੁਰੂ ਹੀ ਹੋਇਆ ਹੈ।  ਇਸ ਵਿਚ ਆਮ ਚੋਣਾਂ ਵੇਲੇ ਹੋਰ ਵੀ ਜਿਆਦਾ ਵਾਧਾ ਹੋਵੇਗਾ। ਰਾਜਾਂ ਵਿਚ ਹੋ ਰਹੀਆਂ ਚੋਣਾਂ ਸਮੇਂ ਨਾ ਸਿਰਫ ਸਥਾਨਕ ਮੁੱਦੇ ਹਾਵੀ ਰਹਿੰਦੇ ਹਨ, ਜਦਕਿ ਲੋਕਸਭਾ ਚੋਣਾਂ ਵਿਚ ਰਾਸ਼ਟਰੀ ਮੁੱਦੇ ਦੇ ਇਸ਼ਤਿਹਾਰ ਜਿਆਦਾ ਵੱਧ ਸਕਦੇ ਹਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement