
ਦੋ ਮਹੀਨੇ ਤਕ ਚਲਣ ਵਾਲੀ ਸਾਲਾਨਾ ਤੀਰਥ ਯਾਤਰਾ ਦੇ ਦੂਜੀ ਦਿਨ ਸਬਰੀਮਲਾ ਵਿਚ ਭਗਵਾਨ ਅਯੱਪਾ ਮੰਦਰ ਵਿਚ ਮਾਹੌਲ ਸ਼ਾਤ ਰਿਹਾ.......
ਸਨੀਧਾਨਮ (ਕੇਰਲ) : ਦੋ ਮਹੀਨੇ ਤਕ ਚਲਣ ਵਾਲੀ ਸਾਲਾਨਾ ਤੀਰਥ ਯਾਤਰਾ ਦੇ ਦੂਜੀ ਦਿਨ ਸਬਰੀਮਲਾ ਵਿਚ ਭਗਵਾਨ ਅਯੱਪਾ ਮੰਦਰ ਵਿਚ ਮਾਹੌਲ ਸ਼ਾਤ ਰਿਹਾ, ਜਦਕਿ ਰਾਜ ਦੇ ਦੂਜੇ ਹਿੱਸਿਆਂ ਵਿਚ ਭਾਜਪਾ ਜਨਰਲ ਸਕੱਤਰ ਸੁਰਿੰਦਰਨ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਪ੍ਰਦਰਸ਼ਨ ਹੋਇਆ ਅਤੇ ਕਰੀਬ ਇਕ ਘੰਟੇ ਤਕ ਰਾਸ਼ਟਰੀ ਰਾਜਮਾਰਗ ਜਾਮ ਰਿਹਾ। ਸੁਰਿੰਦਰਨ ਨੂੰ ਮੰਦਰ ਜਾਂਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੰਦਰ ਦਾ ਪ੍ਰਬੰਧ ਵੇਖਣ ਵਾਲੇ ਤਰਾਵਣਕੋਰ ਦੇਵਸਵੋਮ ਬੋਰਡ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਪਟੀਸ਼ਟ ਪਾ ਕੇ ਉਸ ਦੇ 28 ਸਤੰਬਰ ਦੇ ਹੁਕਮ 'ਤੇ ਗੌਰ ਲਈ ਅਤੇ ਸਮੇਂ ਦੀ ਮੰਗ ਕਰੇਗਾ।
ਅਦਾਲਤ ਨੇ ਅਪਣੇ ਫੈਸਲੇ ਵਿਚ ਸਾਰੀ ਉਮਰ ਵਰਗ ਦੀਆਂ ਔਰਤਾ ਨੂੰ ਮੰਦਮ ਵਿਚ ਪੂਜਾ ਦੀ ਮਨਜ਼ੂਰੀ ਦਿਤੀ ਸੀ। ਬੋਰਡ ਦੇ ਪ੍ਰਧਾਲ ਏ ਪਦਮਕੁਮਾਰ ਨੇ ਇਹ ਜਾਣਕਾਰੀ ਦਿਤੀ। ਹੁਣ ਤੱਕ 500 ਔਰਤਾਂ ਨੇ ਦਰਸ਼ਨ ਲਈ ਆਨਲਾਈਨ ਬੁਕਿੰਗ ਕਰਾਈ ਹੈ। ਮੰਦਰ ਦੇ ਖੇਤਰ ਵਿਚ ਪੂਰੇ ਇੰਤਜ਼ਾਮ ਅਤੇ ਸ਼ਰਧਾਲੂਆਂ 'ਤ। ਲਗਾਏ ਗਏ ਸਖ਼ਤ ਪਾਬੰਦ ਸਬੰਧੀ ਹੋ ਰਹੀ ਅਲੋਚਨਾ 'ਤੇ ਪ੍ਰਧਾਨ ਨੇ ਕਿਹਾ ਕਿ ਕੋਈ ਗੈਰ ਜ਼ਰੂਰੀ ਰੋਕ ਨਹੀਂ ਹੋਵੇਗੀ
ਅਤੇ ਜੋ 'ਛੋਟੇ ਮੁੱਦੇ' ਸਾਮ੍ਹਣੇ ਆ ਰਹੇ ਹਨ ਉਨ੍ਹਾਂ ਨੂੰ ਸ਼ੁਰੂਆਤੀ ਮੁਸ਼ਕਲਾਂ ਵਜੋਂ ਦੇਖਿਆ ਜਾਣਾ ਚਾਹੀਦੈ। ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਕੇਐਸਆਰਟੀਸੀ ਬੱਸ 'ਤੇ ਪੱਥਰਾਅ ਕੀਤਾ ਗਿਆ । ਗ੍ਰਿਫ਼ਤਾਰ ਕੀਤੇ ਗਏ ਸੁਰਿੰਦਰਨ ਨੂੰ ਐਤਵਾਰ ਨੂੰ ਮੈਜੀਸਟ੍ਰੇਟ ਸਾਮ੍ਹਣੇ ਪੇਸ਼ ਕੀਤਾ ਗਿਆ ਅਤੇ ਉਨ੍ਹਾਂ 'ਤੇ ਗੈਰ ਜ਼ਮਾਨਤੀ ਅਪਰਾਧਾ ਦੇ ਦੋਸ਼ ਲਾਏ ਗਏ ਹਨ। (ਪੀਟੀਆਈ)