
ਕਿਹਾ ਕਿ ਇਹ ਹਿੰਦੂਤਵ ਅਤੇ ਮਹਿਲਾ ਸ਼ਕਤੀ ’ਤੇ ਹਮਲਾ ਹੈ
ਮੁੰਬਈ: ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੀ ‘ਸ਼ਕਤੀ’ ਟਿਪਣੀ ਨੂੰ ਲੈ ਕੇ ਉਨ੍ਹਾਂ ਵਿਰੁਧ ਝੂਠਾ ਪ੍ਰਚਾਰ ਕਰ ਰਹੀ ਹੈ। ਪਾਰਟੀ ਦੇ ਅਖ਼ਬਾਰ ‘ਸਾਮਨਾ’ ’ਚ ਅਪਣੇ ਹਫਤਾਵਾਰੀ ਕਾਲਮ ‘ਰੋਖਠੋਕ’ ’ਚ ਰਾਊਤ ਨੇ ਕਿਹਾ ਕਿ ਮੁੰਬਈ ’ਚ ਇਕ ਰੈਲੀ ਦੌਰਾਨ ਰਾਹੁਲ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਇਕ ਮੁਖੌਟਾ ਹਨ ਅਤੇ ਵਿਰੋਧੀ ਧਿਰ ਨੂੰ ਉਨ੍ਹਾਂ ਦੇ ਪਿੱਛੇ ਦੀ ‘ਸ਼ਕਤੀ’ ਨਾਲ ਲੜਨਾ ਪਵੇਗਾ।
ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ, ‘‘ਰਾਹੁਲ ਦਾ ਮਤਲਬ ‘ਪੈਸੇ ਦੀ ਸ਼ਕਤੀ’ ਹੈ, ਜਿਸ ਵਿਰੁਧ ਵਿਰੋਧੀ ਧਿਰ ਨੂੰ ਲੜਨਾ ਪਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਤੁਰਤ ਕਿਹਾ ਕਿ ਇਹ ਹਿੰਦੂਤਵ ਅਤੇ ਮਹਿਲਾ ਸ਼ਕਤੀ ’ਤੇ ਹਮਲਾ ਹੈ। ਖ਼ੁਦ ਨੂੰ ਭਗਵਾਨ ਵਿਸ਼ਨੂੰ ਦਾ ਅਵਤਾਰ ਮੰਨਣ ਵਾਲੇ ਲੋਕ ਰਾਹੁਲ ਗਾਂਧੀ ਦੇ ‘ਸ਼ਕਤੀ’ ਹਮਲੇ ਤੋਂ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਰਾਹੁਲ ਦੇ ਵਿਰੁਧ ਪ੍ਰਚਾਰ ਸ਼ੁਰੂ ਕਰ ਦਿਤਾ। ਇਸ ਝੂਠੀ ਪ੍ਰਚਾਰ ਮਸ਼ੀਨ ਦੇ ਪਿੱਛੇ ਵੀ ਕੋਈ ਸ਼ਕਤੀ ਹੈ।’’
ਉਨ੍ਹਾਂ ਕਿਹਾ ਕਿ ਭਾਜਪਾ ਮਨੋਰੋਗੀ ਬਣ ਗਈ ਹੈ। ਰਾਊਤ ਨੇ ਇਹ ਵੀ ਪੁਛਿਆ ਕਿ ਮਰੀਜ਼ਾਂ ਦੇ ਇਲਾਜ ਤੋਂ ਪੈਸਾ ਕਮਾਉਣ ਵਾਲੇ ਹਸਪਤਾਲ ਨੂੰ ਚੋਣ ਬਾਂਡ ਕਿਉਂ ਖਰੀਦਣੇ ਪਏ। ਉਨ੍ਹਾਂ ਕਿਹਾ, ‘‘ਯਸ਼ੋਦਾ ਸੁਪਰ ਸਪੈਸ਼ਲਿਟੀ ਹਸਪਤਾਲ ਨੇ ਅਕਤੂਬਰ 2021 ਤੋਂ ਅਕਤੂਬਰ 2023 ਦਰਮਿਆਨ 162 ਕਰੋੜ ਰੁਪਏ ਦੇ ਚੋਣ ਬਾਂਡ ਖਰੀਦੇ। ਕੋਵਿਡ-19 ਮਹਾਂਮਾਰੀ ਦੌਰਾਨ ਕਿਹੜੀ ਪਾਰਟੀ ਕਿਸੇ ਹਸਪਤਾਲ ਤੋਂ ਚੰਦਾ ਲੈ ਰਹੀ ਸੀ? ਕੋਵਿਡ-19 ਕੇਂਦਰ ਅਤੇ ਖਿਚੜੀ ਮਾਮਲਿਆਂ ਦੀ ਜਾਂਚ ਕਰ ਰਹੀਆਂ ਏਜੰਸੀਆਂ ਨੂੰ ਵੀ ਹਸਪਤਾਲ ਅਤੇ ਭਾਜਪਾ ਵਿਚਾਲੇ ਸਬੰਧਾਂ ਦੀ ਜਾਂਚ ਕਰਨੀ ਚਾਹੀਦੀ ਹੈ।