Smriti Irani News: ਅੱਜ ਕੇਜਰੀਵਾਲ ਨਾਲ ਹਮਦਰਦੀ ਪ੍ਰਗਟਾ ਰਹੇ ਰਾਹੁਲ ਗਾਂਧੀ ਕਦੇ ਕਹਿੰਦੇ ਸੀ, ਕੇਜਰੀਵਾਲ ਭ੍ਰਿਸ਼ਟ ਹੈ-ਸਮ੍ਰਿਤੀ ਇਰਾਨੀ
Published : Mar 24, 2024, 8:21 am IST
Updated : Mar 24, 2024, 12:05 pm IST
SHARE ARTICLE
Smriti Irani criticized Rahul Gandhi news in punjabi
Smriti Irani criticized Rahul Gandhi news in punjabi

Smriti Irani News: ਕੇਂਦਰੀ ਮੰਤਰੀ ਨੇ ਪੁੱਛਿਆ ਕਿ ਕਿਹੜਾ ਰਾਹੁਲ ਸੱਚ ਬੋਲ ਰਿਹਾ ਹੈ?

Smriti Irani criticized Rahul Gandhi news in punjabi : ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਦਿੱਲੀ ਸ਼ਰਾਬ ਨੀਤੀ ਘੁਟਾਲੇ 'ਤੇ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਦੇ ਦੋਹਰੇ ਮਾਪਦੰਡਾਂ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ਸਮ੍ਰਿਤੀ ਨੇ ਕਿਹਾ ਕਿ ਰਾਹੁਲ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ  ਉਨ੍ਹਾਂ ਦੇ ਪਰਿਵਾਰ ਨਾਲ ਇਕਜੁੱਟਤਾ ਦਿਖਾ ਰਹੇ ਹਨ, ਜਦਕਿ ਪਿਛਲੇ ਸਾਲ ਉਨ੍ਹਾਂ ਨੇ ਤੇਲੰਗਾਨਾ 'ਚ ਕਿਹਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਭ੍ਰਿਸ਼ਟ ਹਨ।

ਇਹ ਵੀ ਪੜ੍ਹੋ: Nitin Gadkari News: ਸਿਆਸੀ ਪਾਰਟੀਆਂ ਪੈਸੇ ਤੋਂ ਬਿਨਾਂ ਨਹੀਂ ਚਲਦੀਆਂ, ਕੁਝ ਦੇਸ਼ਾਂ ਵਿੱਚ ਸਰਕਾਰ ਪਾਰਟੀਆਂ ਨੂੰ ਫੰਡ ਦਿੰਦੀ- ਨਿਤਿਨ ਗਡਕਰੀ

ਸਮ੍ਰਿਤੀ ਨੇ ਇਹ ਦਾਅਵਾ ਸ਼ੁੱਕਰਵਾਰ (22 ਮਾਰਚ) ਨੂੰ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ- ਰਾਹੁਲ ਇਕ ਹੀ ਵਿਸ਼ੇ 'ਤੇ ਵੱਖ-ਵੱਖ ਤਰੀਕਿਆਂ ਨਾਲ ਪਾਸੇ ਵੱਟਦੇ ਹਨ। ਮੇਰੇ ਕੋਲ ਇਸ ਦਾ ਸਬੂਤ ਹੈ। ਸਮ੍ਰਿਤੀ ਮੁਤਾਬਕ ਰਾਹੁਲ ਨੇ 2 ਜੁਲਾਈ 2023 ਨੂੰ ਤੇਲੰਗਾਨਾ 'ਚ ਕਿਹਾ ਸੀ ਕਿ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਵੀ ਭ੍ਰਿਸ਼ਟ ਹਨ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ ਹੋਲੀ 'ਤੇ 1000 ਪੁਲਿਸ ਮੁਲਾਜ਼ਮ ਤਾਇਨਾਤ, ਸ਼ਹਿਰ 'ਚ 102 ਥਾਵਾਂ 'ਤੇ ਲਗਾਏ ਜਾਣਗੇ ਨਾਕੇ 

ਸ਼ਰਾਬ ਦਾ ਘੁਟਾਲਾ ਹੋਇਆ ਹੈ। ਸਾਰੀਆਂ ਏਜੰਸੀਆਂ ਇਸ ਬਾਰੇ ਜਾਣਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਭਾਜਪਾ ਨੂੰ ਸ਼ਰਾਬ ਘੁਟਾਲੇ ਵਿਚ ਕੇਸੀਆਰ ਦੀ ਬੇਟੀ ਕੇ.ਸੀ.ਆਰ ਦੀ ਧੀ ਕਵਿਤਾ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਹੈ। ਇਸ ਦੇ ਬਾਵਜੂਦ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।

ਸਮ੍ਰਿਤੀ ਨੇ ਕਿਹਾ- ਕਾਂਗਰਸ ਨੇ 3 ਜੂਨ 2022 ਨੂੰ ਦਿੱਲੀ ਪੁਲਿਸ ਨੂੰ ਪੱਤਰ ਲਿਖ ਕੇ ਸ਼ਰਾਬ ਘੁਟਾਲੇ ਦੀ ਜਾਣਕਾਰੀ ਦਿੱਤੀ ਸੀ। ਕਾਂਗਰਸ ਦੇ ਖਜ਼ਾਨਚੀ ਅਜੈ ਮਾਕਨ ਨੇ ਕਿਹਾ ਸੀ ਕਿ 'ਆਪ' ਨੇ ਗੋਆ ਚੋਣਾਂ 'ਚ ਕਾਂਗਰਸ ਨੂੰ ਹਰਾਉਣ ਲਈ ਭ੍ਰਿਸ਼ਟਾਚਾਰ ਦੇ ਪੈਸੇ ਦੀ ਵਰਤੋਂ ਕੀਤੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕੇਂਦਰੀ ਮੰਤਰੀ ਨੇ ਪੁੱਛਿਆ ਕਿ ਕਿਹੜਾ ਰਾਹੁਲ ਸੱਚ ਬੋਲ ਰਿਹਾ ਹੈ? ਤੇਲੰਗਾਨਾ ਦਾ ਰਾਹੁਲ ਜਾਂ ਅੱਜ ਦਾ ਰਾਹੁਲ? ਕਿਹੜੀ ਕਾਂਗਰਸ ਸੱਚ ਬੋਲ ਰਹੀ ਹੈ? ਪਹਿਲਾਂ ਵਾਲੀ ਜਾਂ ਅੱਜ ਜਿਹੜੀ ਅਸੀਂ ਵੇਖ ਰਹੇ ਹਾਂ? ਸਮ੍ਰਿਤੀ ਨੇ ਸ਼ੁੱਕਰਵਾਰ (22 ਮਾਰਚ) ਨੂੰ ਪ੍ਰੈੱਸ ਕਾਨਫਰੰਸ 'ਚ ਅਦਾਲਤ 'ਚ ਰੱਖੇ ਗਏ ਸ਼ਰਾਬ ਘੁਟਾਲੇ ਨਾਲ ਜੁੜੇ ਵੇਰਵਿਆਂ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਅਰਵਿੰਦ ਕੇਜਰੀਵਾਲ ਦੇ ਕਾਰਨਾਮਿਆਂ ਤੋਂ ਪਤਾ ਲੱਗਾ ਹੈ ਕਿ ਸੰਵਿਧਾਨਕ ਅਹੁਦੇ 'ਤੇ ਰਹਿੰਦਿਆਂ ਈਮਾਨਦਾਰੀ ਦਾ ਪ੍ਰਚਾਰ ਕਰਨ ਵਾਲਾ ਵਿਅਕਤੀ ਪ੍ਰਸ਼ਾਸਨਿਕ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਭ੍ਰਿਸ਼ਟਾਚਾਰ ਵਿਚ ਕਰਦਾ ਹੈ। 

(For morenews apart from 'Smriti Irani criticized Rahul Gandhi news in punjabi' stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM
Advertisement