Nitin Gadkari News: ਸਿਆਸੀ ਪਾਰਟੀਆਂ ਪੈਸੇ ਤੋਂ ਬਿਨਾਂ ਨਹੀਂ ਚਲਦੀਆਂ, ਕੁਝ ਦੇਸ਼ਾਂ ਵਿੱਚ ਸਰਕਾਰ ਪਾਰਟੀਆਂ ਨੂੰ ਫੰਡ ਦਿੰਦੀ- ਨਿਤਿਨ ਗਡਕਰੀ

By : GAGANDEEP

Published : Mar 24, 2024, 7:59 am IST
Updated : Mar 24, 2024, 12:06 pm IST
SHARE ARTICLE
Political parties do not run without money Nitin Gadkari  News in punjabi
Political parties do not run without money Nitin Gadkari News in punjabi

Nitin Gadkari News: ਸਿਆਸੀ ਪਾਰਟੀਆਂ ਨੂੰ ਸਿੱਧੇ ਤੌਰ 'ਤੇ ਫੰਡ ਮਿਲੇ, ਪਰ (ਦਾਨ ਦੇਣ ਵਾਲਿਆਂ ਦੇ) ਨਾਵਾਂ ਦਾ ਖੁਲਾਸਾ ਨਹੀਂ ਹੋਣਾ ਚਾਹੀਦਾ- ਗਡਕਰੀ

Political parties do not run without money Nitin Gadkari  News in punjabi : ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਨੂੰ ਕਿਹਾ ਕਿ ਕੋਈ ਵੀ ਪਾਰਟੀ ਪੈਸੇ ਤੋਂ ਬਿਨਾਂ ਨਹੀਂ ਚੱਲਦੀ। ਕੁਝ ਦੇਸ਼ਾਂ ਵਿੱਚ, ਸਰਕਾਰਾਂ ਰਾਜਨੀਤਿਕ ਪਾਰਟੀਆਂ ਨੂੰ ਫੰਡ ਦਿੰਦੀਆਂ ਹਨ। ਸਾਡੇ ਦੇਸ਼ ਵਿੱਚ ਅਜਿਹਾ ਕੋਈ ਸਿਸਟਮ ਨਹੀਂ ਹੈ। ਇਸ ਲਈ ਅਸੀਂ ਚੰਗੇ ਇਰਾਦੇ ਨਾਲ 2017 ਵਿੱਚ ਇਲੈਕਟੋਰਲ ਬਾਂਡ ਸਕੀਮ ਲਿਆਏ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ ਹੋਲੀ 'ਤੇ 1000 ਪੁਲਿਸ ਮੁਲਾਜ਼ਮ ਤਾਇਨਾਤ, ਸ਼ਹਿਰ 'ਚ 102 ਥਾਵਾਂ 'ਤੇ ਲਗਾਏ ਜਾਣਗੇ ਨਾਕੇ 

ਇਲੈਕਟੋਰਲ ਬਾਂਡ ਦਾ ਮੁੱਦਾ ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿਚ ਚਰਚਾ ਵਿੱਚ ਹੈ। ਸੁਪਰੀਮ ਕੋਰਟ ਨੇ SBI ਤੋਂ ਇਲੈਕਟੋਰਲ ਬਾਂਡ ਦਾ ਪੂਰਾ ਡਾਟਾ ਮੰਗਿਆ ਸੀ। 16 ਮਾਰਚ ਨੂੰ ਚੋਣ ਕਮਿਸ਼ਨ ਨੇ ਆਪਣੀ ਵੈੱਬਸਾਈਟ 'ਤੇ ਨਵਾਂ ਡਾਟਾ ਅਪਲੋਡ ਕੀਤਾ ਸੀ।

ਇਹ ਵੀ ਪੜ੍ਹੋ: Health News: ਨਕਲੀ ਜ਼ੀਰੇ ਨਾਲ ਹੋ ਸਕਦੈ ਕੈਂਸਰ, ਇੰਜ ਕਰੋ ਅਸਲੀ-ਨਕਲੀ ਦੀ ਪਛਾਣ 

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਜ਼ਿਕਰ ਕਰਦਿਆਂ ਗਡਕਰੀ ਨੇ ਕਿਹਾ ਕਿ ਜਦੋਂ ਉਹ ਕੇਂਦਰ ਵਿੱਚ ਵਿੱਤ ਮੰਤਰੀ ਸਨ, ਮੈਂ ਉਸ ਚਰਚਾ (ਚੋਣ ਬਾਂਡ ਬਾਰੇ) ਦਾ ਹਿੱਸਾ ਸੀ। ਕਿਸੇ ਵੀ ਪਾਰਟੀ ਲਈ ਸਾਧਨਾਂ ਤੋਂ ਬਿਨਾਂ ਕੰਮ ਕਰਨਾ ਮੁਸ਼ਕਲ ਹੈ। ਇਲੈਕਟੋਰਲ ਬਾਂਡ ਸ਼ੁਰੂ ਕਰਨ ਪਿੱਛੇ ਮੁੱਖ ਉਦੇਸ਼ ਇਹ ਸੀ ਕਿ ਸਿਆਸੀ ਪਾਰਟੀਆਂ ਨੂੰ ਸਿੱਧੇ ਤੌਰ 'ਤੇ ਫੰਡ ਮਿਲਣੇ ਚਾਹੀਦੇ ਹਨ, ਪਰ (ਦਾਨ ਦੇਣ ਵਾਲਿਆਂ ਦੇ) ਨਾਵਾਂ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ। ਇਸ ਦਾ ਕਾਰਨ ਇਹ ਸੀ ਕਿ ਜੇਕਰ ਸੱਤਾ 'ਚ ਪਾਰਟੀ ਬਦਲ ਗਈ ਤਾਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਗਡਕਰੀ ਨੇ ਕਿਹਾ ਕਿ ਅਸੀਂ ਪਾਰਦਰਸ਼ਤਾ ਲਿਆਉਣ ਲਈ ਚੋਣ ਬਾਂਡ ਦੀ ਇਹ ਪ੍ਰਣਾਲੀ ਲਿਆਂਦੀ ਹੈ। ਸਾਡੇ ਇਰਾਦੇ ਨੇਕ ਸਨ। ਜੇਕਰ ਸੁਪਰੀਮ ਕੋਰਟ ਇਸ ਵਿੱਚ ਕੋਈ ਕਮੀ ਲੱਭਦੀ ਹੈ ਅਤੇ ਸਾਨੂੰ ਇਸ ਵਿੱਚ ਸੁਧਾਰ ਕਰਨ ਲਈ ਕਹਿੰਦੀ ਹੈ ਤਾਂ ਸਾਰੀਆਂ ਧਿਰਾਂ ਇਕੱਠੇ ਬੈਠ ਕੇ ਸਰਬਸੰਮਤੀ ਨਾਲ ਵਿਚਾਰ ਕਰਨਗੀਆਂ।

(For more news apart from 'Political parties do not run without money Nitin Gadkari  News in punjabi' stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement