ਵਿਜੇ ਸਿੰਗਲਾ ਨੂੰ ਬਰਖ਼ਾਸਤ ਕਰਨਾ ਮਾਣ ਸਰਕਾਰ ਦਾ ਦਿਖਾਵਾ - ਤਰੁਣ ਚੁੱਘ 
Published : May 24, 2022, 10:00 pm IST
Updated : May 24, 2022, 10:00 pm IST
SHARE ARTICLE
Tarun Chugh
Tarun Chugh

ਭ੍ਰਿਸ਼ਟਾਚਾਰ ਦੀ ਖੇਡ 'ਚ ਕੌਣ-ਕੌਣ ਸ਼ਾਮਲ ਸਨ, ਮੁੱਖ ਮੰਤਰੀ ਨੂੰ "ਦਿੱਲੀ ਕੁਨੈਕਸ਼ਨ" ਦੀ ਸੱਚਾਈ ਜਨਤਾ ਨੂੰ ਦੱਸਣੀ ਚਾਹੀਦੀ ਹੈ

  ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਬਰਖ਼ਾਸਤ ਕੀਤੇ ਗਏ ਮੰਤਰੀ 'ਤੇ ਤੰਜ਼ ਕੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਤੱਕ ਰੇਤ ਅਤੇ ਡਰੱਗ ਮਾਫ਼ੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਮੰਤਰੀ ਨੂੰ ਬਰਖ਼ਾਸਤ ਕਰਨ ਪਿੱਛੇ ਕੀ ਸੱਚਾਈ ਹੈ, ਇਹ ਸੱਚਾਈ ਲੋਕਾਂ ਨੂੰ ਦੱਸਣੀ ਪਵੇਗੀ।

Dr. Vijay SinglaDr. Vijay Singla

ਮੰਤਰੀ ਦੇ ਪਿੱਛੇ ਭ੍ਰਿਸ਼ਟਾਚਾਰ ਦੀ ਖੇਡ ਕੌਣ ਖੇਡ ਰਿਹਾ ਸੀ, ਇਸ 'ਤੇ ਅਜੇ ਵੀ ਪਰਦਾ ਪਿਆ ਹੋਇਆ ਹੈ।  ਮੁੱਖ ਮੰਤਰੀ ਦੀ ਇਹ ਕਾਰਵਾਈ ਸਿਰਫ ਦਿਖਾਵਾ ਹੈ। ਮੁੱਖ ਮੰਤਰੀ ਜੀ ਕੁਰੱਪਸ਼ਨ ਦਾ ‘ਦਿੱਲੀ ਕੁਨੈਕਸ਼ਨ’ ਕੀ ਹੈ, ਇਸ ਗੱਲ ਦੀ ਜਾਣਕਾਰੀ ਦਿਓ। ਇਸ ਮਾਮਲੇ ’ਚ ਖਿਡਾਰੀ ਕੋਈ ਹੋਰ ਹੈ, ਉਹ ਦੂਰੋਂ ਹੀ ਬੈਠਾ ਤਮਾਸ਼ਾ ਦੇਖ ਰਿਹਾ ਹੈ। ਸੂਬੇ ਦੇ ਲੋਕ ਸੱਚ ਜਾਣਨਾ ਚਾਹੁੰਦੇ ਹਨ।

Arvind Kejriwal and Bhagwant MannArvind Kejriwal and Bhagwant Mann

ਤਰੁਣ ਚੁੱਘ ਨੇ ਕਿਹਾ ਕਿ ਦਿੱਲੀ ’ਚ ਬੈਠਾ ਕੌਣ ਹੈ, ਜੋ ਸੂਬੇ ਨੂੰ ਰਿਮੋਟ ਨਾਲ ਚਲਾ ਰਿਹਾ ਹੈ। ਭਗਵੰਤ ਮਾਨ ਨੂੰ ਮੰਤਰੀ ਨੂੰ ਬਰਖ਼ਾਸਤ ਕਰਨ ਦੇ ਹੁਕਮ ਕੌਣ ਦੇ ਰਿਹਾ ਹੈ। ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਯਾਦ ਦਿਵਾਇਆ ਕਿ ਗੁਜਰਾਤ ਅਤੇ ਹਿਮਾਚਲ ਦੇ ਆਪਣੇ ਚੋਣ ਦੌਰੇ ਦੌਰਾਨ ਉਨ੍ਹਾਂ ਦਾਅਵਾ ਕੀਤਾ ਸੀ ਕਿ ਸੂਬਾ ਭ੍ਰਿਸ਼ਟਾਚਾਰ ਮੁਕਤ ਹੋ ਚੁੱਕਾ ਹੈ। ਦੋ ਮਹੀਨਿਆਂ ਤਕ ਮੁੱਖ ਮੰਤਰੀ ਦੇ ਨੱਕ ਹੇਠ ਇਕ ਮੰਤਰੀ ਹਰ ਟੈਂਡਰ ’ਚ ਕਮਿਸ਼ਨ ਲੈ ਰਿਹਾ ਹੈ, ਗੁਜਰਾਤ ਅਤੇ ਹਿਮਾਚਲ ’ਚ ਦਿੱਤੇ ਬਿਆਨ ਝੂਠੇ ਸਾਬਤ ਹੋਏ ਹਨ।

Tarun ChughTarun Chugh

ਤਰੁਣ ਚੁੱਘ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਭਗਵੰਤ ਮਾਨ ਉਨ੍ਹਾਂ ਹੀ ਸਰਕਾਰਾਂ ਦੇ ਪਦਚਿੰਨ੍ਹਾਂ ’ਤੇ ਚੱਲ ਰਹੇ ਹਨ, ਜਿਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਤਾਂ ਕੀਤੇ ਹਨ ਪਰ ਨਸ਼ਾ ਤਸਕਰਾਂ ਨੂੰ ਸਿਆਸੀ ਸ਼ਰਨ ਦਿੱਤੀ। ਮਾਨ ਜੇ ਨਸ਼ੇ ਦੇ ਵਿਰੁੱਧ ਮੁਹਿੰਮ ਛੇੜਨਾ ਚਾਹੁੰਦੇ ਹਨ ਤਾਂ ਪਹਿਲਾਂ ਖੁਦ ਤੇ ਕੈਬਨਿਟ ਸਾਥੀਆਂ ਦਾ ਡੋਪ ਟੈਸਟ ਕਰਵਾਉਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement