
'ਅਗਨੀਪਥ' ਨੂੰ ਲੈ ਕੇ ਰਾਹੁਲ ਗਾਂਧੀ ਨੇ ਚੁੱਕੇ ਸਵਾਲ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 'ਅਗਨੀਪਥ' ਯੋਜਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ਼ ਕੱਸਿਆ ਅਤੇ ਇਸ ਨਵੀਂ ਯੋਜਨਾ 'ਤੇ ਸਵਾਲ ਵੀ ਚੁੱਕੇ ਹਨ। ਉਨ੍ਹਾਂ ਇਸ ਬਾਰੇ ਇੱਕ ਟਵੀਟ ਕਰਦਿਆਂ ਕਿਹਾ, ''ਇੱਕ ਪਾਸੇ ਦੇਸ਼ ਦੇ ਜਵਾਨ ਹਨ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਦਾ ਹੰਕਾਰ ਅਤੇ ਤਾਨਾਸ਼ਾਹੀ।
tweet
ਕੀ 'ਨਵੇਂ ਭਾਰਤ' ਵਿਚ ਸਿਰਫ਼ 'ਮਿੱਤਰਾਂ' ਦੀ ਸੁਣਵਾਈ ਹੋਵੇਗੀ, ਦੇਸ਼ ਦੇ ਜਵਾਨਾਂ ਦੀ ਨਹੀਂ?'' ਉਨ੍ਹਾਂ ਨੇ ਇਕ ਖ਼ਬਰ ਦਾ ਵੀ ਹਵਾਲਾ ਦਿੱਤਾ, ਜਿਸ 'ਚ ਕਿਹਾ ਗਿਆ ਹੈ ਕਿ ਫ਼ੌਜ ਦੇ ਇਕ ਕੈਪਟਨ ਮਾਨਦ ਅਨੁਸਾਰ, 'ਅਗਨੀਪਥ' ਯੋਜਨਾ ਫ਼ੌਜ ਨੂੰ ਬਰਬਾਦ ਕਰ ਦੇਵੇਗੀ। ਰਾਹੁਲ ਗਾਂਧੀ ਨੇ ਟਵੀਟ ਕੀਤਾ,''ਇਕ ਪਾਸ ਦੇਸ਼ ਦੇ ਜਵਾਨ ਹਨ ਕੀ ਇਸ ਨਵੇਂ ਭਾਰਤ ਵਿਚ ਦੇਸ਼ ਦੀ ਰੱਖਿਆ ਕਰਨ ਵਾਲੇ ਜਵਾਨਾਂ ਦੀ ਸੁਣਵਾਈ ਨਹੀਂ ਹੋਵੇਗੀ?
Agnipath Scheme: What will 'Agnivir' be able to do after 4 years ?, see details
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਫੌਜੀ ਭਰਤੀ ਲਈ ਨਵੀਂ ਯੋਜਨਾ 'ਅਗਨੀਪਥ' ਲਿਆਂਦੀ ਗਈ ਹੈ ਜਿਸ ਤਹਿਤ ਚਾਰ ਸਾਲ ਦਾ ਕਾਰਜਕਾਲ ਹੋਵੇਗਾ ਜਿਸ ਤੋਂ ਬਾਅਦ ਸੇਵਾਮੁਕਤੀ ਦਿਤੀ ਜਾਵੇਗੀ ਪਰ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਸਕੀਮ ਨੂੰ ਵੀ ਖਤਮ ਕਰ ਦਿਤਾ ਗਿਆ ਹੈ ਜਿਸ ਨੂੰ ਲੈ ਕੇ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।