ਬਾਦਲਾਂ ਨੂੰ ‘ਘਰ’ ’ਚ ਘੇਰਨ ਲਈ ਸਿੱਧੂ ਬਣਾਉਣਗੇ ਰਾਜਾ ਵੜਿੰਗ ਨੂੰ ਮੰਤਰੀ!
Published : Sep 24, 2021, 7:42 am IST
Updated : Sep 24, 2021, 7:42 am IST
SHARE ARTICLE
Raja Warring and Sukhbir Badal
Raja Warring and Sukhbir Badal

ਮਨਪ੍ਰੀਤ ਬਾਦਲ ਦਾ ਮੁੜ ਮੰਤਰੀ ਬਣਨਾ ਤੈਅ, ਗੁਰਪ੍ਰੀਤ ਕਾਂਗੜ ਵਲੋਂ ਵੀ ਭੱਜਦੌੜ ਜਾਰੀ 

ਬਠਿੰਡਾ (ਸੁਖਜਿੰਦਰ ਮਾਨ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਹਿਤ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੌਮੀ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵਜ਼ਾਰਤ ’ਚ ਸ਼ਾਮਲ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉਕਤ ਤਿੰਨੇ ਆਗੂ ਤੇ ਖ਼ਾਸਕਰ ਸਿੱਧੂ ਤੇ ਰੰਧਾਵਾ ਮੌਜੂਦਾ ਸਮੇਂ ਪੰਜਾਬ ਕਾਂਗਰਸ ਦੀ ਸਿਆਸਤ ’ਚ ਬਾਦਲਾਂ ਵਿਰੁਧ ਸਕਤੀਸ਼ਾਲੀ ਆਗੂ ਵਜੋਂ ਉਭਰ ਕੇ ਸਾਹਮਣੇ ਆਏ ਹਨ।

Raja Warring Raja Warring

ਹੋਰ ਪੜ੍ਹੋ: ਸੰਪਾਦਕੀ: ਸਿੱਧੂ ਉਤੇ ਰਾਸ਼ਟਰ-ਵਿਰੋਧੀ ਹੋਣ ਦਾ ਇਲਜ਼ਾਮ ਬਿਲਕੁਲ ਗ਼ਲਤ!

ਅਜਿਹੇ ਹਾਲਾਤ ’ਚ ਬਾਦਲ ਪ੍ਰਵਾਰ ਨੂੰ ਉਨ੍ਹਾਂ ਦੇ ਗੜ੍ਹ ’ਚ ਘੇਰਨ ਲਈ ਪੰਜਾਬ ਕਾਂਗਰਸ ਤੇ ਸਰਕਾਰ ਵਲੋਂ ਰਾਜਾ ਵੜਿੰਗ ਵਰਗੇ ਨੌਜਵਾਨ ਆਗੂ ਨੂੰ ਥਾਪੜਾ ਦਿਤਾ ਜਾ ਸਕਦਾ ਹੈ, ਜਿਹੜੇ ਮੌਜੂਦਾ ਸਮੇਂ ’ਚ ਦੱਖਣੀ ਮਾਲਵਾ ਵਿਚ ਸੱਭ ਤੋਂ ਵੱਡੇ ਬਾਦਲ ਵਿਰੋਧੀ ਆਗੂ ਵਜੋਂ ਚਰਚਿਤ ਹੋਏ ਹਨ। ਦਸਣਾ ਬਣਦਾ ਹੈ ਕਿ ਰਾਜਾ ਵੜਿੰਗ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਬਾਦਲ ਪ੍ਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਵਿਰੁਧ ਚੋਣ ਮੈਦਾਨ ਵਿਚ ਨਿੱਤਰੇ ਸਨ, ਜਿਥੇ ਉਨ੍ਹਾਂ ਤਕੜੀ ਟੱਕਰ ਦਿਤੀ ਸੀ ਪ੍ਰੰਤੂ ਉਹ ਕੁੱਝ ਹਜ਼ਾਰ ਵੋਟਾਂ ਦੇ ਅੰਤਰ ਨਾਲ ਹਾਰ ਗਏ ਸਨ। ਸਿਆਸੀ ਮਾਹਰਾਂ ਮੁਤਾਬਕ ਜੇਕਰ ਰਾਜਾ ਵੜਿੰਗ ਮੰਤਰੀ ਬਣਦੇ ਹਨ ਤਾਂ ਅਪਣੇ ਜੱਦੀ ਜ਼ਿਲ੍ਹੇ ਨੂੰ ਖੁਲ੍ਹਾ ਛੱਡ ਕੇ ਪੂਰੇ ਪੰਜਾਬ ’ਚ ਘੁਮਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਰਣਨੀਤੀ ਬਣਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ। 

Harsimrat BadalHarsimrat Badal

ਇਸ ਤੋਂ ਇਲਾਵਾ ਵੜਿੰਗ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਜੱਦੀ ਹਲਕੇ ਗਿੱਦੜਬਾਹਾ ਵਿਚੋਂ ਵੀ ਲਗਾਤਾਰ ਦੋ ਵਾਰ ਜਿੱਤ ਪ੍ਰਾਪਤ ਕਰ ਚੁੱਕੇ ਹਨ ਤੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚੋਂ ਕਾਂਗਰਸ ਦਾ ਕੋਈ ਨੁਮਾਇੰਦਾ ਪੰਜਾਬ ਸਰਕਾਰ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹਾਲਾਂਕਿ ਮਲੋਟ ਹਲਕੇ ਤੋਂ ਜਿੱਤੇ ਅਜਾਇਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਜ਼ਰੂਰ ਬਣਾਇਆ ਸੀ ਪ੍ਰੰਤੂ ਮੌਜੂਦਾ ਸਮੇਂ ਮਲੋਟ ਹਲਕੇ ’ਚ ਭੱਟੀ ਤੇ ਉਨ੍ਹਾਂ ਦੇ ਪੁੱਤਰ ਵਿਰੁਧ ਉਠ ਰਹੀਆਂ ਆਵਾਜ਼ਾਂ ਕਾਰਨ ਮੁੜ ਦਾਅ ਲੱਗਣਾ ਮੁਸ਼ਕਲ ਜਾਪਦਾ ਹੈ ਜਦਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦਾ ਮੁੜ ਮੰਤਰੀ ਬਣਨਾ ਤੈਅ ਹੈ। 

Manpreet Badal Manpreet Badal

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (24 ਸਤੰਬਰ 2021)

ਚਰਚਾ ਮੁਤਾਬਕ ਉਹ ਮੁੜ ਤੋਂ ਖ਼ਜ਼ਾਨਾ ਵਿਭਾਗ ਸੰਭਾਲ ਸਕਦੇ ਹਨ। ਉਨ੍ਹਾਂ ਦੀ ਨਵਜੋਤ ਸਿੱਧੂ ਦੇ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨੇੜਤਾ ਕਿਸੇ ਤੋਂ ਲੁਕੀ ਛਿਪੀ ਨਹੀਂ ਹੋਈ ਹੈ। ਇਸੇ ਤਰ੍ਹਾਂ ਫ਼ੂਲ ਹਲਕੇ ਤੋਂ ਤੀਜੀ ਵਾਰ ਵਿਧਾਇਕ ਤੇ ਕੈਪਟਨ ਵਜ਼ਾਰਤ ’ਚ ਪ੍ਰਭਾਵਸ਼ਾਲੀ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ ਦਾ ਰਾਹ ਰੋਕਣ ਲਈ ਕਈ ਤਾਕਤਾਂ ਕੰਮ ਕਰ ਰਹੀਆਂ ਹਨ ਪ੍ਰੰਤੂ ਉਹ ਵੀ ਮੁੜ ਸਿਆਸੀ ਤਾਕਤ ਹਾਸਲ ਕਰਨ ਲਈ ਭੱਜਦੌੜ ਕਰ ਰਹੇ ਹਨ। ਸੂਤਰਾਂ ਮੁਤਾਬਕ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਕਾਂਗੜ ਦੇ ਚੰਗੇ ਸਬੰਧ ਕੰਮ ਆ ਸਕਦੇ ਹਨ। 
ਇਸ ਖ਼ਬਰ ਨਾਲ ਸਬੰਧਤ ਫੋਟੋ 23 ਬੀਟੀਆਈ 09 ਵਿਚ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement