
ਭਗਵੰਤ ਮਾਨ ਨੇ ਕੈਪਟਨ ਤੇ ਮੋਦੀ 'ਤੇ ਲਾਏ ਨਿਸ਼ਾਨੇ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਲੀ ਦਾ ਚੋਣ ਦੰਗਲ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਭਾਜਪਾ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਹਮਲੇ ਬੋਲੇ ਜਾ ਰਹੇ ਹਨ।
Arvind Kejriwal
ਇਸੇ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਿੱਲੀ ਪਹੁੰਚੇ ਹੋਏ ਹਨ। ਚੋਣਾਂ ਦੇ ਭਖਦੇ ਮਾਹੌਲ ਵਿਚ ਆਮ ਆਦਮੀ ਪਾਰਟੀ ਲਈ ਭਗਵੰਤ ਮਾਨ ਵੱਲੋਂ ਰਾਜਧਾਨੀ ਦੀਆਂ ਵੱਖ-ਵੱਖ ਥਾਵਾਂ ‘ਤੇ ਰੈਲੀਆਂ ਕੀਤੀਆ ਜਾ ਰਹੀਆਂ ਹਨ। ਇਹਨਾਂ ਰੈਲੀਆਂ ਦੌਰਾਨ ਭਗਵੰਤ ਮਾਨ ਵੱਲੋਂ ਵਿਰੋਧੀਆਂ ‘ਤੇ ਤਿੱਖੇ ਨਿਸ਼ਾਨੇ ਲਗਾਏ ਜਾ ਰਹੇ ਹਨ।
Bhagwant Mann
ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਾਸੀ ਬਹੁਤ ਕਿਸਮਤ ਵਾਲੇ ਹਨ ਕਿਉਂਕਿ ਇੱਥੇ ਕੇਜਰੀਵਾਲ ਦੀ ਸਰਕਾਰ ਹੈ ਤੇ ਕੇਜਰੀਵਾਲ ਨੇ ਜੋ ਕੰਮ ਕੀਤੇ ਹਨ, ਉਹ ਬਹੁਤ ਵਧੀਆ ਹਨ। ਉਹਨਾਂ ਕਿਹਾ, ਇੱਥੇ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਉਹ 700 ਯੂਨਿਟ ਬਿਜਲੀ ਦੇ ਮੁਫਤ ਦੇਣਗੇ।
Rahul Gandhi
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦੀ ਸਰਕਾਰ ਹੈ ਪਹਿਲਾਂ ਉੱਥੇ ਤਾਂ ਬਿਜਲੀ ਮੁਫਤ ਕਰ ਦਓ। ਪੰਜਾਬ ਦੀ ਕੈਪਟਨ ਸਰਕਾਰ ‘ਤੇ ਤਿੱਖੇ ਨਿਸ਼ਾਨੇ ਲਗਾਉਂਦਿਆਂ ਮਾਨ ਨੇ ਕਿਹਾ ਕਿ ਕੈਪਟਨ ਦਿੱਲੀ ‘ਚ ਸਟਾਰ ਪ੍ਰਚਾਰਕ ਹਨ ਅਤੇ ਕਾਂਗਰਸ ਵੱਲੋਂ ਪ੍ਰਚਾਰ ਕਰਨਗੇ। ਉਹਨਾਂ ਕਿਹਾ ਕਿ ਲੋਕ ਕੈਪਟਨ ਤੋਂ ਪੁੱਛਣ ਕਿ ਪੰਜਾਬ ਵਿਚ ਤਾਂ ਬਿਜਲੀ 9 ਰੁਪਏ ਪ੍ਰਤੀ ਯੂਨਿਟ ਹੈ ਫਿਰ ਦਿੱਲੀ ‘ਚ ਕਿਵੇਂ ਮੁਫਤ ਕਰਨਗੇ।
Captain amarinder singh
ਦਿੱਲੀ ਅਤੇ ਪੰਜਾਬ ਦੇ ਸਕੂਲਾਂ ਦੀ ਤੁਲਨਾ ਕਰਦਿਆਂ ਉਹਨਾਂ ਕਿਹਾ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਹੈ। ਪਰ ਪੰਜਾਬ ਵਿਚ 850 ਸਰਕਾਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਇਕ ਦਿਨ ਉਹ ਮਨੀਸ਼ ਸਿਸੋਦੀਆ ਨਾਲ ਦਿੱਲੀ ਦੇ ਸਰਕਾਰੀ ਸਕੂਲ ਵਿਚ ਗਏ, ਉਹਨਾਂ ਦੇ ਰੌਂਗਟੇ ਖੜ੍ਹੇ ਹੋ ਗਏ ਜਦੋਂ ਉਹਨਾਂ ਨੇ ਦੇਖਿਆ ਕਿ ਇਕ ਜੱਜ ਦਾ ਬੱਚਾ, ਇਕ ਡੀਸੀ ਦਾ ਬੱਚਾ ਅਤੇ ਝੌਂਪੜੀ ਵਾਲੇ ਦਾ ਬੱਚਾ ਤਿੰਨੋ ਇਕ ਬੈਂਚ ‘ਤੇ ਬੈਠ ਕੇ ਪੜ੍ਹ ਰਹੇ ਸਨ।
Photo
ਉਹਨਾਂ ਕਿਹਾ ਹੁਣ ਦਿੱਲੀ ਦੀਆਂ ਤਰੀਫਾਂ ਅਮਰੀਕਾ, ਇਟਲੀ ਅਤੇ ਹੋਰ ਕਈ ਦੇਸ਼ਾਂ ਵਿਚ ਹੁੰਦੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਅੱਛੇ ਦਿਨ’ ਯਾਦ ਕਰਵਾਉਂਦੇ ਹੋਏ ਮਾਨ ਨੇ ਗਦਰ ਮਚਾ ਦਿੱਤੀ। ਉਹਨਾਂ ਕਿਹਾ ਕਿ ਉਹਨਾਂ ਨੇ ਕਦੀ ਨਹੀਂ ਸੀ ਸੋਚਿਆ ਕਿ ਉਹ ਲੋਕ ਸਭਾ ‘ਚ ਖੜ੍ਹੇ ਹੋ ਕੇ ਮੋਦੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਣਗੇ ਕਿ ‘ਅੱਛੇ ਦਿਨ’ ਕਦੋਂ ਆਉਣਗੇ।
Photo
ਉਹਨਾਂ ਕਿਹਾ ਕਿ ਦੇਸ਼ ਵਿਚ ‘ਅੱਛੇ ਦਿਨ’ ਕਦੀ ਨਹੀਂ ਆਉਣਗੇ ਪਰ ਦਿੱਲੀ ਦੇ ਲੋਕਾਂ ਲਈ ‘ਸੱਚੇ ਦਿਨ’ ਜ਼ਰੂਰ ਆਉਣਗੇ। ਉਹਨਾਂ ਕਿਹਾ ਪੰਜਾਬ ਵਿਚ ਮੁੱਖ ਮੰਤਰੀ ਪਹਿਲੇ 3 ਸਾਲਾਂ ਤੱਕ ਤਾਂ ਘਰਾਂ ਵਿਚੋਂ ਹੀ ਨਹੀਂ ਨਿਕਲਦੇ। ਜੇਕਰ ਨਿਕਲਦੇ ਵੀ ਹਨ ਤਾਂ ਉਹ ਪਹਾੜੀ ਇਲਾਕਿਆਂ ਵੱਲ ਹੀ ਰਹਿੰਦੇ ਹਨ, ਮੈਦਾਨੀ ਇਲਾਕਿਆਂ ਵਿਚ ਨਹੀਂ ਜਾਂਦੇ।
New Delhi
ਇਸ ਸਮੇਂ ਵੀ ਉਹ ਇਕੱਲੇ ਨਹੀਂ ਹੁੰਦੇ, ਉਹਨਾਂ ਨਾਲ 350 ਗੱਡੀਆਂ ਦਾ ਕਾਫਲਾ ਨਿਕਲਦਾ ਹੈ। ਦੱਸ ਦਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿਚ 8 ਫਰਵਰੀ 2019 ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ। ਇਹਨਾਂ ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਐਲ਼ਾਨੇ ਜਾਣਗੇ।