
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਦਿੱਤੇ...
ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਲੈ ਕੇ ਕਿਹਾ ਕਿ ਢੀਂਡਸਾ ਪਿਤਾ-ਪੁੱਤਰ ਪਹਿਲਾਂ ਹੀ ਚੋਣਾਂ ਲੜਨ ਤੋਂ ਇਨਕਾਰ ਕਰ ਚੁੱਕੇ ਸੀ।
Sukhdev Dhindsa
ਮਾਨ ਨੇ ਕਿਹਾ ਕਿ ਮੇਰੀ ਕਹੀ ਗੱਲ ਸੱਚ ਸਾਬਤ ਹੋਈ ਹੈ। ਸੁਖਬੀਰ ਬਾਦਲ ਕਹਿੰਦੇ ਸੀ ਕਿ 25 ਸਾਲ ਰਾਜ ਕਰਾਂਗੇ ਪਰ ਲੋਕ ਸਭਾ ਚੋਣਾਂ ਵਚਿ ਉਨ੍ਹਾਂ ਟਿਕਟ ਦੇਣ ਦੇ ਲਈ ਉਮੀਦਵਾਰ ਤੱਕ ਨਹੀਂ ਮਿਲਣਗੇ, ਇਸ ਲਈ ਉਹ ਸੰਗਰੂਰ ਵਿਚ ਜਬਰਦਸਤੀ ਟਿਕਟ ਸੁੱਟ ਗਏ ਸੀ।
Parminder Singh Dhindsa
ਮਾਨ ਨੇ ਕਿਹਾ ਕਿ ਅਕਾਲੀ ਦਲ ਮੋਰਚੇ ਅਤੇ ਕੁਰਬਾਨੀਆਂ ਦੇਣ ਵਾਲਿਆਂ ਦੀ ਪਾਰਟੀ ਸੀ ਪਰ ਅੱਜ ਇਹ ਚਿੱਟਾ ਵੇਚਣ ਵਾਲਿਆਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਕਿ ਪਾਕਿਸਤਾਨ ਦੇ ਨਾਲ-ਨਾਲ ਭਾਰਤ ਵਿਚ ਸਿੱਖ ਸੁਰੱਖਿਅਤ ਨਹੀਂ ਹਨ, ਪਰ ਮਾਨ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਕੋਈ ਵੀ ਘੱਟ ਗਿਣਤੀ ਸਿੱਖ ਸੁਰੱਖਿਅਤ ਨਹੀਂ ਹਨ।
Sukhbir Badal
ਭਾਜਪਾ ਨਫ਼ਰਤ ਵਾਲੀ ਰਾਜਨੀਤੀ ਕਰ ਰਹੀ ਹੈ ਲ ਹੀ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਜੇਕਰ ਸ਼੍ਰੀ ਨਨਕਾਣਾ ਸਾਹਿਬ ਦਾ ਰਸਤਾ ਖੋਲ੍ਹ ਕੇ ਸਾਡੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹੈ ਤਾਂ ਉਸਨੂੰ ਅਜਿਹੀਆਂ ਘਟਨਾਵਾਂ ਉਤੇ ਵੀ ਰੋਕ ਲਗਾਉਣੀ ਚਾਹੀਦੀ ਹੈ।