ਖ਼ਬਰਾਂ |

ਤਾਜ਼ਾ |

Punjab News: ਪੰਥਕ ਤੋਂ ‘ਪੰਜਾਬੀ ਪਾਰਟੀ’ ਬਣਾਏ ਗਏ ਅਕਾਲੀ ਦਲ ਦੀ ਸੋਚ ਵਿਚ ਆਈ ਤਬਦੀਲੀ ਦਾ ਸਿਹਰਾ ਸਪੋਕਸਮੈਨ ਦੇ ਸਿਰ ਬੱਝਾ
Published : Mar 25, 2024, 7:17 am IST
Updated : Mar 25, 2024, 7:17 am IST
SHARE ARTICLE
Shiromani Akali Dal
Shiromani Akali Dal

ਪੰਥਕ ਵਿਦਵਾਨਾਂ, ਖ਼ੁਦ ਅਕਾਲੀ ਲੀਡਰਾਂ ਤੇ ਹੋਰਨਾਂ ਦੀ ਸਰਬ ਸਾਂਝੀ ਰਾਏ

Punjab News: ਪੰਜਾਬ ਦੇ ਪੰਥਕ ਵਿਦਵਾਨਾਂ, ਖ਼ੁਦ ਅਕਾਲੀ ਲੀਡਰਾਂ ਤੇ ਹੋਰਨਾਂ ਨੇ ਸਪੋਕਸਮੈਨ ਦੇ ਦਫ਼ਤਰ ਵਿਚ ਫ਼ੋਨ ਕਰ ਕੇ ਸਰਬ ਸਾਂਝੀ ਰਾਏ ਪ੍ਰਗਟ ਕੀਤੀ ਹੈ ਕਿ ਸੁਖਬੀਰ ਬਾਦਲ ਸਮੇਤ, ਵਜ਼ੀਰੀਆਂ ਲੈਣ ਲਈ ਅਕਾਲੀ ਦਲ ਨੂੰ ਵਰਤਣ ਵਾਲੇ ਅਜੇ ਵੀ ਪਾਰਟੀ ਦਾ ਪੰਥਕ ਸਰੂਪ ਬਹਾਲ ਕਰਨ ਲਈ ਤਿਆਰ ਨਹੀਂ ਸਨ ਪਰ ਰੋਜ਼ਾਨਾ ਸਪੋਕਸਮੈਨ ਨੇ ‘ਪੰਥ’ ਦੇ ਹੱਕ ਵਿਚ ਲੋਕ ਰਾਏ ਨੂੰ ਹੀ ਪੰਥ ਦੇ ਹੱਕ ਵਿਚ ਇਸ ਤਰ੍ਹਾਂ ਪੇਸ਼ ਕੀਤਾ ਕਿ ਅਕਾਲੀ ਦਲ ਦੀ ਕਾਬਜ਼ ਲੀਡਰਸ਼ਿਪ, ਨਾ ਚਾਹੁੰਦੇ ਹੋਏ ਵੀ, ਅਕਾਲੀ ਵਰਕਰਾਂ ਅੱਗੇ ਗੋਡੇ ਟੇਕਣ ਲਈ ਮਜਬੂਰ ਹੋਈ ਪਈ ਹੈ।

ਸ. ਸੁਖਦੇਵ ਸਿੰਘ ਢੀਂਡਸਾ ਤੇ ਮਨਪ੍ਰੀਤ ਸਿੰਘ ਇਆਲੀ ਸਮੇਤ, ਕਈ ਪ੍ਰਮੁੱਖ ਅਕਾਲੀਆ ਨੇ ਬਾਹਰ ਆ ਕੇ, ਅਖ਼ਬਾਰੀ ਬਿਆਨਾਂ ਅਤੇ ਟੀ.ਵੀ. ਰਾਹੀਂ ਅਪਣੇ ਵਿਚਾਰ ਖੁਲ੍ਹ ਕੇ ਪ੍ਰਗਟ ਕਰ ਦਿਤੇ ਪਰ ਅੰਦਰ ਵੀ ਸੱਚ ਬੋਲਣ ਵਾਲਿਆਂ ਦੀ ਗਿਣਤੀ ਥੋੜ੍ਹੀ ਨਹੀਂ ਸੀ। ਮਹੱਤਵਪੂਰਨ ਗੱਲ ਇਹ ਵੀ ਸੀ ਕਿ ਪੰਥਕ ਸੋਚ ਅਤੇ ਮੰਗਾਂ ਨੂੰ ਅੱਗੇ ਰੱਖਣ ਦੀ ਗੱਲ ਕਰਨ ਵਾਲਿਆਂ ਨੇ ਸਰਬ ਸੰਮਤੀ ਨਾਲ ਮੰਨ ਲਿਆ ਹੈ ਕਿ ਜੇ ‘ਸਪੋਕਸਮੈਨ’ ਲੰਮੇ ਸਮੇਂ ਤੋਂ ਇਕੱਲਾ ਹੀ ਇਹ ਤਬਦੀਲੀ ਲਿਆਉਣ ਲਈ ਡਟਿਆ ਨਾ ਰਹਿੰਦਾ ਤਾਂ ਹੁਣ ਵਾਲੀ ਤਬਦੀਲੀ ਨਹੀਂ ਸੀ ਆਉਣੀ।

ਹੋਰ ਕੋਈ ਅਖ਼ਬਾਰ ਜਾਂ ਟੀ.ਵੀ. ਚੈਨਲ ਤਾਂ ਇਸ ਬਾਰੇ ਗੱਲ ਕਰਨ ਨੂੰ ਵੀ ਤਿਆਰ ਨਹੀਂ ਸੀ। ‘ਪੰਥ’ ਦੇ ਹੱਕ ਇਹ ਹਵਾ ਚਲਾਈ ਰੱਖਣ ਬਦਲੇ ਸਪੋਕਸਮੈਨ ਨੂੰ ‘ਵਜ਼ੀਰੀਆਂ’ ਨੂੰ ਇਕੋ ਇਕੋ ਟੀਚਾ ਬਣਾ ਦੇਣ ਵਾਲੇ ਲੀਡਰਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ ਅਤੇ ਭਾਰੀ ਨੁਕਸਾਨ ਵੀ ਉਠਾਉਣਾ ਪਿਆ ਪਰ ਵਿਦਵਾਨ ਸਹਿਮਤ ਹਨ ਕਿ ਅੰਤ ਸੱਚ ਸਿਰ ਚੜ੍ਹ ਕੇ ਬੋਲਿਆ ਹੈ। ਸਪੋਕਸਮੈਨ ਇਸ ਦਾ ਕਰੈਡਿਟ ਲੈਣ ਲਈ ਪੂਰੀ ਤਰ੍ਹਾਂ ਹੱਕ ਬਜਾਨਬ ਹੋਵੇਗਾ।

(For more Punjabi news apart from change in thinking of Akali Dal is attributed to spokesman, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ |

14 Sep 2026 2:57 PM

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ

12 Sep 2026 3:17 PM

SIT ਦੇ ਹੱਥ ਲੱਗੇ ਬਹਿਬਲ ਕਲਾਂ ਘਟਨਾ ਵਾਲੇ ਦਿਨ ਦੇ ਸਬੂਤ

11 Sep 2026 2:56 PM

Amritsar 'ਚ ਜ਼ਬਰਦਸਤ Protest | Baba Sahib ਦੇ ਬੁੱਤ ਦੇ ਨਿਰਾਦਰ 'ਤੇ Chakka Jam | Bhandari Bridge

11 Sep 2026 2:55 PM

ਅੱਜ ਦੀਆਂ ਵੱਡੀਆਂ ਖ਼ਬਰਾਂ

10 Sep 2026 2:56 PM
Advertisement