
ਕੋਟਕਪੂਰਾ ’ਚ ਹੋਈ ਫਾਇਰਿੰਗ ਬਾਰੇ ਸੁਖਬੀਰ ਸਿੰਘ ਬਾਦਲ ਤੋਂ ਸਿੱਟ ਕਰੇਗੀ ਪੁੱਛਗਿੱਛ
ਚੰਡੀਗੜ੍ਹ: ਕੋਟਕਪੂਰਾ ਗੋਲੀਕਾਂਡ ’ਚ ਸਿੱਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਲਬ ਕੀਤਾ ਹੈ। ਸੁਖਬੀਰ ਬਾਦਲ ਨੂੰ 30 ਅਗਸਤ ਨੂੰ ਸਵੇਰੇ ਸਾਢੇ 10 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਤੋਂ 2015 ’ਚ ਹੋਏ ਗੋਲੀਕਾਂਡ ਦੀ ਘਟਨਾ ਦੇ ਮਾਮਲੇ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਕੋਟਕਪੂਰਾ ’ਚ ਬੇਅਦਬੀ ਦੇ ਖਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਫਾਇਰਿੰਗ ਦੇ ਸਮੇਂ ਸੁਖਬੀਰ ਬਾਦਲ ਡਿਪਟੀ ਸੀਐੱਮ ਸਨ। ਗ੍ਰਹਿ ਮੰਤਰਾਲਾ ਵੀ ਉਨ੍ਹਾਂ ਕੋਲ ਸੀ। ਇਹ ਫਾਇਰਿੰਗ ਪੁਲਿਸ ਨੇ ਕੀਤੀ ਸੀ। ਇਸ ਲਈ ਪੁਲਿਸ ਨੂੰ ਕਿਸਨੇ ਹੁਕਮ ਦਿੱਤੇ? ਇਸ ਬਾਰੇ ਸੁਖਬੀਰ ਤੋਂ ਪੁੱਛਗਿੱਛ ਹੋਵੇਗੀ। ਇਸ ਤੋਂ ਪਹਿਲਾ ਵੀ ਸੁਖਬੀਰ ਬਾਦਲ ਤੋਂ ਇਸ ਬਾਰੇ ਪੁੱਛਗਿੱਛ ਹੋ ਚੁੱਕੀ ਹੈ।