ਉਬਰ ਕੈਬ ਕਾਰਨ ਖੁੰਝੀ ਮਹਿਲਾ ਯਾਤਰੀ ਦੀ ਫਲਾਈਟ, ਹੁਣ ਦੇਣੇ ਪੈਣਗੇ 20000 ਰੁਪਏ, ਜਾਣੋ ਪੂਰਾ ਮਾਮਲਾ
Published : Oct 26, 2022, 9:24 am IST
Updated : Oct 26, 2022, 9:59 am IST
SHARE ARTICLE
Female passenger flight missed due to Uber cab, now you will have to pay 20000 rupees, know the whole matter
Female passenger flight missed due to Uber cab, now you will have to pay 20000 rupees, know the whole matter

ਉਬਰ ਇੰਡੀਆ ਨੇ ਅਦਾਲਤ 'ਚ ਹੈਰਾਨ ਕਰਨ ਵਾਲੀ ਦਲੀਲ ਦਿੱਤੀ ਹੈ

ਜ਼ਿਲ੍ਹਾ ਖਪਤਕਾਰ ਅਦਾਲਤ ਨੇ ਮਹਿਲਾ ਯਾਤਰੀ ਦੇ ਹੱਕ ਵਿੱਚ ਸੁਣਾਇਆ ਫੈਸਲਾ 
ਪਟੀਸ਼ਨਕਰਤਾ ਦਾ ਇਲਜ਼ਾਮ- ਕੈਬ ਡਰਾਈਵਰ ਕਾਰਨ ਫਲਾਈਟ ਖੁੰਝ ਗਈ
ਮੁੰਬਈ: ਮ
ਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਤੋਂ ਖਪਤਕਾਰਾਂ ਦੀ ਦਿਲਚਸਪੀ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹਾ ਖਪਤਕਾਰ ਅਦਾਲਤ ਨੇ ਉਬਰ ਇੰਡੀਆ ਨੂੰ ਮਹਿਲਾ ਯਾਤਰੀ ਨੂੰ 20,000 ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਮਹਿਲਾ ਯਾਤਰੀ ਨੇ ਅਦਾਲਤ 'ਚ ਦਾਇਰ ਪਟੀਸ਼ਨ 'ਚ ਉਬਰ 'ਤੇ ਗੰਭੀਰ ਦੋਸ਼ ਲਗਾਏ ਸਨ। ਸ਼ਿਕਾਇਤ ਵਿਚ ਉਸ ਨੇ ਕਿਹਾ ਕਿ ਉਬਰ ਕੈਬ ਡਰਾਈਵਰ ਕਾਰਨ ਉਸ ਦੀ ਫਲਾਈਟ ਖੁੰਝ ਗਈ। ਇਸ ਤੋਂ ਬਾਅਦ ਉਸ ਨੂੰ ਦੂਜੀ ਫਲਾਈਟ ਬੁੱਕ ਕਰਨੀ ਪਈ। ਅਦਾਲਤ ਨੇ ਮਹਿਲਾ ਯਾਤਰੀ ਦੇ ਦਾਅਵੇ ਨੂੰ ਸੱਚ ਮੰਨਦੇ ਹੋਏ ਉਬਰ ਇੰਡੀਆ ਨੂੰ ਦੋਸ਼ੀ ਪਾਇਆ ਅਤੇ ਕੰਪਨੀ ਨੂੰ ਯਾਤਰੀ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।

ਮੀਡੀਆ ਰਿਪੋਰਟਾਂ ਮੁਤਾਬਕ ਡਾਂਬੀਵਾਲੀ ਦੀ ਰਹਿਣ ਵਾਲੀ ਇਕ ਮਹਿਲਾ ਵਕੀਲ ਨੇ ਮੁੰਬਈ ਏਅਰਪੋਰਟ ਜਾਣ ਲਈ ਉਬਰ ਐਪ ਤੋਂ ਕੈਬ ਬੁੱਕ ਕੀਤੀ ਸੀ। ਉਸ ਨੇ ਮੁੰਬਈ ਤੋਂ ਚੇਨਈ ਲਈ ਫਲਾਈਟ ਲੈਣੀ ਸੀ। ਮਹਿਲਾ ਯਾਤਰੀ ਦਾ ਦੋਸ਼ ਹੈ ਕਿ ਕੈਬ ਡਰਾਈਵਰ ਦੇ ਲੇਟ ਹੋਣ ਕਾਰਨ ਉਹ ਏਅਰਪੋਰਟ 'ਤੇ ਦੇਰੀ ਨਾਲ ਪਹੁੰਚੀ, ਜਿਸ ਕਾਰਨ ਉਹ ਆਪਣੀ ਫਲਾਈਟ ਤੋਂ ਖੁੰਝ ਗਈ। ਉਸ ਨੇ ਦੱਸਿਆ ਕਿ 12 ਜੂਨ 2018 ਨੂੰ ਉਸ ਨੇ ਮੁੰਬਈ ਤੋਂ ਚੇਨਈ ਜਾਣਾ ਸੀ। ਉਸ ਦੀ ਸਵੇਰੇ 5:50 ਵਜੇ ਮੁੰਬਈ ਏਅਰਪੋਰਟ ਤੋਂ ਫਲਾਈਟ ਸੀ। ਉਸ ਨੇ 3:29 ਵਜੇ ਉਬੇਰ ਕੈਬ ਬੁੱਕ ਕੀਤੀ ਸੀ। ਉਨ੍ਹਾਂ ਦੀ ਰਿਹਾਇਸ਼ ਤੋਂ ਹਵਾਈ ਅੱਡਾ ਕਰੀਬ 36 ਕਿਲੋਮੀਟਰ ਦੂਰ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕੈਬ ਕਰੀਬ 14 ਮਿੰਟ ਦੇਰੀ ਨਾਲ ਪਹੁੰਚੀ।

ਸ਼ਿਕਾਇਤਕਰਤਾ ਔਰਤ ਦੇ ਅਨੁਸਾਰ, ਉਸ ਨੂੰ ਇੱਕ ਉਬਰ ਕੈਬ ਡਰਾਈਵਰ ਨੇ ਕਈ ਕਾਲਾਂ ਕਰਨ ਤੋਂ ਬਾਅਦ ਜਵਾਬ ਦਿਤਾ। ਇਹ ਵੀ ਦੋਸ਼ ਲਗਾਇਆ ਗਿਆ ਕਿ ਕੈਬ ਡਰਾਈਵਰ ਲੇਟ ਆਉਣ 'ਤੇ ਫੋਨ 'ਤੇ ਗੱਲ ਕਰਦਾ ਰਿਹਾ। ਗੱਲਬਾਤ ਖਤਮ ਹੋਣ ਤੋਂ ਬਾਅਦ ਯਾਤਰਾ ਸ਼ੁਰੂ ਹੋਈ। ਔਰਤ ਨੇ ਦੱਸਿਆ ਕਿ ਕੈਬ ਡਰਾਈਵਰ ਗੈਸ ਭਰਨ ਲਈ ਪਹਿਲਾਂ ਸੀਐਨਜੀ ਸਟੇਸ਼ਨ ਗਿਆ ਅਤੇ ਫਿਰ ਲੰਬਾ ਰਸਤਾ ਫੜਿਆ। ਇਸ ਨਾਲ ਉਸ ਦਾ ਕਾਫੀ ਸਮਾਂ ਖਰਾਬ ਹੋ ਗਿਆ ਅਤੇ ਉਹ ਸਵੇਰੇ 5:23 ਵਜੇ ਏਅਰਪੋਰਟ ਪਹੁੰਚ ਗਈ। ਅਜਿਹੇ 'ਚ ਉਹ ਚੇਨਈ ਜਾਣ ਵਾਲੀ ਫਲਾਈਟ 'ਚ ਸਵਾਰ ਨਹੀਂ ਹੋ ਸਕੀ। ਇਸ ਤੋਂ ਬਾਅਦ ਉਸ ਨੂੰ ਆਪਣੇ ਪੈਸਿਆਂ ਨਾਲ ਦੂਜੀ ਫਲਾਈਟ ਬੁੱਕ ਕਰਨੀ ਪਈ।

ਇਸ ਤੋਂ ਬਾਅਦ ਮਹਿਲਾ ਯਾਤਰੀ ਨੇ ਖਪਤਕਾਰ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ। ਸੁਣਵਾਈ ਦੌਰਾਨ ਉਬਰ ਇੰਡੀਆ ਨੇ ਦਲੀਲ ਦਿੱਤੀ ਕਿ ਇਹ ਕੈਬ ਐਗਰੀਗੇਟਰ ਹੈ ਨਾ ਕਿ ਕੈਬ ਦਾ ਮਾਲਕ। ਕੰਪਨੀ ਸਿਰਫ ਯਾਤਰੀ ਅਤੇ ਕੈਬ ਡਰਾਈਵਰਾਂ ਵਿਚਕਾਰ ਸੰਪਰਕ ਸਥਾਪਤ ਕਰਦੀ ਹੈ। ਇੱਥੋਂ ਤੱਕ ਕਿ ਕੈਬ ਡਰਾਈਵਰ ਵੀ ਕੰਪਨੀ ਦੇ ਅਧੀਨ ਨਹੀਂ ਹੈ। ਉਬਰ ਇੰਡੀਆ ਦੀਆਂ ਦਲੀਲਾਂ ਨੂੰ ਰੱਦ ਕਰਦਿਆਂ ਅਦਾਲਤ ਨੇ ਔਰਤ ਦੇ ਹੱਕ ਵਿੱਚ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਔਰਤ ਨੇ ਜਿਸ ਐਪ ਨਾਲ ਕੈਬ ਬੁੱਕ ਕੀਤੀ ਸੀ, ਉਹ ਉਬਰ ਦੀ ਹੈ। ਇਸ ਲਈ ਉਬਰ ਇਸ ਲਈ ਜ਼ਿੰਮੇਵਾਰ ਹੈ। ਖਪਤਕਾਰ ਅਦਾਲਤ ਨੇ ਉਬਰ ਨੂੰ ਔਰਤ ਨੂੰ ਮਾਨਸਿਕ ਪੀੜਾ ਵਜੋਂ 10,000 ਰੁਪਏ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 10,000 ਰੁਪਏ ਦੇਣ ਦਾ ਨਿਰਦੇਸ਼ ਦਿੱਤਾ ਹੈ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement