ਜਦੋਂ ਤੱਕ ਸੰਵਿਧਾਨ ਦੇ ਹਰ ਸ਼ਬਦ ਦਾ ਪਾਲਣ ਨਹੀਂ ਕੀਤਾ ਜਾਂਦਾ, ਏਕਤਾ ਦੇ ਰਾਹ 'ਤੇ ਚਲਦਾ ਰਹਾਂਗਾ: ਰਾਹੁਲ ਗਾਂਧੀ
Published : Nov 26, 2022, 3:31 pm IST
Updated : Nov 26, 2022, 3:31 pm IST
SHARE ARTICLE
Rahul Gandhi
Rahul Gandhi

ਦੇਸ਼ ਵਿੱਚ 2015 ਤੋਂ 26 ਨਵੰਬਰ ਨੂੰ ‘ਸੰਵਿਧਾਨ ਦਿਵਸ’ ਦੇ ਤੌਰ 'ਤੇ ਮਨਿਆ ਜਾਂਦਾ ਹੈ

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਤੱਕ ਸੰਵਿਧਾਨ ਦੇ ਹਰ ਸ਼ਬਦ ਦਾ ਪਾਲਣ ਨਹੀਂ ਕੀਤਾ ਜਾਂਦਾ,ਉਦੋਂ ਤੱਕ ਉਹ ਏਕਤਾ ਦੀ ਰਾਹ 'ਤੇ ਚੱਲਦੇ ਰਹਿਣਗੇ। ਉਦੋਂ ਹੀ ਪਾਰਟੀ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਸੰਵਿਧਾਨ ਜਿਉਣ ਦਾ ਇਕ ਜ਼ਰੀਆ ਹੈ ਅਤੇ ਉਸ ਦੀ ਭਾਵਨਾ ਹਮੇਸ਼ਾ ਬਰਾਬਰ ਰਹਿੰਦੀ ਹੈ। ਸੰਵਿਧਾਨ ਸਭਾ ਨੇ 1949 ਵਿਚ ਅੱਜ ਦੇ ਦਿਨ ਹੀ ਭਾਰਤ ਦਾ ਸੰਵਿਧਾਨ ਅਪਣਾਇਆ ਸੀ, ਇਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਿਆ ਜਾ ਰਿਹਾ ਹੈ।


ਗਾਂਧੀ ਨੇ ਲਿਖਿਆ, ‘‘ਜਦੋਂ ਤੱਕ ਸਾਡੇ ਸੰਵਿਧਾਨ ਦੇ ਹਰ ਸ਼ਬਦ ਦੀ ਪਾਲਣ ਨਹੀਂ ਕੀਤੀ ਜਾਂਦੀ ਅਤੇ ਹਰ ਨਾਗਰਿਕ ਦੀ ਨਿਰਪੱਖਤਾ ਅਤੇ ਨਿਆਂ ਦੁਆਰਾ ਰੱਖਿਆ ਨਹੀਂ ਕੀਤੀ ਜਾਂਦੀ, ਮੈਂ ਇਸ ਮਾਰਗ 'ਤੇ ਹੀ ਚਲਦਾ ਰਹਾਂਗਾ। ਖੜਗੇ ਨੇ ਬਾਬਾਸਾਹਿਬ ਅੰਬੇਦਕਰ ਦੇ ਸ਼ਬਦਾਂ ਨੂੰ ਯਾਦ ਕਰਦਿਆਂ ਕਿਹਾ, ‘‘ਸੰਵਿਧਾਨ ਕੋਈ ਵਕੀਲਾਂ ਦਾ ਦਸਤਾਵੇਜ਼ ਨਹੀਂ ਹੈ, ਅਸਲ ਵਿਚ ਇਹ ਜਿਉਣ ਦਾ ਇੱਕ ਸਾਧਨ ਹੈ ਅਤੇ ਇਸ ਦੀ ਭਾਵਨਾ ਹਮੇਸ਼ਾ ਬਰਾਬਰ ਰਹਿੰਦੀ ਹੈ।’’
ਕਾਂਗਰਸ ਦੇ ਪ੍ਰਮੁੱਖ ਨੇ ਲਿਖਿਆ, ‘‘ਵਿਧਾਨ ਸਭਾ ਸਾਰੇ ਮਹਾਨ ਨੇਤਾਵਾਂ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕਰਦੀ ਹੈ ਅਤੇ ਸਾਰੇ ਦੇਸ਼ਵਾਸੀਆਂ ਨੂੰ ਸੰਵਿਧਾਨ ਦਿਵਸ ਦੀਆਂ ਮੁਬਾਰਕਾਂ।''


ਦੇਸ਼ ਵਿੱਚ 2015 ਤੋਂ 26 ਨਵੰਬਰ ਨੂੰ ‘ਸੰਵਿਧਾਨ ਦਿਵਸ’ ਦੇ ਤੌਰ 'ਤੇ ਮਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਇਸ ਦਿਨ ਨੂੰ "ਕਾਨੁੰਨ ਦਿਵਸ" ਦੇ ਤੌਰ ‘ਤੇ ਮਨਿਆ ਜਾਂਦਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement