ਗੁਜਰਾਤ ’ਚ ਕਾਂਗਰਸ ਨੂੰ ਝਟਕਾ, ਰਾਜ ਸਭਾ ਮੈਂਬਰ ਨਾਰਨ ਰਾਠਵਾ ਭਾਜਪਾ ’ਚ ਸ਼ਾਮਲ 
Published : Feb 27, 2024, 10:19 pm IST
Updated : Feb 27, 2024, 10:19 pm IST
SHARE ARTICLE
Naran Rathwa
Naran Rathwa

ਕਾਂਗਰਸ ਦੇ ਇਕ ਹੋਰ ਸਾਬਕਾ ਨੇਤਾ ਧਰਮਿੰਦਰ ਪਟੇਲ ਵੀ ਫੜਿਆ ਭਾਜਪਾ ਦਾ ਪੱਲਾ

ਗਾਂਧੀਨਗਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਨਾਰਨ ਰਾਠਵਾ ਅਪਣੇ ਬੇਟੇ ਅਤੇ ਕਈ ਸਮਰਥਕਾਂ ਨਾਲ ਮੰਗਲਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ। 

ਗੁਜਰਾਤ ਦੇ ਛੋਟਾ ਉਦੇਪੁਰ ਦੇ ਕਬਾਇਲੀ ਨੇਤਾ ਰਾਠਵਾ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ ਇਸ ਸਾਲ ਅਪ੍ਰੈਲ ’ਚ ਖਤਮ ਹੋ ਰਿਹਾ ਹੈ। ਉਹ ਪੰਜ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਹਨ। ਉਹ ਪਹਿਲੀ ਵਾਰ 1989 ’ਚ ਲੋਕ ਸਭਾ ਮੈਂਬਰ ਬਣੇ, ਇਸ ਤੋਂ ਬਾਅਦ 1991, 1996, 1998 ਅਤੇ 2004 ’ਚ ਲੋਕ ਸਭਾ ਮੈਂਬਰ ਬਣੇ। ਰਾਠਵਾ ਦੇ ਬੇਟੇ ਸੰਗ੍ਰਾਮ ਸਿੰਘ ਨੇ 2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਅਨੁਸੂਚਿਤ ਜਨਜਾਤੀ (ਐਸ.ਟੀ.) ਰਾਖਵੀਂ ਛੋਟਾ ਉਦੇਪੁਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਲੜੀਆਂ ਸਨ, ਪਰ ਜਿੱਤ ਨਹੀਂ ਸਕੇ ਸਨ। ਉਹ ਅਪਣੇ ਪਿਤਾ ਅਤੇ ਵੱਡੀ ਗਿਣਤੀ ’ਚ ਸਮਰਥਕਾਂ ਨਾਲ ਇਕ ਸਮਾਗਮ ’ਚ ਭਾਜਪਾ ’ਚ ਸ਼ਾਮਲ ਹੋਏ। 

ਰਾਠਵਾ 2004 ’ਚ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ.ਪੀ.ਏ.) ਸਰਕਾਰ ’ਚ ਰੇਲ ਰਾਜ ਮੰਤਰੀ ਸਨ ਅਤੇ 2009 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਉਮੀਦਵਾਰ ਰਾਮਸਿੰਘ ਰਾਠਵਾ ਤੋਂ ਹਾਰ ਗਏ ਸਨ। ਗੁਜਰਾਤ ਭਾਜਪਾ ਦੇ ਮੁਖੀ ਸੀ.ਆਰ. ਪਾਟਿਲ ਨੇ ਰਾਠਵਾ ਅਤੇ ਹੋਰਾਂ ਨੂੰ ਪਾਰਟੀ ਦੇ ਸੂਬਾ ਹੈੱਡਕੁਆਰਟਰ ‘ਕਮਲਮ’ ਵਿਖੇ ਭਗਵਾ ਅੰਗਵਸਤਰਮ ਅਤੇ ਟੋਪੀਆਂ ਭੇਟ ਕਰ ਕੇ ਪਾਰਟੀ ਵਿਚ ਸ਼ਾਮਲ ਕੀਤਾ। 

ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਠਵਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਉਨ੍ਹਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਤਾਂ ਜੋ ਸੂਬੇ ਦੇ ਆਦਿਵਾਸੀ ਖੇਤਰ ਵਿਕਾਸ ਯਾਤਰਾ ਵਿਚ ਪਿੱਛੇ ਨਾ ਰਹਿਣ ਅਤੇ ਤੇਜ਼ੀ ਨਾਲ ਅਤੇ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧਣ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਤਰੀਕੇ ਤੋਂ ਮੈਂ ਪ੍ਰਭਾਵਤ ਹਾਂ, ਜਿਸ ਨੂੰ ਮੈਂ ਰਾਜ ਸਭਾ ਮੈਂਬਰ ਦੇ ਤੌਰ ’ਤੇ 6 ਸਾਲ ਤਕ ਵੇਖਿਆ ਹੈ। ਅਸੀਂ ਮਿਲ ਕੇ ਅਤੇ ਬਿਨਾਂ ਕਿਸੇ ਵਿਰੋਧ ਦੇ ਕੰਮ ਕਰਨਾ ਚਾਹੁੰਦੇ ਹਾਂ ਤਾਂ ਜੋ ਅਜਿਹੇ ਸਾਰੇ ਵਿਕਾਸ ਕਾਰਜ ਤੇਜ਼ ਰਫਤਾਰ ਨਾਲ ਪੂਰੇ ਹੋਣ ਅਤੇ ਕਬਾਇਲੀ ਖੇਤਰ ਵਿਕਾਸ ਦੀ ਯਾਤਰਾ ’ਚ ਪਿੱਛੇ ਨਾ ਰਹਿ ਜਾਣ।’’

ਕਾਂਗਰਸ ਦੇ ਇਕ ਹੋਰ ਸਾਬਕਾ ਨੇਤਾ ਧਰਮਿੰਦਰ ਪਟੇਲ ਵੀ ਇਸੇ ਸਮਾਗਮ ’ਚ ਭਾਜਪਾ ’ਚ ਸ਼ਾਮਲ ਹੋ ਗਏ। ਉਸ ਨੇ ਅਹਿਮਦਾਬਾਦ ਦੀ ਅਮਰਾਈਵਾੜੀ ਸੀਟ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਹਾਰ ਗਏ ਸਨ। ਪਟੇਲ ਨੇ ਕਿਹਾ ਕਿ ਉਹ ਛੇ ਸਾਲ ਪਹਿਲਾਂ ਭਾਜਪਾ ’ਚ ਸਨ ਅਤੇ ਇਹ ਉਨ੍ਹਾਂ ਲਈ ਇਕ ਤਰ੍ਹਾਂ ਦੀ ‘ਘਰ ਵਾਪਸੀ’ ਸੀ। ਉਨ੍ਹਾਂ ਕਿਹਾ, ‘‘ਕਾਂਗਰਸ ਦੇ ਨਾਲ ਪਿਛਲੇ 6 ਸਾਲਾਂ ’ਚ ਮੈਨੂੰ ਅਹਿਸਾਸ ਹੋਇਆ ਕਿ ਪਾਰਟੀ ’ਚ ਸੱਤਾਧਾਰੀ ਪਾਰਟੀ ਦੀ ਦਿਸ਼ਾ ਅਤੇ ਦ੍ਰਿਸ਼ਟੀਕੋਣ ਦੀ ਕਮੀ ਹੈ।’’

Tags: congress, bjp, gujarat

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement