ਪ੍ਰਧਾਨ ਮੰਤਰੀ ਮੋਦੀ ਨੇ ‘ਗਗਨਯਾਨ ਮਿਸ਼ਨ’ ਲਈ ਐਲਾਨੇ ਚਾਰ ਪੁਲਾੜ ਮੁਸਾਫ਼ਰਾਂ  ਦੇ ਨਾਂ
Published : Feb 27, 2024, 3:56 pm IST
Updated : Feb 27, 2024, 3:56 pm IST
SHARE ARTICLE
Thiruvananthapuram: Prime Minister Narendra Modi hands-over wings to astronauts-designate Shubanshu Shukla, Prashanth Balakrishnan Nair, Angad Prathap and Ajit Krishnan who have been selected to be the astronauts on India’s first crewed mission to space 'Gaganyaan Mission', at the Vikram Sarabhai Space Centre (VSSC), in Thiruvananthapuram, Tuesday, Feb. 27, 2024. (PTI Photo)
Thiruvananthapuram: Prime Minister Narendra Modi hands-over wings to astronauts-designate Shubanshu Shukla, Prashanth Balakrishnan Nair, Angad Prathap and Ajit Krishnan who have been selected to be the astronauts on India’s first crewed mission to space 'Gaganyaan Mission', at the Vikram Sarabhai Space Centre (VSSC), in Thiruvananthapuram, Tuesday, Feb. 27, 2024. (PTI Photo)

ਕਿਹਾ, ਮਾਣ ਅਤੇ ਖੁਸ਼ੀ ਹੈ ਕਿ ਗਗਨਯਾਨ ਮਨੁੱਖੀ ਪੁਲਾੜ ਉਡਾਣ ਮਿਸ਼ਨ ’ਚ ਵਰਤੇ ਗਏ ਜ਼ਿਆਦਾਤਰ ਹਿੱਸੇ ਭਾਰਤ ’ਚ ਬਣੇ ਹਨ

ਤਿਰੂਵਨੰਤਪੁਰਮ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ ਪਹਿਲੇ ਮਨੁੱਖੀ ਪੁਲਾੜ ਉਡਾਣ ਮਿਸ਼ਨ ‘ਗਗਨਯਾਨ’ ਲਈ ਸਿਖਲਾਈ ਲੈ ਰਹੇ ਚਾਰ ਪੁਲਾੜ ਮੁਸਾਫ਼ਰਾਂ  ਦੇ ਨਾਂ ਦਾ ਐਲਾਨ ਕੀਤਾ। ਮੋਦੀ ਨੇ ਮੰਗਲਵਾਰ ਨੂੰ ਤਿਰੂਵਨੰਤਪੁਰਮ ਨੇੜੇ ਥੁੰਬਾ ਸਥਿਤ ਵਿਕਰਮ ਸਾਰਾਭਾਈ ਪੁਲਾੜ ਕੇਂਦਰ (ਵੀ.ਐਸ.ਐਸ.ਸੀ.) ਦਾ ਦੌਰਾ ਕੀਤਾ। ਉਨ੍ਹਾਂ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਤਿੰਨ ਵੱਡੇ ਪੁਲਾੜ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਵੀ.ਐਸ.ਐਸ.ਸੀ. ਵਿਖੇ ਦਸਿਆ ਕਿ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਨਨ ਨਾਇਰ, ਅੰਗਦ ਪ੍ਰਤਾਪ ਅਤੇ ਅਜੀਤ ਕ੍ਰਿਸ਼ਨਨ ਅਤੇ ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਗਗਨਯਾਨ ਮਿਸ਼ਨ ਲਈ ਨਾਮਜ਼ਦ ਪੁਲਾੜ ਮੁਸਾਫ਼ਰ  ਹਨ। ਉਨ੍ਹਾਂ ਨੇ ਇਨ੍ਹਾਂ ਚਾਰਾਂ ਨੂੰ ‘ਪੁਲਾੜ ਮੁਸਾਫ਼ਰ  ਪੰਖ’ ਦਿਤੇ। 

ਇਸ ਮੌਕੇ ਉਨ੍ਹਾਂ ਕਿਹਾ, ‘‘ਇਹ ਉਹ ਚਾਰ ਤਾਕਤਾਂ ਹਨ ਜੋ ਦੇਸ਼ ਦੇ 1.4 ਅਰਬ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਦੀਆਂ ਹਨ। ਚਾਰ ਦਹਾਕਿਆਂ ਬਾਅਦ ਭਾਰਤ ਤੋਂ ਕੋਈ ਪੁਲਾੜ ’ਚ ਜਾਣ ਲਈ ਤਿਆਰ ਹੈ ਅਤੇ ਇਸ ਵਾਰ ਉਲਟੀ ਗਿਣਤੀ ਸਮਾਂ ਅਤੇ ਇਥੋਂ ਤਕ ਕਿ ਰਾਕੇਟ ਵੀ ਸਾਡਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਅਤੇ ਖੁਸ਼ੀ ਹੈ ਕਿ ਗਗਨਯਾਨ ਮਨੁੱਖੀ ਪੁਲਾੜ ਉਡਾਣ ਮਿਸ਼ਨ ’ਚ ਵਰਤੇ ਗਏ ਜ਼ਿਆਦਾਤਰ ਹਿੱਸੇ ਭਾਰਤ ’ਚ ਬਣੇ ਹਨ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਪੁਲਾੜ ਪ੍ਰੋਗਰਾਮ ’ਚ ਔਰਤਾਂ ਵਲੋਂ  ਨਿਭਾਈ ਗਈ ‘ਮਹੱਤਵਪੂਰਨ ਭੂਮਿਕਾ’ ’ਤੇ  ਵੀ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਔਰਤਾਂ ਚੰਦਰਯਾਨ ਅਤੇ ਗਗਨਯਾਨ ਵਰਗੇ ਪੁਲਾੜ ਮਿਸ਼ਨਾਂ ਦਾ ਮਹੱਤਵਪੂਰਨ ਹਿੱਸਾ ਰਹੀਆਂ ਹਨ ਅਤੇ ਉਨ੍ਹਾਂ ਦੇ ਬਿਨਾਂ ਇਹ ਸੰਭਵ ਨਹੀਂ ਹੁੰਦਾ।

ਮੋਦੀ ਨੇ ਇਹ ਵੀ ਕਿਹਾ ਕਿ ਪੁਲਾੜ ਖੇਤਰ ’ਚ ਭਾਰਤ ਦੀਆਂ ਸਫਲਤਾਵਾਂ ਨਾ ਸਿਰਫ ਦੇਸ਼ ਦੀ ਨੌਜੁਆਨ ਪੀੜ੍ਹੀ ’ਚ ਵਿਗਿਆਨਕ ਸੋਚ ਦੇ ਬੀਜ ਗੱਡ ਰਹੀਆਂ ਹਨ, ਬਲਕਿ ਵੱਖ-ਵੱਖ ਖੇਤਰਾਂ ’ਚ ਮਹੱਤਵਪੂਰਨ ਵਿਕਾਸਾਤਮਕ ਤਰੱਕੀ ਵੀ ਇਸ ਨੂੰ 21 ਵੀਂ ਸਦੀ ’ਚ ਇਕ ਪ੍ਰਮੁੱਖ ਗਲੋਬਲ ਖਿਡਾਰੀ ਵਜੋਂ ਉਭਰਨ ’ਚ ਮਦਦ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸਰੋ ਦੇ ਗਗਨਯਾਨ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਦੀ ਵੀ ਸਮੀਖਿਆ ਕੀਤੀ। ਮੋਦੀ ਨੇ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ, ਮੁੱਖ ਮੰਤਰੀ ਪਿਨਾਰਾਈ ਵਿਜਯਨ ਅਤੇ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨਾਲ ਵੀ.ਐਸ.ਐਸ.ਸੀ. ’ਚ ਪ੍ਰਦਰਸ਼ਿਤ ਇਸਰੋ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।

ਮੋਦੀ ਨੇ ਵੀ.ਐਸ.ਐਸ.ਸੀ. ਵਿਖੇ ਇਕ ਟ੍ਰਾਈਸੋਨਿਕ ਵਿੰਡ ਸੁਰੰਗ, ਤਾਮਿਲਨਾਡੂ ਦੇ ਮਹਿੰਦਰਗਿਰੀ ’ਚ ਇਸਰੋ ਪ੍ਰੋਪਲਸ਼ਨ ਕੰਪਲੈਕਸ ’ਚ ਇਕ  ਸੈਮੀ-ਕ੍ਰਾਇਓਜੈਨਿਕਸ ਇੰਟੀਗ੍ਰੇਟਿਡ ਇੰਜਣ ਅਤੇ ਸਟੇਜ ਟੈਸਟ ਸੁਵਿਧਾ ਅਤੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ’ਚ ਸਤੀਸ਼ ਧਵਨ ਪੁਲਾੜ ਕੇਂਦਰ (ਐਸ.ਐਚ.ਏ.ਆਰ.) ’ਚ ਪੀ.ਐਸ.ਐਲ.ਵੀ. ਏਕੀਕਰਣ ਯੂਨਿਟ ਦਾ ਉਦਘਾਟਨ ਕੀਤਾ। ਇਨ੍ਹਾਂ ਤਿੰਨਾਂ ਪ੍ਰਾਜੈਕਟਾਂ ਨੂੰ ਪੁਲਾੜ ਖੇਤਰ ’ਚ ਵਿਸ਼ਵ ਪੱਧਰੀ ਤਕਨੀਕੀ ਸਹੂਲਤਾਂ ਪ੍ਰਦਾਨ ਕਰਨ ਲਈ ਲਗਭਗ 1,800 ਕਰੋੜ ਰੁਪਏ ਦੀ ਕੁਲ  ਲਾਗਤ ਨਾਲ ਵਿਕਸਤ ਕੀਤਾ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ ਦਾ ਪ੍ਰਮੁੱਖ ਕੇਂਦਰ ਵੀਐਸ.ਐਸ.ਸੀ.  ਲਾਂਚ ਵਹੀਕਲ ਤਕਨਾਲੋਜੀ ਦੇ ਡਿਜ਼ਾਈਨ ਅਤੇ ਵਿਕਾਸ ’ਚ ਲੱਗਾ ਹੋਇਆ ਹੈ। 

ਵੀ.ਐਸ.ਐਸ.ਸੀ.  ਵਿਖੇ ‘ਟ੍ਰਾਈਸੋਨਿਕ ਵਿੰਡ ਸੁਰੰਗ’ ਰਾਕੇਟਾਂ ਅਤੇ ਜਹਾਜ਼ਾਂ ਦੇ ਸਕੇਲਡ ਮਾਡਲਾਂ (ਕਿਸੇ ਵਸਤੂ ਦਾ ਭੌਤਿਕ ਮਾਡਲ) ਦੀਆਂ ਐਰੋਡਾਇਨਾਮਿਕ ਵਿਸ਼ੇਸ਼ਤਾਵਾਂ ਅਤੇ ਡਿਜ਼ਾਈਨ ਦਾ ਮੁਲਾਂਕਣ ਕਰਨ ਲਈ ਉਨ੍ਹਾਂ ਦੇ ਉੱਪਰ ਨਿਯੰਤਰਿਤ ਇਕੋ ਜਿਹੇ ਹਵਾ ਪ੍ਰਵਾਹ ਪੈਦਾ ਕਰਦੀ ਹੈ. ਟੈਸਟ ਸੈਕਸ਼ਨ 1.2 ਮੀਟਰ ਮਾਪਦਾ ਹੈ ਅਤੇ ਆਵਾਜ਼ ਦੀ ਗਤੀ ਤੋਂ ਚਾਰ ਗੁਣਾ ਤਕ  ਗਤੀ ਨੂੰ ਸਪਿਨ ਕਰ ਸਕਦਾ ਹੈ। ਮਹਿੰਦਰਗਿਰੀ ਯੂਨਿਟ ਇਕ  ਅਤਿ ਆਧੁਨਿਕ ਸਹੂਲਤ ਹੈ ਜੋ ਪ੍ਰੋਪੇਲੈਂਟ ਦੇ ਵੱਡੇ ਵਹਾਅ ਨੂੰ ਸੰਭਾਲਣ ’ਚ ਸਮਰੱਥ ਹੈ। ਇਸ ਦੀ ਉਚਾਈ 51 ਮੀਟਰ ਹੈ ਅਤੇ ਇਸ ਦੇ ‘ਫਲੇਮ ਡਿਫਲੈਕਟਰ’ ਦੀ ਡੂੰਘਾਈ 30 ਮੀਟਰ ਹੈ।

ਫਲੇਮ ਡਿਫੈਕਟਰ ਇਕ  ਢਾਂਚਾ ਜਾਂ ਉਪਕਰਣ ਹੈ ਜੋ ਰਾਕੇਟ ਇੰਜਣਾਂ ਜਾਂ ਹੋਰ ਪ੍ਰੋਪਲਸ਼ਨ ਪ੍ਰਣਾਲੀਆਂ ਵਲੋਂ ਪੈਦਾ ਕੀਤੀ ਗਰਮੀ ਅਤੇ ਗੈਸਾਂ ਨੂੰ ਡੀ-ਰੂਟ ਕਰਨ ਜਾਂ ਵਿਗਾੜਨ ਲਈ ਤਿਆਰ ਕੀਤਾ ਗਿਆ ਹੈ। ਸ਼੍ਰੀਹਰੀਕੋਟਾ ਵਿਖੇ ਪੀ.ਐਸ.ਐਲ.ਵੀ. ਏਕੀਕਰਣ ਯੂਨਿਟ ਨੂੰ ਪਹਿਲੇ ਲਾਂਚ ਪੈਡ (ਐਫ.ਐਲ.ਪੀ.) ਤੋਂ ਲਾਂਚ ਫ੍ਰੀਕੁਐਂਸੀ ਵਧਾਉਣ ਲਈ ਵਿਕਸਤ ਕੀਤਾ ਗਿਆ ਹੈ ਅਤੇ ਇਸ ’ਚ ਏਕੀਕਰਣ ਇਮਾਰਤਾਂ, ਸੇਵਾ ਇਮਾਰਤਾਂ, ਰੇਲ ਪਟੜੀਆਂ ਅਤੇ ਸਬੰਧਤ ਪ੍ਰਣਾਲੀਆਂ ਸ਼ਾਮਲ ਹਨ। ਇਨ੍ਹਾਂ ਸਹੂਲਤਾਂ ਦਾ ਉਦਘਾਟਨ ਭਾਰਤ ਦੀ ਪੁਲਾੜ ਖੋਜ ਸਮਰੱਥਾ ’ਚ ਮਹੱਤਵਪੂਰਨ ਪ੍ਰਗਤੀ ਨੂੰ ਦਰਸਾਉਂਦਾ ਹੈ। 

Tags: isro, pm modi

SHARE ARTICLE

ਏਜੰਸੀ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement