
ਅੰਨਾ ਦੇ ਹੱਕ ਵਿਚ 'ਸ਼ੋਲੇ' ਦੇ ਧਰਮਿੰਦਰ ਵਾਂਗ ਪ੍ਰਦਰਸ਼ਨ
ਸਮਾਜਕ ਕਾਰਕੁਨ ਅੰਨਾ ਹਜ਼ਾਰੇ ਦੀ ਅਣਮਿੱਥੀ ਭੁੱਖ ਹੜਤਾਲ ਅੱਜ ਚੌਥੇ ਦਿਨ ਵਿਚ ਦਾਖ਼ਲ ਹੋ ਗਈ ਅਤੇ ਉਨ੍ਹਾਂ ਦੇ ਇਕ ਸਾਥੀ ਦਾ ਦਾਅਵਾ ਹੈ ਕਿ ਅੰਨਾ ਦਾ ਚਾਰ ਕਿੱਲੋ ਵਜ਼ਨ ਘੱਟ ਗਿਆ ਹੈ।ਹਜ਼ਾਰੇ ਦੇ ਕਰੀਬੀ ਦੱਤਾ ਤਿਵਾੜੀ ਨੇ ਕਿਹਾ ਕਿ ਹਾਲਾਂਕਿ ਅੰਨਾ ਦਾ ਬਲੱਡ ਪ੍ਰੈਸ਼ਰ ਆਮ ਹੈ।
Anna Hazare
ਹਜ਼ਾਰੇ ਕੇਂਦਰ ਵਿਚ ਲੋਕਪਾਲ ਅਤੇ ਰਾਜਾਂ ਵਿਚ ਲੋਕਾਯੁਕਤਾਂ ਦੀ ਨਿਯੁਕਤੀ ਸਮੇਤ ਵੱਖ ਵੱਖ ਮੰਗਾਂ ਸਬੰਧੀ 23 ਮਾਰਚ ਤੋਂ ਭੁੱਖ ਹੜਤਾਲ 'ਤੇ ਬੈਠੇ ਹਨ। ਉਨ੍ਹਾਂ ਦੇ 2011 ਦੇ ਅੰਦੋਲਨ ਕਾਰਨ ਲੋਕਪਾਲ ਅਤੇ ਲੋਕਾਯੁਕਤ ਕਾਨੂੰਨ 2013 ਪਾਸ ਹੋਇਆ ਸੀ ਪਰ ਕੇਂਦਰ ਨੇ ਹੁਣ ਤਕ ਲੋਕਪਾਲ ਦੀ ਨਿਯੁਕਤੀ ਨਹੀਂ ਕੀਤੀ। ਇਸ ਵਾਰ ਹਜ਼ਾਰੇ ਸਰਕਾਰ ਕੋਲੋਂ ਕਿਸਾਨਾਂ ਲਈ ਬਿਹਤਰ ਘੱਟੋ ਘੱਟ ਕੀਮਤਾਂ ਦੀ ਵੀ ਮੰਗ ਕਰ ਰਹੇ ਹਨ। (ਏਜੰਸੀ)