ਕੀ ਪ੍ਰਧਾਨ ਮੰਤਰੀ ਪੜ੍ਹੇ-ਲਿਖੇ ਹਨ? ਜਦੋਂ ਕਾਂਗਰਸ ਨੇਤਾ ਦੇ ਸਵਾਲ 'ਤੇ ਛਿੜੀ ਤਿੱਖੀ ਬਹਿਸ
Published : Aug 27, 2021, 1:28 pm IST
Updated : Aug 27, 2021, 1:28 pm IST
SHARE ARTICLE
PM Modi
PM Modi

ਇਕ ਟੀਵੀ ਚੈਨਲ ਉੱਤੇ ਬਹਿਸ ਦੌਰਾਨ ਭਾਜਪਾ ਅਤੇ ਕਾਂਗਰਸ ਆਗੂਆਂ ਵਿਚਾਲੇ ਤਿੱਖੀ ਬਹਿਸ ਹੋਈ। ਇਸ ਦੌਰਾਨ ਭਾਜਪਾ ਆਗੂ ਨੇ ਰਾਹੁਲ ਗਾਂਧੀ ਨੂੰ ਲੈ ਕੇ ਮਜ਼ਾਕ ਬਣਾਇਆ

ਨਵੀਂ ਦਿੱਲੀ: ਕਾਂਗਰਸ ਅਤੇ ਭਾਜਪਾ ਦੇ ਆਗੂਆਂ ਵਿਚਾਲੇ ਉਸ ਸਮੇਂ ਤਿੱਖੀ ਬਹਿਸ ਛਿੜੀ ਜਦੋਂ ਕਾਂਗਰਸ ਨੇਤਾ ਨੇ ਭਾਜਪਾ ਆਗੂ ਸੰਬਿਤ ਪਾਤਰਾ ਨੂੰ ਸਵਾਲ ਕੀਤਾ ਕਿ, ‘ਕੀ ਪ੍ਰਧਾਨ ਮੰਤਰੀ ਪੜ੍ਹੇ-ਲਿਖੇ ਹਨ?’ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਭੜਕ ਗਏ।

Congress leader Supriya Shrinate and BJP leader Sambit Patra Congress leader Supriya Shrinate and BJP leader Sambit Patra

ਹੋਰ ਪੜ੍ਹੋ: ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਦਿੱਤਾ ਅਸਤੀਫ਼ਾ

ਦਰਅਸਲ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਵੱਲੋਂ ਸਰਬ ਪਾਰਟੀ ਮੀਟਿੰਗ ਦੌਰਾਨ ਵਿਰੋਧੀ ਪਾਰਟੀਆਂ ਨੂੰ ਭਾਰਤ ਲਿਆਂਦੇ ਜਾ ਰਹੇ ਨਾਗਰਿਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਇਕ ਟੀਵੀ ਚੈਨਲ ਉੱਤੇ ਬਹਿਸ ਦੌਰਾਨ ਭਾਜਪਾ ਅਤੇ ਕਾਂਗਰਸ ਆਗੂਆਂ ਵਿਚਾਲੇ ਤਿੱਖੀ ਬਹਿਸ ਹੋਈ। ਇਸ ਦੌਰਾਨ ਭਾਜਪਾ ਆਗੂ ਨੇ ਰਾਹੁਲ ਗਾਂਧੀ ਨੂੰ ਲੈ ਕੇ ਮਜ਼ਾਕ ਬਣਾਇਆ ਤਾਂ ਉੱਥੇ ਹੀ ਕਾਂਗਰਸ ਨੇਤਾ ਨੇ ਵੀ ਪ੍ਰਧਾਨ ਮੰਤਰੀ ਨੂੰ ਲੈ ਕੇ ਸਵਾਲ ਕੀਤੇ।

PM modiPM modi

ਹੋਰ ਪੜ੍ਹੋ: ਕੀ ਆਮ ਆਦਮੀ ਪਾਰਟੀ ਵਿਚ ਹੋਵੇਗੀ ਸੋਨੂੰ ਸੂਦ ਦੀ ਐਂਟਰੀ? ਅਦਾਕਾਰ ਨੇ ਦਿੱਤਾ ਇਹ ਜਵਾਬ

ਵਿਦੇਸ਼ ਮੰਤਰੀ ਦੇ ਇਕ ਬਿਆਨ ਨੂੰ ਬੇਵਕੂਫੀ ਭਰਿਆ ਕਹਿਣ ’ਤੇ ਸੰਬਿਤ ਪਾਤਰਾ ਨੇ ਕਾਂਗਰਸ ਆਗੂ ਨੂੰ ਕਿਹਾ ਕਿ ਇਹ ਕਿਸ ਤਰ੍ਹਾਂ ਦਾ ਬਿਆਨ ਹੈ। ਤੁਸੀਂ ਇਕ ਪੜ੍ਹੇ-ਲਿਖੇ ਬੁਲਾਰੇ ਹੋ ਅਤੇ ਦੇਸ਼ ਦੇ ਮੰਤਰੀ ਲਈ ਅਜਿਹੀਆਂ ਗੱਲਾਂ ਕਰ ਰਹੇ ਹੋ। ਭਾਜਪਾ ਨੇਤਾ ਦੀ ਇਸ ਗੱਲ ਦਾ ਸਵਾਬ ਦਿੰਦਿਆਂ ਸੁਪ੍ਰੀਆ ਸ਼੍ਰੀਨੇਤ ਨੇ ਪੁੱਛਿਆ, ‘ਕੀ ਤੁਸੀਂ ਪੜ੍ਹੇ-ਲਿਖੇ ਹੋ? ਪ੍ਰਧਾਨ ਮੰਤਰੀ ਪੜ੍ਹੇ-ਲਿਖੇ ਹਨ?’ ਇਸ ਤੋਂ ਬਾਅਦ ਦੋਵੇਂ ਨੇਤਾਵਾਂ ਵਿਚਾਲੇ ਬਹਿਸ ਤੇਜ਼ ਹੋ ਗਏ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement