
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸੋਨੂੰ ਸੂਦ ਦੀ ਮੁਲਾਕਾਤ ਨੇ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸੋਨੂੰ ਸੂਦ (Sonu Sood meets Arvind Kejriwal) ਦੀ ਮੁਲਾਕਾਤ ਨੇ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਇਸ ਦੌਰਾਨ ਸੋਨੂੰ ਸੂਦ ਦੇ ਆਮ ਆਦਮੀ ਪਾਰਟੀ (Aam Aadmi Party) ਵਿਚ ਸ਼ਾਮਲ ਹੋਣ ਸਬੰਧੀ ਕਿਆਸ ਲਗਾਏ ਜਾ ਰਹੇ ਸੀ। ਅਰਵਿੰਦ ਕੇਜਰੀਵਾਲ ਨਾਲ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਸੋਨੂੰ ਸੂਦ ਨੇ ਸਾਫ ਕਰ ਦਿੱਤਾ ਕਿ ਉਹਨਾਂ ਨੇ ਕੇਜਰੀਵਾਲ ਨਾਲ ਕੋਈ ਸਿਆਸੀ ਚਰਚਾ ਨਹੀਂ ਕੀਤੀ।
Sonu Sood meets Arvind Kejriwal
ਹੋਰ ਪੜ੍ਹੋ: ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ 'ਤੇ ਭੜਕੇ ਰਾਹੁਲ ਗਾਂਧੀ, ‘ਖੇਤ ਨੂੰ ਰੇਤ ਨਹੀਂ ਹੋਣ ਦੇਵਾਂਗੇ'
ਪ੍ਰੈੱਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਸਾਡੇ ਵਿਚ ਕੋਈ ਸਿਆਸੀ ਚਰਚਾ ਨਹੀਂ ਹੋਈ। ਸੋਨੂੰ ਸੂਦ ਨੇ ਵੀ ਕਿਹਾ, ‘ਕੁਝ ਵੀ ਸਿਆਸੀ ਨਹੀਂ ਹੈ। ਬੱਚਿਆਂ ਦੇ ਭਵਿੱਖ ਦਾ ਮੁੱਦਾ ਸਿਆਸਤ ਤੋਂ ਵੀ ਵੱਡਾ ਹੈ। ਮੈਨੂੰ ਲੰਬੇ ਸਮੇਂ ਤੋਂ ਸਿਆਸਤ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ ਪਰ ਮੇਰੀ ਦਿਲਚਸਪੀ ਨਹੀਂ ਹੈ। ਮੇਰਾ ਕੋਈ ਇਰਾਦਾ ਨਹੀਂ ਹੈ, ਜਿਸ ਦੀ ਸੋਚ ਚੰਗੀ ਹੈ, ਉਸ ਨੂੰ ਦਿਸ਼ਾ ਜ਼ਰੂਰ ਮਿਲ ਜਾਂਦੀ ਹੈ’।
Sonu Sood meets Arvind Kejriwal
ਹੋਰ ਪੜ੍ਹੋ: ਅਰਵਿੰਦ ਕੇਜਰੀਵਾਲ ਨੂੰ ਮਿਲੇ ਸੋਨੂੰ ਸੂਦ, 'ਦੇਸ਼ ਦੇ ਮੈਂਟਰਸ' ਪ੍ਰੋਗਰਾਮ ਲਈ ਬਣੇ ਬਰੈਂਡ ਅੰਬੈਸਡਰ
ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੋਨੂੰ ਸੂਦ ਨੇ ‘ਦੇਸ਼ ਕੇ ਮੈਂਟਰਸ’ ਪ੍ਰੋਗਰਾਮ ਦਾ ਬ੍ਰੈਂਡ ਅੰਬੈਸਡਰ ਬਣਨ ਲਈ ਸਹਿਮਤੀ ਦਿੱਤੀ ਹੈ। ਇਸ ਪ੍ਰੋਗਰਾਮ ਰਾਹੀਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਭਵਿੱਖ ਬਾਰੇ ਸੇਧ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੋਨੂੰ ਸੂਦ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਕ ਨਵੀਂ ਜ਼ਿੰਮੇਵਾਰੀ ਦਿੱਤੀ ਹੈ, ਮੈਂ ਇਸ ਨੂੰ ਚੰਗੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰਾਂਗਾ।
Sonu Sood meets Arvind Kejriwal
ਹੋਰ ਪੜ੍ਹੋ: ਜਲ੍ਹਿਆਂਵਾਲਾ ਬਾਗ ਮੈਮੋਰੀਅਲ ਦੇ ਨਵੇਂ ਕੰਪਲੈਕਸ ਦਾ ਕੱਲ੍ਹ ਉਦਘਾਟਨ ਕਰਨਗੇ ਪੀਐਮ ਮੋਦੀ
ਉਹਨਾਂ ਕਿਹਾ ਕਿ ਜਦੋਂ ਵੀ ਸਕੂਲਾਂ ਅਤੇ ਸਿੱਖਿਆ ਦੀ ਗੱਲ ਆਉਂਦੀ ਹੈ ਤਾਂ ਦਿੱਲੀ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਸੋਨੂੰ ਸੂਦ ਨੇ ਸਾਰਿਆਂ ਨੂੰ ਦਿੱਲੀ ਸਰਕਾਰ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਇਸ ਦੌਰਾਨ ਕੇਜਰੀਵਾਲ ਨੇ ਸੋਨੂੰ ਸੂਦ ਦੀ ਤਾਰੀਫ ਕੀਤੀ। ਉਹਨਾਂ ਕਿਹਾ ਕਿ ਸੋਨੂੰ ਸੂਦ ਪੂਰੇ ਦੇਸ਼ ਲਈ ਪ੍ਰੇਰਣਾ ਬਣੇ ਹਨ, ਜੋ ਕੰਮ ਦੇਸ਼ ਦੀਆਂ ਸਰਕਾਰਾਂ ਨਹੀਂ ਕਰ ਪਾ ਰਹੀਆਂ, ਉਹ ਕੰਮ ਸੋਨੂੰ ਸੂਦ ਕਰ ਰਹੇ ਹਨ।