
ਕਿਹਾ,ਮੋਦੀ ਦੀ ਦਾੜ੍ਹੀ ਤਰ੍ਹਾਂ ਵੱਧ ਰਹੀ ਹੈ ਮਹਿੰਗਾਈ
ਕਿਹਾ,ਮੋਦੀ ਦੀ ਦਾੜ੍ਹੀ ਤਰ੍ਹਾਂ ਵੱਧ ਰਹੀ ਹੈ ਮਹਿੰਗਾਈ
ਭੋਪਾਲ : ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਕੇਂਦਰ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ। ਅਜਿਹੇ 'ਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕਮਲਨਾਥ ਨੇ ਮਹਿੰਗਾਈ ਨੂੰ ਲੈ ਕੇ ਪੀਐੱਮ ਮੋਦੀ ਦੀ ਦਾੜ੍ਹੀ 'ਤੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਵਧਦੀ ਮਹਿੰਗਾਈ ਦੀ ਤੁਲਨਾ PM ਮੋਦੀ ਦੀ ਦਾੜ੍ਹੀ ਨਾਲ ਕੀਤੀ। ਦੱਸ ਦਈਏ ਕਿ ਕਮਲਨਾਥ ਸੂਬੇ 'ਚ ਹੋਣ ਵਾਲੀਆਂ ਉਪ ਚੋਣਾਂ ਦੇ ਪ੍ਰਚਾਰ ਲਈ ਬੁਰਹਾਨਪੁਰ ਪਹੁੰਚੇ ਸਨ।
Petrol-Diesel
ਕਮਲਨਾਥ ਨੇ ਕਿਹਾ, ''ਜਿਹੜੇ ਲੋਕ ਦਿੱਲੀ 'ਚ ਦਾੜ੍ਹੀ ਰੱਖ ਕੇ ਬੈਠੇ ਹਨ, ਜਿਵੇਂ-ਜਿਵੇਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਦੀਆਂ ਹਨ, ਉਨ੍ਹਾਂ ਦੀ ਦਾੜ੍ਹੀ ਇਕ ਇੰਚ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਇੰਨੀ ਵੱਧ ਗਈ ਹੈ, ਜਿਸ ਦਾ ਅਸਰ ਹੁਣ ਲੋਕਾਂ ਦੀ ਥਾਲੀ ਵਿਚ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦੀ ਥਾਲੀ ਵਿਚੋਂ ਸਮੱਗਰੀ ਘੱਟ ਮਿਲ ਰਹੀ ਹੈ।''
PM Modi
ਇਨ੍ਹਾਂ ਹੀ ਨਹੀਂ ਕਮਲਨਾਥ ਨੇ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਐਕਟਰ ਦੱਸਦਿਆਂ ਕਿਹਾ ਕਿ ਸ਼ਿਵਰਾਜ ਜੀ ਬਾਰੇ ਮੈਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਹਾਂ ਕਿ ਉਹ ਚੰਗੇ ਅਦਾਕਾਰ ਹਨ, ਚੰਗੇ ਕਲਾਕਾਰ ਹਨ। ਉਹ ਕਲਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹ ਸਵੇਰ ਤੋਂ ਰਾਤ ਤੱਕ ਝੂਠ ਬੋਲਦੇ ਹਨ ਅਤੇ ਜਨਤਾ ਨੂੰ ਗੁੰਮਰਾਹ ਕਰਦੇ ਹਨ।