Punjab's Surjit Rakhra News: ਅਕਾਲੀ ਆਗੂ ਸੁਰਜੀਤ ਰੱਖੜਾ 'ਤੇ ਲੱਗੇ ਮਿਲਕ ਫੂਡ ਕੰਪਨੀ ’ਤੇ ਕਬਜ਼ਾ ਕਰਨ ਦੇ ਇਲਜ਼ਾਮ
Published : Oct 27, 2023, 1:13 pm IST
Updated : Oct 27, 2023, 1:13 pm IST
SHARE ARTICLE
Surjit Rakhra
Surjit Rakhra

ਰੱਖੜਾ ਅਤੇ ਕੰਪਨੀ 'ਤੇ ਜ਼ਬਰਦਸਤੀ ਕਬਜ਼ਾ ਕਰਨ ਵਾਲੇ ਹੋਰ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ

Punjab News and first parah ke aage Punjab's Surjit Rakhra News in Punjabi Today:  ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ 'ਤੇ ਇਕ ਮਿਲ ਫੂਡ ਕੰਪਨੀ 'ਤੇ ਕਬਜ਼ਾ ਕਰਨ ਦੇ ਇਲਜ਼ਾਮ ਲੱਗੇ ਹਨ। ਕਿਹਾ ਜਾ ਰਿਹਾ ਹੈ ਕਿ ਸੁਰਜੀਤ ਰੱਖੜਾ ਦੇ ਇਸ਼ਾਰੇ 'ਤੇ ਸਮਾਣਾ ਦੇ ਪਤਾਰਾ ਰੋਡ 'ਤੇ ਸਥਿਤ ਇਕ ਮਿਲਕ ਫੂਡ ਕੰਪਨੀ 'ਤੇ ਕਬਜ਼ਾ ਕਰਨ ਅਤੇ ਭੰਨਤੋੜ ਕਰਨ ਅਤੇ ਅਹਾਤੇ 'ਚ ਲੱਗੇ 2 ਕਰੋੜ ਰੁਪਏ ਦੇ ਦਰੱਖਤ ਕੱਟ ਕੇ ਵੇਚਣ ਦਾ ਦੋਸ਼ ਹੈ। ਕੰਪਨੀ ਦੀ ਡਾਇਰੈਕਟਰ ਚੇਅਰਪਰਸਨ ਰਚਨਾ ਗਰਗ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਕਿਹਾ ਹੈ ਕਿ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਅਤੇ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।   

ਰੱਖੜਾ ਅਤੇ ਕੰਪਨੀ 'ਤੇ ਜ਼ਬਰਦਸਤੀ ਕਬਜ਼ਾ ਕਰਨ ਵਾਲੇ ਹੋਰ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਜਸਟਿਸ ਸੰਦੀਪ ਮੌਦਗਿਲ ਨੇ ਪੰਜਾਬ ਦੇ ਗ੍ਰਹਿ ਸਕੱਤਰ, ਡੀਜੀਪੀ, ਡੀਸੀ ਪਟਿਆਲਾ, ਐਸਐਸਪੀ, ਨਗਰ ਨਿਗਮ ਸਮਾਣਾ ਦੇ ਕਮਿਸ਼ਨਰ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਪਟੀਸ਼ਨਕਰਤਾ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।

ਹਾਈ ਕੋਰਟ ਨੇ ਐਡਵੋਕੇਟ ਰਾਜੀਵ ਗੋਦਾਰਾ ਨੂੰ ਸਥਾਨਕ ਕਮਿਸ਼ਨਰ ਨਿਯੁਕਤ ਕੀਤਾ ਹੈ ਜੋ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਕੰਪਨੀ ਦਾ ਦੌਰਾ ਕਰਨਗੇ ਅਤੇ ਨੁਕਸਾਨ ਦਾ ਜਾਇਜ਼ਾ ਲੈਣਗੇ। ਹਾਈ ਕੋਰਟ ਨੇ ਅਗਲੀ ਸੁਣਵਾਈ 3 ਨਵੰਬਰ ਲਈ ਤੈਅ ਕੀਤੀ ਹੈ। ਪਟੀਸ਼ਨਕਰਤਾ ਦੇ ਵਕੀਲ ਅਮਰ ਵਿਵੇਕ ਨੇ ਸਥਾਨਕ ਕਮਿਸ਼ਨਰ ਦੇ ਦੌਰੇ ਦੌਰਾਨ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ, ਜਿਸ 'ਤੇ ਅਦਾਲਤ ਨੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੂੰ ਸਥਾਨਕ ਕਮਿਸ਼ਨਰ ਦੇ ਦੌਰੇ ਅਤੇ ਮਾਮਲੇ ਦੀ ਸੁਣਵਾਈ ਤੱਕ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।   

ਪਟੀਸ਼ਨ 'ਚ ਕਿਹਾ ਗਿਆ ਸੀ ਕਿ ਰਚਨਾ ਗਰਗ ਅਤੇ ਉਸ ਦੇ ਪਤੀ ਰਵਿੰਦਰ ਗਰਗ ਕੰਪਨੀ ਦੇ 70 ਫੀਸਦੀ ਹਿੱਸੇਦਾਰ ਹਨ। ਸਾਬਕਾ ਮੰਤਰੀ ਰੱਖੜਾ ਦੀ ਸਰਪ੍ਰਸਤੀ ਹੇਠ ਵਿਰਸਾ ਸਿੰਘ ਸਿੱਧੂ ਨਾਂ ਦੇ ਵਿਅਕਤੀ ਨੇ ਗੁੰਡਿਆਂ ਦੀ ਮਦਦ ਨਾਲ ਫੈਕਟਰੀ ਅੰਦਰ ਜ਼ਬਰਦਸਤੀ ਦਾਖਲ ਹੋ ਕੇ ਭੰਨਤੋੜ ਸ਼ੁਰੂ ਕਰ ਦਿੱਤੀ। ਕੈਂਪਸ ਵਿਚ ਲਗਾਏ ਗਏ 5000 ਦਰੱਖਤਾਂ ਨੂੰ ਵੀ ਗੈਰ-ਕਾਨੂੰਨੀ ਢੰਗ ਨਾਲ ਕੱਟ ਕੇ ਵੇਚ ਦਿੱਤਾ ਗਿਆ।   

SHARE ARTICLE

ਏਜੰਸੀ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement