
ਸੱਭ ਆਗੂਆਂ ਨੂੰ ਬੇਲੋੜੀ ਬਿਆਨਬਾਜ਼ੀ ਤੋਂ ਵਰਜਿਆ, ਗਠਜੋੜ ਬਾਰੇ ਵੀ ਲਈ ਰਾਏ
2024 Lok Sabha elections: ਕਾਂਗਰਸ ਹਾਈ ਕਮਾਨ ਵਲੋਂ ਅੱਜ ਨਵੀਂ ਦਿੱਲੀ ਵਿਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਲੋਕ ਸਭਾ ਚੋਣਾਂ ਦੀ ਤਿਆਰੀ ਅਤੇ ਪਾਰਟੀ ਦੇ ਮਾਮਲਿਆਂ ਨੂੰ ਲੈ ਕੇ ਮੈਰਾਥਨ ਮੀਟਿੰਗ ਕੀਤੀ। ਰਾਹੁਲ ਗਾਂਧੀ ਤੇ ਪਾਰਟੀ ਪ੍ਰਧਾਨ ਮਾਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਹਾਈ ਕੁਮਾਨ ਵਲੋਂ ਜਨਰਲ ਸਕੱਤਰ ਕੇ. ਵੇਣੂ ਗੋਪਾਲ, ਅੰਬਿਕਾ ਸੋਨੀ ਅਤੇ ਪੰਜਾਬ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਵੀ ਸ਼ਾਮਲ ਸਨ। ਇਸ ਮੀਟਿੰਗ ਵਿਚ ਸਾਰੇ ਧੜਿਆਂ ਡੀਏ ਆਗੂ ਸ਼ਾਮਲ ਸਨ। ਪਾਰਟੀ ਦੀ ਸੂਬਾਈ ਲੀਡਰਸ਼ਿਪ ਵਿਚੋਂ 34 ਪ੍ਰਮੁੱਖ ਆਗੂਆਂ ਨੂੰ ਸੱਦਿਆ ਗਿਆ ਸੀ।
ਮੀਟਿੰਗ ਵਿਚ ਸੂਬਾ ਪ੍ਰਧਾਨ ਰਾਜਾ ਵੜਿੰਗ, ਸੀ ਐਲ ਪੀ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਪ੍ਰਦੇਸ਼ ਪ੍ਰਧਾਨ ਨਵਜੋਤ, ਸਿੱਧੂ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਚਰਨਜੀਤ ਸਿੰਘ ਚੰਨੀ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ, ਸਾਬਕਾ ਮੰਤਰੀ ਪ੍ਰਗਟ ਸਿੰਘ, ਗੁਰਕੀਰਤ ਕੋਟਲੀ, ਜਥੇਬੰਦਕ ਸਕੱਤਰ ਕੈਪਟਨ ਸੰਦੀਪ ਸੰਧੂ, ਸੰਸਦ ਮੈਂਬਰਾਂ ਵਿਚੋਂ ਰਵਨੀਤ ਸਿੰਘ ਬਿੱਟੂ, ਗੁਰਜੀਤ ਔਜਲਾ, ਡਾ.ਅਮਰ ਸਿੰਘ, ਮਨੀਸ਼ ਤਿਵਾੜੀ, ਮੁਹੰਮਦ ਸਦੀਕ, ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ, ਡਾ. ਰਾਜ ਕੁਮਾਰ ਚੱਬੇਵਾਲ ਅਤੇ ਰਜ਼ੀਆ ਸੁਲਤਾਨਾਂ ਆਦਿ ਮੌਜੂਦ ਸਨ।
ਭਾਵੇਂ ਅਧਿਕਾਰਤ ਤੌਰ ’ਤੇ ਇਸ ਮੀਟਿੰਗ ਦੀ ਅੰਦਰੂਨੀ ਕਾਰਵਾਈ ਬਾਰੇ ਕੱੁਝ ਨਹੀਂ ਦਸਿਆ ਗਿਆ ਪਰ ਪਤਾ ਲਗਾ ਹੈ ਕਿ ਪਾਰਟੀ ਦੇ ਸੱਭ ਆਗੂਆਂ ਨੂੰ ਬੇਲੋੜੀ ਬਿਆਨਬਾਜ਼ੀ ਤੋਂ ਵਰਜਿਆ ਗਿਆ ਹੈ ਅਤੇ ਗਠਜੋੜ ਬਾਰੇ ਰਾਏ ਲਈ ਗਈ ਹੈ। ਗਠਜੋੜ ਦੇ ਬਹੁਤੇ ਨੇਤਾ ਵਿਰੁਧ ਹਨ ਅਤੇ ਇਸ ਮਾਮਲੇ ਤੇ ਪਾਰਟੀ ਵਿਚ ਮਤਭੇਦ ਬਰਕਰਾਰ ਹਨ।
(For more Punjabi news apart from 2024 Lok Sabha elections: Mallikarjun Kharge, Rahul Gandhi hold meeting with PunjabCongress leaders, stay tuned to Rozana Spokesman)