
ਤਾਲਾਬੰਦੀ ਦੌਰਾਨ ਗਰੀਬ ਲੋਕਾਂ ਨੂੰ ਵੰਡਣ ਵਾਲੀ ਇਸ ਕਿੱਟ ਵਿਚ ਚਾਵਲ, ਦਾਲਾਂ, ਬਿਸਕੁਟ, ਤੇਲ ਅਤੇ ਸਾਬਣ ਵਰਗੀਆਂ ਜ਼ਰੂਰੀ ਚੀਜ਼ਾਂ ਸ਼ਾਮਲ ਹੋਣਗੀਆਂ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਕੋਰੋਨਾ ਦੇ ਇਸ ਸੰਕਟ ਦੇ ਸਮੇਂ ਵਿਚ ਲੋੜਵੰਦ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਨੇ ਫੈਸਲਾ ਲਿਆ ਹੈ ਕਿ ਭਾਜਪਾ ਵੱਲੋਂ ਸਾਮਾਨ ‘ਮੋਦੀ ਕਿੱਟ’ ਦੇ ਨਾਮ ‘ਤੇ ਲੋੜਵੰਦ ਲੋਕਾਂ ਨੂੰ ਪਹੁੰਚਾਇਆ ਜਾਵੇਗਾ। ਤਾਲਾਬੰਦੀ ਦੌਰਾਨ ਗਰੀਬ ਲੋਕਾਂ ਨੂੰ ਵੰਡਣ ਵਾਲੀ ਇਸ ਕਿੱਟ ਵਿਚ ਚਾਵਲ, ਦਾਲਾਂ, ਬਿਸਕੁਟ, ਤੇਲ ਅਤੇ ਸਾਬਣ ਵਰਗੀਆਂ ਜ਼ਰੂਰੀ ਚੀਜ਼ਾਂ ਸ਼ਾਮਲ ਹੋਣਗੀਆਂ।
lockdown
ਇਸ ਸਬੰਧ ਵਿਚ, ਭਾਜਪਾ ਹਾਈ ਕਮਾਨ ਨੇ ਸਾਰੀਆਂ ਰਾਜ ਇਕਾਈਆਂ ਨੂੰ ਅਜਿਹੀਆਂ ਕਿੱਟਾਂ ਬਣਾਉਣ ਅਤੇ ਸਾਰੇ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ ਹੈ। ਇਸ ਤੋਂ ਪਹਿਲਾਂ, ਬੀਜੇਪੀ ਨੇ ਵੀਰਵਾਰ ਨੂੰ ਇੱਕ ਮਹਾਂਭੋਜ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਤਹਿਤ ਇੱਕ ਕਰੋੜ ਪਾਰਟੀ ਵਰਕਰਾਂ ਨੂੰ ਕਿਹਾ ਗਿਆ ਸੀ ਕਿ ਉਹ ਰੋਜ਼ਾਨਾ ਪੰਜ ਜਰੂਰਤਮੰਦ ਲੋਕਾਂ ਨੂੰ ਖਾਣਾ ਖੁਆਉਣ।
JP Nadda
ਪਾਰਟੀ ਪ੍ਰਧਾਨ ਜੇ.ਪੀ. ਨੱਡਾ ਹਰ ਰੋਜ਼ ਦੇਸ਼ ਭਰ ਵਿਚ ਚਲਾਏ ਜਾ ਰਹੇ ਪਾਰਟੀ ਦੇ ਇਸ ਅਭਿਆਨ ਦੀ ਵੀਡੀਓ ਕਾਨਫਰੰਸ ਕਰ ਕੇ ਸਮੀਖਿਆ ਵੀ ਕਰਦੇ ਹਨ। ਇਸ ਤੋਂ ਪਹਿਲਾਂ ਕੇਂਦਰ ਦੀ ਐਨਡੀਏ ਸਰਕਾਰ ਨੇ ਵੀਰਵਾਰ ਨੂੰ ਗਰੀਬਾਂ ਲਈ 1 ਲੱਖ 70 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਨੇ ਕਿਹਾ ਸੀ ਕਿ ਇਸ ਪੈਕੇਜ ਦੀ ਸਹਾਇਤਾ ਨਾਲ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਤਾਲਾਬੰਦੀ ਤੋਂ ਪ੍ਰਭਾਵਿਤ ਗਰੀਬ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ।