ਖੇਤਾਂ ਵਿਚ ਸੜ ਰਹੀ ਹੈ ਟਮਾਟਰ ਤੇ ਅੰਗੂਰ ਦੀ ਫਸਲ, ਲੌਕਡਾਊਨ ਨਾਲ ਕਿਸਾਨਾਂ ਵਿਚ ਹਾਹਾਕਾਰ
Published : Mar 27, 2020, 3:55 pm IST
Updated : Apr 9, 2020, 8:02 pm IST
SHARE ARTICLE
Photo
Photo

ਕੋਰੋਨਾ ਵਾਇਰਸ ਤੋਂ ਬਚਣ ਲਈ 21 ਦਿਨ ਦੇ ਲੌਕਡਾਊਨ ਵਿਚ ਇਕ ਪਾਸੇ ਮਜ਼ਦੂਰਾਂ ਨੂੰ ਘਰ ਵਾਪਸ ਆਉਣਾ ਪੈ ਰਿਹਾ ਹੈ

ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਬਚਣ ਲਈ 21 ਦਿਨ ਦੇ ਲੌਕਡਾਊਨ ਵਿਚ ਇਕ ਪਾਸੇ ਮਜ਼ਦੂਰਾਂ ਨੂੰ ਘਰ ਵਾਪਸ ਆਉਣਾ ਪੈ ਰਿਹਾ ਹੈ ਤਾਂ ਦੂਜੇ ਪਾਸੇ ਕਿਸਾਨ ਅਪਣੀ ਫਸਲ ਨੂੰ ਸੜਦੇ ਹੋਏ ਦੇਖਣ ਨੂੰ ਮਜਬੂਰ ਹਨ। ਵੱਡੇ ਪੱਧਰ ‘ਤੇ ਫਲ ਅਤੇ ਸਬਜ਼ੀ ਖੇਤਾਂ ਵਿਚ ਹੀ ਸੜ ਰਹੀ ਹੈ ਕਿਉਂਕਿ ਲੌਕਡਾਊਨ ਕਾਰਨ ਮੰਡੀਆਂ ਦਾ ਸੰਚਾਲਨ ਬੰਦ ਹੈ।

ਖੇਤਾਂ ਵਿਚ ਮਜ਼ਦੂਰ ਨਹੀਂ ਪਹੁੰਚ ਪਾ ਰਹੇ ਅਤੇ ਫਸਲਾਂ ਦੀ ਖਰੀਦਦਾਰੀ ਠੱਪ ਹੈ। ਮਹਾਰਾਸ਼ਟਰ ਵਿਚ ਟਮਾਟਰ ਦੀ ਫਸਲ ਉਗਾਉਣ ਵਾਲੇ ਕਿਸਾਨਾਂ ਨੂੰ 2 ਰੁਪਏ ਪ੍ਰਤੀ ਕਿਲੋ ਦੀ ਕੀਮਤ ਵੀ ਨਹੀਂ ਮਿਲ ਰਹੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹਾਲਾਤ ਨੋਟਬੰਦੀ ਤੋਂ ਵੀ ਬਦਤਰ ਹੋ ਚੁੱਕੇ ਹਨ ਇਸ ਨਾਲ ਭੁਗਤਾਨ ਵਿਚ ਦੇਰੀ ਹੋ ਰਹੀ ਹੈ ਅਤੇ ਫਸਲਾਂ ਦੇ ਨੁਕਸਾਨ ਦੀ ਭਰਪਾਈ ਦੀ ਵੀ ਕੋਈ ਵਿਵਸਥਾ ਨਹੀਂ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਵਿਚ ਅੰਗੂਰ, ਤਰਬੂਜ਼, ਕੇਲੇ, ਛੋਲੇ, ਕਪਾਹ, ਮਿਰਚ, ਹਲਦੀ, ਜ਼ੀਰਾ, ਪਿਆਜ਼ ਅਤੇ ਆਗੂ ਦੀ ਫਸਲ ਆਉਣ ਵਾਲੀ ਹੈ। ਪਰ ਲੌਕਡਾਊਨ ਦੇ ਚਲਦੇ ਇਹਨਾਂ ਫਸਲਾਂ ਲਈ ਮਜ਼ਦੂਰ ਮਿਲਣ ਵਿਚ ਮੁਸ਼ਕਲ ਪੈਦਾ ਹੋਵੇਗੀ। ਲੌਕਡਾਊਨ ਤੋਂ ਬਾਅਦ ਵੀ ਕਿਸਾਨਾਂ ਨੂੰ ਫਸਲਾਂ ਦੀ ਸਹੀ ਕੀਮਤ ਮਿਲਣ ਦੀ ਬਹੁਤ ਘੱਟ ਉਮੀਦ ਹੈ।

ਕਿਸਾਨ ਸੰਗਠਨਾਂ ਦੇ ਸਮੂਹ ਦੇ ਮੁੱਖ ਸਲਾਹਕਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਾਰ-ਵਾਰ ਇਹ ਕਹਿ ਰਹੀ ਹੈ ਕਿ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹਾਲਾਂਕਿ ਸੂਬਿਆਂ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਕਟਾਈ ਨਹੀਂ ਕਰਨ ਦਿੱਤੀ ਜਾ ਰਹੀ। ਲੌਕਡਾਊਨ ਦੇ ਚਲਦਿਆਂ ਕਣਕ ਦੀ ਫ਼ਸਲ ਦੀਆਂ ਕੀਮਤਾਂ ਵੀ ਡਿੱਗੀਆਂ ਹਨ। ਸਰਕਾਰ ਵੱਲੋਂ ਘੱਟੋ ਘੱਟ ਸਮਰਥਨ ਮੁੱਲ਼ ਵੀ 1840 ਰੁਪਏ ਪ੍ਰਤੀ ਕੁਇੰਟਲ ਹੈ ਪਰ ਕਿਸਾਨਾਂ ਨੂੰ ਇਸ ਤੋਂ ਵੀ ਘੱਟ ਕੀਮਤ ‘ਤੇ ਅਪਣੀ ਫਸਲ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement