UN resolution on Gaza : ਸ਼ਰਮਿੰਦਾ ਹਾਂ ਕਿ ਭਾਰਤ ਨੇ ਗਾਜ਼ਾ ’ਚ ਜੰਗਬੰਦੀ ਲਈ ਵੋਟਿੰਗ ਤੋਂ ਪਰਹੇਜ਼ ਕੀਤਾ : ਪ੍ਰਿਅੰਕਾ ਗਾਂਧੀ
Published : Oct 28, 2023, 8:42 pm IST
Updated : Oct 28, 2023, 8:52 pm IST
SHARE ARTICLE
Priyanka Gandhi
Priyanka Gandhi

ਕਿਹਾ, ਜਦੋਂ ਮਨੁੱਖਤਾ ਦੇ ਹਰ ਕਾਨੂੰਨ ਨੂੰ ਢਾਹ ਲਾਈ ਗਈ ਹੋਵੇ, ਉਸ ਸਮੇਂ ਸਟੈਂਡ ਨਾ ਲੈਣਾ ਅਤੇ ਚੁਪਚਾਪ ਵੇਖਦੇ ਰਹਿਣਾ ਗ਼ਲਤ ਹੈ

UN resolution on Gaza : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਹੈਰਾਨ ਅਤੇ ਸ਼ਰਮਿੰਦਾ ਹਨ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਗਾਜ਼ਾ ਵਿਚ ਜੰਗਬੰਦੀ ਦੀ ਮੰਗ ਕਰਨ ਵਾਲੇ ਮਤੇ ’ਤੇ ਵੋਟਿੰਗ ਤੋਂ ਪਰਹੇਜ਼ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮਨੁੱਖਤਾ ਦੇ ਹਰ ਕਾਨੂੰਨ ਨੂੰ ਢਾਹ ਲਾਈ ਗਈ ਹੋਵੇ, ਉਸ ਸਮੇਂ ਸਟੈਂਡ ਨਾ ਲੈਣਾ ਅਤੇ ਚੁਪਚਾਪ ਵੇਖਦੇ ਰਿਹਣਾ ਗਲਤ ਹੈ।

ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਜੌਰਡਨ ਵਲੋਂ ਪੇਸ਼ ‘ਨਾਗਰਿਕਾਂ ਦੀ ਸੁਰੱਖਿਆ ਅਤੇ ਕਾਨੂੰਨੀ ਤੇ ਮਾਨਵਤਾਵਾਦੀ ਜ਼ਿੰਮੇਵਾਰੀਆਂ ਨੂੰ ਕਾਇਮ ਰੱਖਣ’ ਦੇ ਸਿਰਲੇਖ ਵਾਲੇ ਖਰੜਾ ਮਤੇ ’ਤੇ ਵੋਟਿੰਗ ਤੋਂ ਦੂਰ ਰਿਹਾ। ਮਤੇ ’ਚ ਇਜ਼ਰਾਈਲ-ਹਮਾਸ ਜੰਗ ’ਚ ਤੁਰਤ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕੀਤੀ ਗਈ ਅਤੇ ਗਾਜ਼ਾ ਪੱਟੀ ਤਕ ਮਨੁੱਖਤਾਵਾਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ।

193 ਮੈਂਬਰੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਮਤਾ ਅਪਣਾਇਆ, ਜਿਸ ਵਿਚ ਦੁਸ਼ਮਣੀ ਨੂੰ ਖਤਮ ਕਰਨ ਲਈ ਤੁਰਤ, ਟਿਕਾਊ ਅਤੇ ਸਥਾਈ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕੀਤੀ ਗਈ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਅਪਣੀ ਪੋਸਟ ’ਚ ਪ੍ਰਿਅੰਕਾ ਨੇ ਮਹਾਤਮਾ ਗਾਂਧੀ ਦੇ ਬਿਆਨ ਦਾ ਜ਼ਿਕਰ ਕੀਤਾ ਕਿ ‘ਅੱਖ ਦੇ ਬਦਲੇ ਅੱਖ ਪੂਰੀ ਦੁਨੀਆ ਨੂੰ ਅੰਨ੍ਹਾ ਬਣਾ ਦਿੰਦੀ ਹੈ।’ ਉਨ੍ਹਾਂ ਕਿਹਾ, ‘‘ਮੈਂ ਹੈਰਾਨ ਅਤੇ ਸ਼ਰਮਿੰਦਾ ਹਾਂ ਕਿ ਸਾਡੇ ਦੇਸ਼ ਨੇ ਗਾਜ਼ਾ ’ਚ ਜੰਗਬੰਦੀ ’ਤੇ ਵੋਟਿੰਗ ਤੋਂ ਪਰਹੇਜ਼ ਕੀਤਾ।’’

ਪ੍ਰਿਅੰਕਾ ਨੇ ਕਿਹਾ, ‘‘ਸਾਡੇ ਦੇਸ਼ ਦੀ ਸਥਾਪਨਾ ਅਹਿੰਸਾ ਅਤੇ ਸੱਚਾਈ ਦੇ ਸਿਧਾਂਤਾਂ ’ਤੇ ਕੀਤੀ ਗਈ ਸੀ। ਸਾਡੇ ਆਜ਼ਾਦੀ ਘੁਲਾਟੀਆਂ ਨੇ ਇਨ੍ਹਾਂ ਸਿਧਾਂਤਾਂ ਲਈ ਅਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਹ ਸਿਧਾਂਤ ਸੰਵਿਧਾਨ ਦਾ ਆਧਾਰ ਹਨ, ਜੋ ਸਾਡੇ ਰਾਸ਼ਟਰ ਨੂੰ ਪਰਿਭਾਸ਼ਿਤ ਕਰਦੇ ਹਨ। ਇਹ ਭਾਰਤ ਦੀ ਨੀਂਹ ਦੀ ਪ੍ਰਤੀਨਿਧਤਾ ਕਰਦੇ ਹਨ। ਨੈਤਿਕ ਹਿੰਮਤ ਜਿਸ ਨੇ ਅੰਤਰਕੌਮੀ ਭਾਈਚਾਰੇ ਦੇ ਮੈਂਬਰ ਵਜੋਂ ਉਸਦੇ ਕਦਮਾਂ ਦੀ ਅਗਵਾਈ ਕੀਤੀ ਹੈ।’’

ਉਨ੍ਹਾਂ ਕਿਹਾ, ‘‘ਜਦੋਂ ਮਨੁੱਖਤਾ ਦੇ ਹਰ ਕਾਨੂੰਨ ਨੂੰ ਤਬਾਹ ਕਰ ਦਿਤਾ ਗਿਆ ਹੈ, ਲੱਖਾਂ ਲੋਕਾਂ ਲਈ ਭੋਜਨ, ਪਾਣੀ, ਡਾਕਟਰੀ ਸਪਲਾਈ, ਸੰਚਾਰ ਅਤੇ ਬਿਜਲੀ ਕੱਟ ਦਿਤੀ ਗਈ ਹੈ ਅਤੇ ਫਲਸਤੀਨ ’ਚ ਹਜ਼ਾਰਾਂ ਮਰਦ, ਔਰਤਾਂ ਅਤੇ ਬੱਚਿਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਤਾਂ ਸਟੈਂਡ ਲੈਣ ਤੋਂ ਇਨਕਾਰ ਕਰਨਾ ਅਤੇ ਚੁੱਪਚਾਪ ਵੇਖਦੇ ਰਿਹਣਾ ਗ਼ਲਤ ਹੈ।’’ ਪ੍ਰਿਅੰਕਾ ਨੇ ਕਿਹਾ ਕਿ ਇਹ ਹਰ ਉਸ ਚੀਜ਼ ਦੇ ਵਿਰੁਧ ਹੈ ਜਿਸ ਦਾ ਭਾਰਤ ਇਕ ਰਾਸ਼ਟਰ ਵਜੋਂ ਹਮੇਸ਼ਾ ਲਈ ਖੜ੍ਹਾ ਰਿਹਾ ਹੈ।

ਭਾਰਤ ਕਦੇ ਵੀ ਅਤਿਵਾਦ ਦੇ ਪੱਖ ’ਚ ਨਹੀਂ ਹੋਵੇਗਾ : ਨਕਵੀ
ਪ੍ਰਿਯੰਕਾ ਗਾਂਧੀ ਦੀਆਂ ਟਿਪਣੀਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਜਿਹੜੇ ਲੋਕ ‘ਸ਼ਰਮਿੰਦਾ ਅਤੇ ਹੈਰਾਨ’ ਹਨ, ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਕਦੇ ਵੀ ਅਤਿਵਾਦ ਦੇ ਪੱਖ ’ਚ ਨਹੀਂ ਹੋਵੇਗਾ। ਸਾਬਕਾ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਇਸ ਵਿਚ ਭਾਰਤ ਦੀ ਵੋਟ ਬਾਰੇ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ। ਇਜ਼ਰਾਈਲ-ਫਲਸਤੀਨ ਮੁੱਦੇ ’ਤੇ ਸਾਡੀ ਸਥਿਤੀ ਮਜ਼ਬੂਤ ​​ਅਤੇ ਤਰਕਪੂਰਨ ਹੈ। ਜਿਹੜੇ ਲੋਕ ਅਤਿਵਾਦ ਦਾ ਸਮਰਥਨ ਕਰਨ ਦੀ ਚੋਣ ਕਰਦੇ ਹਨ, ਉਹ ਅਪਣੇ ਜੋਖਮ ’ਤੇ ਅਜਿਹਾ ਕਰਦੇ ਹਨ...।’’ ਪ੍ਰਿਅੰਕਾ ਗਾਂਧੀ ’ਤੇ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ, ‘‘ਜੋ ਤੁਹਾਨੂੰ ਰਾਹੁਲ ਗਾਂਧੀ ਨਾਲੋਂ ਵਧੀਆ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਤੁਹਾਨੂੰ ਮੂਰਖ ਬਣਾ ਰਹੇ ਹਨ।’’

ਭਾਰਤ ਦੀ ਗੈਰਹਾਜ਼ਰੀ ‘ਹੈਰਾਨੀਜਨਕ’ : CPM & CPI

ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਗਾਜ਼ਾ ’ਚ ਜੰਗਬੰਦੀ ਲਈ ਸੰਯੁਕਤ ਰਾਸ਼ਟਰ ਦੇ ਮਤੇ ’ਤੇ ਵੋਟ ਤੋਂ ਭਾਰਤ ਦੀ ਗੈਰਹਾਜ਼ਰੀ ‘ਹੈਰਾਨੀਜਨਕ’ ਸੀ ਅਤੇ ਇਹ ਦਰਸਾਉਂਦਾ ਹੈ ਕਿ ਭਾਰਤੀ ਵਿਦੇਸ਼ ਨੀਤੀ ਹੁਣ ‘ਅਮਰੀਕੀ ਸਾਮਰਾਜਵਾਦ ਦੇ ਅਧੀਨ ਸਹਿਯੋਗੀ ਹੋਣ’ ਦਾ ਰੂਪ ਧਾਰਨ ਕਰ ਰਿਹਾ ਹੈ। ਸੀ.ਪੀ.ਆਈ. (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਸੀ.ਪੀ.ਆਈ. ਦੇ ਜਨਰਲ ਸਕੱਤਰ ਡੀ. ਰਾਜਾ ਨੇ ‘ਗਾਜ਼ਾ ’ਚ ਇਸ ਨਸਲਕੁਸ਼ੀ ਹਮਲੇ ਨੂੰ ਰੋਕੋ’ ਸਿਰਲੇਖ ਵਾਲੇ ਇਕ ਬਿਆਨ ’ਚ ਕਿਹਾ ਕਿ ਭਾਰਤ ਦਾ ਇਹ ਕਦਮ ਫਿਲਸਤੀਨ ਦੇ ਮੁੱਦੇ ਨੂੰ ਲੰਮੇ ਸਮੇਂ ਤੋਂ ਜਾਰੀ ਸਮਰਥਨ ਨੂੰ ਨਕਾਰਦਾ ਹੈ।
 

 (For more news apart from UN resolution on Gaza , stay tuned to Rozana Spokesman)

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement