Lok Sabha Elections 2024: ਕਾਂਗਰਸ ਛੱਡਣ ਦੀ ਤਿਆਰੀ 'ਚ ਦਲਵੀਰ ਸਿੰਘ ਗੋਲਡੀ! ਸੋਸ਼ਲ ਮੀਡੀਆ ਪੋਸਟ ਸ਼ੇਅਰ ਜ਼ਰੀਏ ਦਿਤੇ ਸੰਕੇਤ
Published : Apr 29, 2024, 12:00 pm IST
Updated : Apr 29, 2024, 2:35 pm IST
SHARE ARTICLE
Dalvir Singh Goldy
Dalvir Singh Goldy

ਭਾਜਪਾ ਨੇ ਅਜੇ ਸੰਗਰੂਰ ਤੋਂ ਕੋਈ ਉਮੀਦਵਾਰ ਨਹੀਂ ਐਲਾਨਿਆ ਹੈ।

Lok Sabha Elections 2024: ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਹੁਣ ਕਾਂਗਰਸ ਉਮੀਦਵਾਰ ਸੁਖਪਾਲ ਖਹਿਰਾ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੇ ਹਨ। ਦਰਅਸਲ ਦਲਵੀਰ ਗੋਲਡੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨਾਲ ਪੰਜਾਬ ਦੀ ਸਿਆਸਤ 'ਚ ਹਲਚਲ ਮਚ ਗਈ ਹੈ। ਉਥੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਭਾਜਪਾ ਨੇ ਅਜੇ ਸੰਗਰੂਰ ਤੋਂ ਕੋਈ ਉਮੀਦਵਾਰ ਨਹੀਂ ਐਲਾਨਿਆ ਹੈ।

ਗੋਲਡੀ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾਉਂਦੇ ਹੋਏ ਲਿਖਿਆ, “ਸੋਚਦੇ ਹਾਂ ਇਕ ਨਵਾਂ, ਕੋਈ ਰਾਹ ਬਣਾ ਲਈਏ, ਕਿੰਨਾ ਚਿਰ ਉਹ ਰਾਹ ਪੁਰਾਣੇ, ਲੱਭਦੇ ਰਹਾਂਗੇ ..!! ਰੁਕ ਗਈ ਇਸ ਜ਼ਿੰਦਗੀ ਨੂੰ, ਧੱਕੇ ਦੀ ਲੋੜ ਹੈ, ਇਕ ਵਾਰ ਚੱਲ ਪਏ - ਤਾਂ ਫਿਰ ਵਗਦੇ ਰਹਾਂਗੇ ..!! ਹਨੇਰਿਆਂ ਦੀ ਰਾਤ ਵਿਚ, ਚਾਨਣ ਦੀ ਲੋੜ ਹੈ, ਦੀਵੇ ਨਹੀਂ - ਜੁਗਨੂੰ ਸਹੀ, ਪਰ ਜਗਦੇ ਰਹਾਂਗੇ”।

ਦਲਵੀਰ ਗੋਲਡੀ ਦੀ ਇਸ ਪੋਸਟ ਤੋਂ ਸੰਕੇਤ ਮਿਲ ਰਹੇ ਹਨ ਕਿ ਉਹ ਹੁਣ ਕਾਂਗਰਸ ਤੋਂ ਨਾਰਾਜ਼ ਹਨ ਅਤੇ ਸੁਖਪਾਲ ਖਹਿਰਾ ਜੋ ਉਨ੍ਹਾਂ ਦੇ ਘਰ ਤੋਂ ਅਪਣੀ ਮੁਹਿੰਮ ਸ਼ੁਰੂ ਕਰਨ ਦੀ ਗੱਲ ਕਰ ਰਹੇ ਸਨ, ਉਹ ਵੀ ਉਨ੍ਹਾਂ ਨੂੰ ਰੋਕਣ 'ਚ ਅਸਫਲ ਨਜ਼ਰ ਆ ਰਹੇ ਹਨ। ਇਸ ਦਾ ਸਿੱਧਾ ਅਸਰ ਹੁਣ ਸੁਖਪਾਲ ਖਹਿਰਾ ਦੀ ਮੁਹਿੰਮ ਅਤੇ ਜਿੱਤ 'ਤੇ ਪਵੇਗਾ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੂੰ ਸੰਗਰੂਰ ਤੋਂ ਟਿਕਟ ਮਿਲਣ ਮਗਰੋਂ ਦਲਵੀਰ ਗੋਲਡ ਨੇ ਨਾਰਾਜ਼ਗੀ ਜਤਾਈ ਸੀ ਪਰ ਬਾਅਦ ਵਿਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਉਨ੍ਹਾਂ ਨੂੰ ਘਰ ਜਾ ਕੇ ਮਨਾਉਣ ਦਾ ਦਾਅਵਾ ਕੀਤਾ ਸੀ।

 (For more Punjabi news apart from Dalvir Singh Goldy in preparation to leave Congress, stay tuned to Rozana Spokesman)

 

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement