ਸਿਆਸਤਦਾਨਾਂ ਦੀ ਪਰਖ ਉਨ੍ਹਾਂ ਦੇ ਆਮ ਕਪੜਿਆਂ ਨਾਲ ਨਹੀਂ, ਉਨ੍ਹਾਂ ਦੀਆਂ ਸੰਤਾਨਾਂ ਨੂੰ ਵੇਖ ਕੇ ਹੁੰਦੀ ਹੈ : ਰਾਹੁਲ ਗਾਂਧੀ
Published : Nov 29, 2023, 9:47 pm IST
Updated : Nov 29, 2023, 9:47 pm IST
SHARE ARTICLE
 Rahul Gandhi
Rahul Gandhi

ਕਿਹਾ, ਸਿਆਸਤਦਾਨ ਕਪੜਿਆਂ ਰਾਹੀਂ ਅਪਣੀ ਅਸਲੀਅਤ ਨੂੰ ਲੁਕਾ ਸਕਦੇ ਹਨ, ਪਰ ‘ਜਦੋਂ ਉਨ੍ਹਾਂ ਦੇ ਬੱਚਿਆਂ ਦੀ ਗੱਲ ਆਉਂਦੀ ਹੈ ਤਾਂ ਸੱਚਾਈ ਨੂੰ ਲੁਕਾਇਆ ਨਹੀਂ ਜਾ ਸਕਦਾ’

ਕੋਝੀਕੋਡ (ਕੇਰਲ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਕਿਹਾ ਕਿ ਕੁਝ ਨੇਤਾਵਾਂ ਦਾ ਮੁਲਾਂਕਣ ਉਨ੍ਹਾਂ ਦੇ ਸਾਦੇ ਪਹਿਰਾਵੇ ਜਾਂ ਘੱਟ ਕੀਮਤ ਵਾਲੀਆਂ ਘੜੀਆਂ ਦੇ ਆਧਾਰ ’ਤੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਆਮ ਲੋਕਾਂ ਤੋਂ ਅਪਣੀ ਅਸਲ ਦੌਲਤ ਲੁਕਾਉਣ ’ਚ ਬਹੁਤ ਚਲਾਕ ਹਨ। 

ਉਹ ਇੱਥੇ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ.ਯੂ.ਐਮ.ਐਲ.) ਦੇ ਮਰਹੂਮ ਨੇਤਾ ਪੀ. ਸਿਥੀ ਹਾਜੀ ’ਤੇ ਇਕ ਕਿਤਾਬ ਦੇ ਲਾਂਚ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਕੁਝ ਨੇਤਾਵਾਂ ਦੇ ਅਸਲ ਸੁਭਾਅ ਦੀ ਪਛਾਣ ਉਨ੍ਹਾਂ ਦੇ ਬੱਚਿਆਂ ਨੂੰ ਵੇਖ ਕੇ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ, ‘‘ਮੈਂ ਕਈ ਨੇਤਾਵਾਂ ਨੂੰ ਮਿਲਦਾ ਹਾਂ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਉਹ ਬਹੁਤ ਚਲਾਕ ਲੋਕ ਹਨ। ਅੱਜ ਦੇ ਨੇਤਾ ਤੁਹਾਨੂੰ ਸਿਰਫ ਉਹੀ ਵਿਖਾਉਣਗੇ ਜੋ ਉਹ ਤੁਹਾਨੂੰ ਵਿਖਾਉਣਾ ਚਾਹੁੰਦੇ ਹਨ।’’

ਉਨ੍ਹਾਂ ਕਿਹਾ, ‘‘ਕਈ ਵਾਰ ਜਦੋਂ ਉਹ ਮੈਨੂੰ ਮਿਲਣ ਆਉਂਦੇ ਹਨ, ਤਾਂ ਉਹ ਸਾਦੇ ਕੱਪੜੇ, ਘੱਟ ਕੀਮਤ ਵਾਲੀਆਂ ਘੜੀਆਂ ਅਤੇ ਫਟੇ ਹੋਏ ਜੁੱਤੀਆਂ ਪਹਿਨ ਕੇ ਆਉਂਦੇ ਹਨ। ਜਦੋਂ ਤੁਸੀਂ ਉਨ੍ਹਾਂ ਦੇ ਘਰ ਜਾਂਦੇ ਹੋ, ਤਾਂ ਉਨ੍ਹਾਂ ਕੋਲ ਵੱਡੀਆਂ ਬੀ.ਐਮ.ਡਬਲਯੂ. ਗੱਡੀਆਂ ਹੁੰਦੀਆਂ ਹਨ। ਇਹ ਲੋਕ ਬਹੁਤ ਚਲਾਕ ਹੁੰਦੇ ਹਨ। ਉਹ ਜਾਣਦੇ ਹਨ ਕਿ ਤੁਸੀਂ ਕੀ ਵੇਖ ਰਹੇ ਹੋ।’’ ਉਨ੍ਹਾਂ ਅਨੁਸਾਰ, ਸਿਆਸਤਦਾਨ ਕਪੜਿਆਂ ਅਤੇ ਪਹਿਨਣ ਲਈ ਹੋਰ ਚੀਜ਼ਾਂ ਰਾਹੀਂ ਅਪਣੀ ਅਸਲੀਅਤ ਨੂੰ ਲੁਕਾ ਸਕਦੇ ਹਨ, ਪਰ ‘ਜਦੋਂ ਉਨ੍ਹਾਂ ਦੇ ਬੱਚਿਆਂ ਦੀ ਗੱਲ ਆਉਂਦੀ ਹੈ ਤਾਂ ਸੱਚਾਈ ਨੂੰ ਲੁਕਾਇਆ ਨਹੀਂ ਜਾ ਸਕਦਾ।’

ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਵਿਅਕਤੀਆਂ ਦਾ ਤੁਰਤ ਅਤੇ ਸਹੀ ਮੁਲਾਂਕਣ ਕਰਨ ਲਈ ਇਕ ਨਵੇਂ ਤਰੀਕੇ ਦਾ ਸਹਾਰਾ ਲੈਣਾ ਪਿਆ। ਸਾਬਕਾ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਿਆਸੀ ਖੇਤਰ ’ਚ ਲਗਭਗ 18 ਸਾਲ ਬਿਤਾਉਣ ਅਤੇ ਵੱਖ-ਵੱਖ ਨੇਤਾਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਲੋਕਾਂ ਦਾ ਮੁਲਾਂਕਣ ਕਰਨ ਜਾਂ ਟੈਸਟ ਕਰਨ ਦਾ ਇਹ ‘ਬੁਲੇਟਪਰੂਫ’ ਤਰੀਕਾ ਲਭਿਆ ਹੈ। 

ਉਨ੍ਹਾਂ ਕਿਹਾ, ‘‘ਮੈਨੂੰ ਇਸ ਬੁਲੇਟਪਰੂਫ ਰਸਤੇ ਨੂੰ ਲੱਭਣ ’ਚ 18 ਸਾਲ ਲੱਗ ਗਏ ਜਿੱਥੇ ਕਿਸੇ ਵਿਅਕਤੀ ਲਈ ਅਪਣੇ ਬਾਰੇ ਸੱਚ ਲੁਕਾਉਣਾ ਅਸੰਭਵ ਹੋਵੇਗਾ। ਮੈਂ ਉਨ੍ਹਾਂ ਨੂੰ ਅਪਣੇ ਬੱਚਿਆਂ ਨੂੰ ਮੇਰੇ ਕੋਲ ਭੇਜਣ ਲਈ ਕਹਿੰਦਾ ਹਾਂ। ਬੱਚਿਆਂ ਨਾਲ ਸੱਚ ਨੂੰ ਲੁਕਾਇਆ ਨਹੀਂ ਜਾ ਸਕਦਾ।’’

ਹਾਜੀ ਆਈ.ਯੂ.ਐਮ.ਐਲ. ਦੇ ਨੇਤਾ ਅਤੇ ਕੇਰਲ ਦੀ ਨੌਵੀਂ ਵਿਧਾਨ ਸਭਾ ’ਚ ਸੱਤਾਧਾਰੀ ਪਾਰਟੀ ਦੇ ਮੁੱਖ ਵ?ਹਿਪ ਸਨ। ਰਾਹੁਲ ਗਾਂਧੀ ਅਨੁਸਾਰ, ਉਹ ਹਾਜੀ ਬਾਰੇ ਜ਼ਿਆਦਾ ਨਹੀਂ ਜਾਣਦੇ ਕਿਉਂਕਿ ਉਹ ਉਨ੍ਹਾਂ ਨੂੰ ਕਦੇ ਨਹੀਂ ਮਿਲੇ, ਪਰ ਉਨ੍ਹਾਂ ਦੇ ਬੇਟੇ ਪੀ.ਕੇ. ਬਸ਼ੀਰ ਨੂੰ ਵੇਖ ਕੇ ਉਹ ਅੰਦਾਜ਼ਾ ਲਗਾ ਸਕਦੇ ਹਨ ਕਿ ਮਰਹੂਮ ਆਈ.ਯੂ.ਐਮ.ਐਲ. ਨੇਤਾ ਕਿਸ ਤਰ੍ਹਾਂ ਦੇ ਵਿਅਕਤੀ ਸਨ। ਉਨ੍ਹਾਂ ਕਿਹਾ, ‘‘ਮੈਂ ਅਜਿਹਾ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਉਹ (ਬਸ਼ੀਰ) ਅਪਣੇ ਪਿਤਾ ਦੀ ਛਾਪ ਹਨ। ਮੈਂ ਉਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਪਿਤਾ ਬਾਰੇ ਜਾਣ ਸਕਦਾ ਹਾਂ। ਕੁਝ ਵੀ ਲੁਕਾਇਆ ਨਹੀਂ ਜਾ ਸਕਦਾ।’’ 

SHARE ARTICLE

ਏਜੰਸੀ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement