
ਸ਼ਹਿਰ ਚੀਕਾ ਵਿਚ ਕਮਿਊਨਟੀ ਹਾਲ ਵਿਚ ਕਈ ਦਿਨਾਂ ਤੋਂ ਬਹੁਤ ਸਾਰੀਆਂ ਗਾਵਾਂ ਨੂੰ ਭੁੱਖਿਆਂ ਪਿਆਸਿਆਂ ਬੰਦ ਕੀਤਾ ਹੋਇਆ ਸੀ, ਜਿਨ੍ਹਾਂ ਵਿਚੋਂ ਕਈਆਂ ਦੀ ਤਾਂ ਭੁੱਖ ਪਿਆਸ ਨਾਲ
ਗੁਹਲਾ ਚੀਕਾ, 4 ਅਗੱਸਤ (ਸਖਵੰਤ ਸਿੰਘ): ਸ਼ਹਿਰ ਚੀਕਾ ਵਿਚ ਕਮਿਊਨਟੀ ਹਾਲ ਵਿਚ ਕਈ ਦਿਨਾਂ ਤੋਂ ਬਹੁਤ ਸਾਰੀਆਂ ਗਾਵਾਂ ਨੂੰ ਭੁੱਖਿਆਂ ਪਿਆਸਿਆਂ ਬੰਦ ਕੀਤਾ ਹੋਇਆ ਸੀ, ਜਿਨ੍ਹਾਂ ਵਿਚੋਂ ਕਈਆਂ ਦੀ ਤਾਂ ਭੁੱਖ ਪਿਆਸ ਨਾਲ ਮੌਤ ਹੋ ਚੁੱਕੀ ਸੀ। ਅੱਜ ਜਦੋਂ ਪੱਤਰਕਾਰਾਂ ਨੇ ਜਾ ਕੇ ਦੇਖਿਆ ਤਾਂ ਬਾਕੀ ਬਚੀਆਂ ਗਾਵਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਸੀ। ਲੋਕਾਂ 'ਚ ਰੋਸ ਸੀ ਕਿ ਗਊਸ਼ਾਲਾ ਵਾਲਿਆਂ ਦਾ ਧਿਆਨ ਇਸ ਵਲ ਕਿਉਂ ਨਹੀਂ ਗਿਆ। ਜਦੋਂਕਿ ਪਿੰਡਾਂ ਤੇ ਸ਼ਹਿਰ ਵਾਲੇ ਗਊ ਦੇ ਚਾਰੇ ਲਈ ਦਾਨ ਵੀ ਬਹੁਤ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਗਊਸ਼ਾਲਾ ਲਈ ਮਿਊਂਸੀਪਲ ਨੇ ਗਊਆਂ ਲਈ 8-10 ਕਿਲੇ ਜ਼ਮੀਨ ਵੀ ਚਾਰੇ ਵਾਸਤੇ ਦਿਤੀ ਹੋਈ ਹੈ, ਜਿਸ ਨੂੰ ਹਰ ਸਾਲ ਠੇਕੇ 'ਤੇ ਦਿਤਾ ਜਾਂਦਾ ਹੈ। ਗਊਸ਼ਾਲਾ ਵਾਲੇ ਇਸ ਵਿਚ ਖ਼ੁਦ ਗਊਆਂ ਵਾਸਤੇ ਚਾਰਾ ਕਿਉਂ ਨਹੀਂ ਬੀਜਦੇ। ਜਦੋਂ ਮਿਊਂਸੀਪਲ ਕਮੇਟੀ ਦੀ ਪ੍ਰਧਾਨ ਮਨਪ੍ਰੀਤ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕੇ ਸਾਨੂੰ ਇਸ ਬਾਰੇ ਨਹੀਂ ਪਤਾ ਕਿ ਗਊਆਂ ਇਥੇ ਕਿਉਂ ਬੰਦ ਹਨ ਤੇ ਕਿਸ ਨੇ ਕੀਤੀਆਂ ਹਨ। ਇਨ੍ਹਾਂ ਭੁੱਖੀਆਂ ਪਿਆਸੀਆਂ ਤੇ ਮਰ ਚੁੱਕੀਆਂ ਗਾਵਾਂ ਦੀ ਜ਼ਿੰਮੇਵਾਰੀ ਲੈਣ ਲਈ ਕੋਈ ਵੀ ਤਿਆਰ ਨਹੀਂ। ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਵਲ ਧਿਆਨ ਦੇਵੇ।