Punjab news: ਜਦੋਂ ਬੰਦਾ ਤਨਖਾਹੀਆਂ ਕਰਾਰ ਹੋ ਗਿਆ ਹੋਵੇ ਫਿਰ ਉਸ ਨੂੰ ਅਕਾਲੀ ਦਲ ਦਾ ਪ੍ਰਧਾਨ ਰਹਿਣ ਦਾ ਕੋਈ ਹੱਕ ਨਹੀਂ-ਪਰਮਿੰਦਰ ਸਿੰਘ ਢੀਂਡਸਾ

By : GAGANDEEP

Published : Aug 30, 2024, 5:45 pm IST
Updated : Aug 30, 2024, 5:45 pm IST
SHARE ARTICLE
Parminder Singh Dhindsa spoke about Sukhbir Badal
Parminder Singh Dhindsa spoke about Sukhbir Badal

ਕਿਹਾ-ਸੌਦਾ ਸਾਧ ਨੂੰ ਮੁਆਫ਼ੀ ਦੇਣਾ, ਸਰਕਾਰ ਦਾ ਕੰਮ ਨਹੀਂ ਸੀ ਪਰ ਸੁਖਬੀਰ ਬਾਦਲ ਨੇ ਅੰਦਰ ਖਾਤੇ ਇਹ ਫ਼ੈਸਲੇ ਲਏ

Parminder Singh Dhindsa spoke about Sukhbir Badal: ਸਿੰਘ ਸਹਿਬਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਉਤੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ 'ਤੇ ਮੈਂ ਕੋਈ ਟਿੱਪਣੀ ਨਹੀਂ ਦੇਣਾ ਚਾਹੁੰਦਾ, ਕਿਉਂਕਿ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਨਾਲ ਜੁੜਿਆ ਹੋਇਆ ਹੈ।

ਟਿੱਪਣੀ ਨਾਲ ਅਕਾਲ ਤਖ਼ਤ ਦੇ ਬਿਆਨ 'ਤੇ ਕਿੰਤੂ-ਪ੍ਰੰਤੂ ਹੋ ਜਾਂਦੀ ਹੈ। ਸੁਖਬੀਰ ਬਾਦਲ ਨੇ ਜੋ ਕੱਲ੍ਹ ਕਾਰਜਕਾਰੀ ਪ੍ਰਧਾਨ ਲਗਾਇਆ ਉਹ ਲੋਕਾਂ ਦੀਆਂ ਅੱਖਾਂ ਵਿਚ ਦੁਬਾਰਾ ਘੱਟਾ ਪਾਉਣ ਦੀ ਗੱਲ ਹੋ ਜਾਂਦੀ ਹੈ। ਜੇ ਸੁਖਬੀਰ ਬਾਦਲ ਨੇ ਮਨ ਤੋਂ ਕਾਰਜਕਾਰੀ ਪ੍ਰਧਾਨ ਲਗਾਉਣਾ ਹੁੰਦਾ ਤਾਂ ਬਹੁਤ ਸਮਾਂ ਪਹਿਲਾਂ ਲਗਾ ਦਿੰਦੇ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਪਹਿਲਾਂ ਕਾਰਜਕਾਰੀ ਪ੍ਰਧਾਨ ਲਗਾਉਣ ਨਾਲ ਉਨ੍ਹਾਂ ਨੇ ਆਪਣਾ ਬਚਾਅ ਕਰਨਾ ਸੀ, ਉਹ ਕਰ ਲਿਆ।

ਇਹ ਵੀ ਪੜ੍ਹੋ: Mansa Farmer Suicide News: ਕਰਜ਼ੇ ਤੋਂ ਪੀੜਤ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਦਾ ਜੋ ਫ਼ੈਸਲਾ ਆਇਆ ਅਸੀਂ ਉਸ ਦਾ ਸਵਾਗਤ ਕਰਦੇ ਹਨ, ਉਨ੍ਹਾਂ ਦਾ ਫੈਸਲਾ ਸਿਰ ਮੱਥੇ ਪ੍ਰਵਾਨ ਹੈ। ਅਕਾਲੀ ਦਲ ਦੀ ਸਰਕਾਰ ਵੇਲੇ ਮੈਂ ਵੀ ਮੰਤਰੀ ਸੀ ਮੈਂ ਜਲਦ ਹੀ ਆਪਣਾ ਸਪੱਸ਼ਟੀਕਰਨ ਦੇਵਾਂਗਾ। ਜਿਨ੍ਹਾਂ ਘਟਨਾਵਾਂ ਬਾਰੇ ਮੈਨੂੰ ਪਤਾ ਜਾਂ ਮੇਰੇ ਧਿਆਨ ਵਿਚ ਹਨ ਮੈਂ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਦੇ ਕੇ ਆਵਾਂਗਾ।

 ਅਕਾਲੀ ਦਲ ਦੀ ਸਰਕਾਰ ਵੇਲੇ ਜੋ ਫੈਸਲੇ ਹੋਏ ਮੈਂ ਉਨ੍ਹਾਂ ਵਿਚ ਸ਼ਾਮਲ ਨਹੀਂ ਸੀ ਪਰ ਉਨ੍ਹਾਂ ਫ਼ੈਸਲਿਆਂ 'ਤੇ ਕਦੋਂ-ਕਦੋਂ ਕੈਬਨਿਟ ਵਿਚ ਚਰਚਾ ਹੋਈ ਇਸ ਬਾਰੇ  ਮੈਂ ਆਪਣਾ ਸਪੱਸ਼ਟੀਕਰਨ ਜ਼ਰੂਰ ਦੇ ਕੇ ਆਵਾਂਗਾ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੌਦਾ ਸਾਧ ਨੂੰ ਮੁਆਫੀ ਦੇਣ ਵਾਲਾ ਫ਼ੈਸਲਾ ਸਰਕਾਰ ਵਲੋਂ ਲਿਆ ਗਿਆ ਪਰ ਉਦੋਂ ਦੀ ਸਰਕਾਰ ਵਿਚ ਕਿਸ-ਕਿਸ ਨੂੰ ਇਸ ਬਾਰੇ  ਜਾਣਕਾਰੀ ਸੀ ਉਹ ਵੇਖਣਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ: Paris Para Olympics: ਨਿਸ਼ਾਨੇਬਾਜ਼ ਅਵਨੀ ਲੇਖਾਰਾ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਜਿੱਤਿਆ ਸੋਨ ਤਗ਼ਮਾ 

ਸਾਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ। ਸਾਨੂੰ ਤਾਂ ਜਦੋਂ ਇਹ ਫ਼ੈਸਲੇ ਹੋ ਗਏ ਉਸ ਤੋਂ ਬਾਅਦ ਜਾਣਕਾਰੀ ਦਿਤੀ। ਉਹ ਭਾਵੇਂ ਸੌਦਾ ਸਾਧ ਨੂੰ ਮੁਆਫ਼ੀ , ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਦੀ ਗੱਲ ਹੋਵੇ। ਸਾਨੂੰ ਤਾਂ ਇਹ ਕਿਹਾ ਗਿਆ ਸੀ ਕਿ ਦੋਸ਼ੀਆਂ ਦੀ ਪਹਿਚਾਣ ਹੋ ਗਈ। ਜਲਦੀ ਤੋਂ ਜਲਦੀ ਉਹ ਫੜੇ ਜਾਣਗੇ।  ਕਿਉਂਕਿ ਸਾਰਿਆਂ ਦੇ ਮਨਾਂ ਵਿਚ ਇਕੋ ਗੱਲ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਜ਼ਾ ਦਿਵਾਈ ਜਾਵੇ, ਤਾਂ ਜੋ ਲੋਕਾਂ ਦੇ ਮਨ ਨੂੰ ਸ਼ਾਂਤੀ ਮਿਲੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੌਦਾ ਸਾਧ ਨੂੰ ਮੁਆਫ਼ੀ ਦੇਣਾ, ਸਰਕਾਰ ਦਾ ਕੰਮ ਨਹੀਂ ਸੀ ਪਰ ਸੁਖਬੀਰ ਬਾਦਲ ਨੇ ਅੰਦਰ ਖਾਤੇ ਇਹ ਫ਼ੈਸਲੇ ਲਏ। ਸਰਕਾਰ ਦਾ ਕੰਮ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਫੜਨਾ ਸੀ ਪਰ ਉਹ ਕੰਮ ਸੁਖਬੀਰ ਬਾਦਲ ਨੇ ਕੀਤਾ ਨਹੀਂ, ਸਗੋਂ ਸੌਦਾ ਸਾਧ ਨੂੰ ਅੰਦਰ ਖਾਤੇ ਮੁਆਫ਼ੀ ਦੇ ਦਿਤੀ। ਜਦੋਂ ਬੰਦਾ ਤਨਖਾਹੀਆਂ ਕਰਾਰ ਹੋ ਗਿਆ ਹੋਵੇ ਫਿਰ ਉਸ ਨੂੰ ਅਕਾਲੀ ਦਲ ਦਾ ਪ੍ਰਧਾਨ ਰਹਿਣ ਦਾ ਕੋਈ ਹੱਕ ਨਹੀਂ। ਅਕਾਲ ਤਖਤ ਦੇ ਅੱਜ ਦੇ ਫੈਸਲੇ ਨਾਲ ਲੋਕਾਂ ਨੂੰ ਕਿਤੇ ਨਾ ਕਿਤੇ ਸ਼ਾਂਤੀ ਮਿਲੇਗੀ, ਪਰ ਅਜੇ ਸੁਖਬੀਰ ਬਾਦਲ ਅਕਾਲ ਤਖਤ ਅੱਗੇ ਪੇਸ਼ ਹੋਣਗੇ ਤੇ ਉਦੋਂ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ। 

​(For more Punjabi news apart from Parminder Singh Dhindsa spoke about Sukhbir Badal, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement