
ਜੀਡੀਪੀ ਦੇ ਤਾਜ਼ਾ ਅੰਕੜਿਆਂ ਨੂੰ ਲੈ ਕੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ।
ਨਵੀਂ ਦਿੱਲੀ: ਜੀਡੀਪੀ ਦੇ ਤਾਜ਼ਾ ਅੰਕੜਿਆਂ ਨੂੰ ਲੈ ਕੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ‘ਤੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਨੇ ਅਪਣੀ ਨਕਾਮੀ ਦੇ ਚਲਦਿਆਂ ਦੇਸ਼ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਦਿੱਤਾ ਹੈ। ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਦਾ ਕੀ ਹੋਇਆ? ਕੀ ਇਸ ਦਾ ਹਿਸਾਬ ਸਰਕਾਰ ਦੇਵੇਗੀ।
GDP
ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਕੇ ਕਿਹਾ, ‘ਵਾਅਦਾ ਤੇਰਾ ਵਾਅਦਾ..2 ਕਰੋੜ ਰੁਜ਼ਗਾਰ ਹਰ ਸਾਲ, ਫਸਲ ਦੀ ਦੁੱਗਣੀ ਕੀਮਤ, ਅੱਛੇ ਦਿਨ ਆਉਣਗੇ, ਮੇਕ ਇੰਨ ਇੰਡੀਆ ਹੋਵੇਗਾ, ਅਰਥ ਵਿਵਸਥਾ ਪੰਜ ਹਜ਼ਾਰ ਅਰਬ ਡਾਲਰ ਦੀ ਹੋਵੇਗੀ। ਕੀ ਕਿਸੇ ਵਾਅਦੇ ਦਾ ਹਿਸਾਬ ਮਿਲੇਗਾ?’ ਪ੍ਰਿਯੰਕਾ ਨੇ ਦਾਅਵਾ ਕੀਤਾ ਹੈ ਕਿ ‘ਅੱਜ ਜੀਡੀਪੀ ਵਿਕਾਸ ਦਰ 4.5 ਫੀਸਦੀ ਹੋ ਗਈ ਹੈ। ਜੋ ਦੱਸ ਰਿਹਾ ਹੈ ਕਿ ਸਾਰੇ ਵਾਅਦੇ ਝੂਠੇ ਹਨ। ਤਰੱਕੀ ਦੀ ਚਾਹਤ ਰੱਖਣ ਵਾਲੇ ਭਾਰਤ ਅਤੇ ਉਸ ਦੀ ਅਰਥ ਵਿਵਸਥਾ ਨੂੰ ਭਾਜਪਾ ਸਰਕਾਰ ਨੇ ਬਰਬਾਦ ਕਰ ਦਿੱਤਾ ਹੈ’।
BJP
ਦੱਸ ਦਈਏ ਕਿ ਭਾਰਤ ਦੀ ਅਰਥ ਵਿਵਸਥਾ ਵਿਚ ਜੁਲਾਈ ਤੋਂ ਸਤੰਬਰ ਵਿਚ ਬੀਤੇ 6 ਸਾਲਾਂ ਵਿਚ ਸਭ ਤੋਂ ਹੇਠਲੇ ਪੱਧਰ ‘ਤੇ ਵਾਧਾ ਹੋਇਆ ਹੈ। ਇਸ ਦੌਰਾਨ ਦੇਸ਼ ਦੀ ਜੀਡੀਪੀ ਸਿਰਫ਼ 4.5 ਫੀਸਦੀ ਰਹੀ ਜੋ ਕਿ ਪਿਛਲੀ ਤਿਮਾਹੀ ਦੇ ਜੀਡੀਪੀ (5 ਫੀਸਦੀ) ਤੋਂ ਵੀ ਘੱਟ ਹੈ। ਹਾਲਾਂਕਿ 2018 ਵਿਚ ਜੁਲਾਈ-ਸਤੰਬਰ ਵਿਚ ਜੀਡੀਪੀ 7 ਫੀਸਦੀ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 2013 ਜਨਵਰੀ-ਮਾਰਚ ਵਿਚ ਸਭ ਤੋਂ ਘੱਟ 4.3 ਫੀਸਦੀ ਜੀਡੀਪੀ ਦਰਜ ਕੀਤਾ ਗਿਆ ਸੀ।
Priyanka Gandhi Vadra
ਜ਼ਿਕਰਯੋਗ ਹੈ ਕਿ National Statistics Office ਵੱਲੋਂ ਸ਼ੁੱਕਰਵਾਰ ਨੂੰ ਜਾਰੀ ਜੀਡੀਪੀ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ 2019-20 ਦੀ ਜੁਲਾਈ-ਸਤੰਬਰ ਦੌਰਾਨ ਸਥਿਰ ਮੁੱਲ (2011-12) ‘ਤੇ ਜੀਡੀਪੀ 35.99 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਇਸੇ ਸਮੇਂ ਵਿਚ 34.43 ਲੱਖ ਕਰੋੜ ਰਿਹਾ ਸੀ। ਇਸ ਪ੍ਰਕਾਰ ਦੂਜੀ ਤਿਮਾਹੀ ਵਿਚ ਆਰਥਕ ਵਿਕਾਸ ਦਰ 4.5 ਫੀਸਦੀ ਰਹੀ।
वादा तेरा वादा...
— Priyanka Gandhi Vadra (@priyankagandhi) November 30, 2019
2 करोड़ रोजगार हर साल,
फसल का दोगुना दाम,
अच्छे दिन आएँगे,
Make in India होगा,
अर्थव्यवस्था 5 ट्रिलियन होगी...
क्या किसी वादे पर हिसाब मिलेगा?
आज GDP ग्रोथ 4.5% आई है। जो दिखाता है सारे वादे झूठे हैं....1/2 pic.twitter.com/Y9BXWVa3k0
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।