
ਪੰਜਾਬ ਵਿਚ ਦਲਿਤ ਤੇ ਕਿਸਾਨ ਦਾ ਝਗੜਾ ਲਗਾਉਣ ਦੀ ਭਾਜਪਾ ਦੀ ਸਾਜ਼ਿਸ਼ ਬਸਪਾ ਨੇ ਕੀਤੀ ਫੇਲ
ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸਾਡੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਇਕ ਜੁਬਾਨ ਨਾਲ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਆਪਣੇ ਸਟੈਂਡ ‘ਤੇ ਪਹਿਰਾ ਦਿੱਤਾ ਹੈ, ਜਦਕਿ ਦੂਜੀਆਂ ਰਾਜਨੀਤਿਕ ਪਾਰਟੀਆਂ ਦਾ ਰੋਲ ਦੋਗਲਾ ਤੇ ਅਸਪਸ਼ਟ ਰਿਹਾ ਹੈ। ਬਸਪਾ ਦੇ ਪੰਦਰਾਂ ਸੰਸਦ ਮੈਂਬਰਾਂ ਨੇ ਲੋਕ ਸਭਾ ਤੇ ਰਾਜ ਸਭਾ ਵਿਚ ਡਟਕੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਹੈ।
Jasvir Singh
ਕਿਸਾਨਾਂ ਦੇ 25 ਸਤੰਬਰ ਪੰਜਾਬ ਬੰਦ ਅਤੇ 8 ਦਸੰਬਰ ਭਾਰਤ ਬੰਦ ਦਾ ਖੁੱਲਾ ਸਮਰਥਨ ਸਾਡੀ ਪਾਰਟੀ ਨੇ ਕੀਤਾ। 22 ਦਸੰਬਰ ਨੂੰ ਬਸਪਾ ਪੰਜਾਬ ਦੀ ਲੀਡਰਸ਼ਿਪ ਨੇ ਸ਼੍ਰੀ ਦਰਬਾਰ ਸਾਹਿਬ ਜਾਕੇ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਅਤੇ ਸ਼ਹੀਦ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ।
Farmer protest
ਉਹਨਾਂ ਕਿਹਾ ਕਿ ਭਾਜਪਾ ਨੇ ਕਿਸਾਨ ਸੰਘਰਸ਼ ਨਾਲ ਜੋ ਮਤਰੇਆ ਸਲੂਕ ਕੀਤਾ ਹੈ, ਉਹ ਨਿੰਦਣਯੋਗ ਹੈ ਅਤੇ ਬਸਪਾ ਪੰਜਾਬ ਵਿਚ ਭਾਜਪਾ ਨੂੰ ਸਬਕ ਸਿਖਾਉਣ ਦਾ ਕੰਮ ਕਰੇਗੀ। ਕਿਸਾਨ ਅੰਦੋਲਨ ਦੌਰਾਨ ਭਾਜਪਾ ਨੇ ਦਲਿਤ ਕਿਸਾਨ ਦਾ ਝਗੜਾ ਖੜ੍ਹਾ ਕਰਨ ਲਈ ਅੰਬੇਡਕਰ ਦੀਆ ਮੂਰਤੀਆ ਧੋਣ ਦਾ ਡਰਾਮਾ ਸ਼ੁਰੂ ਕੀਤਾ ਸੀ। ਭਾਜਪਾ ਨੇ ਬੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਛੱਡਕੇ ਬਸਪਾ ਦਾ ਨਾਹਰਾ ਜੈ ਭੀਮ ਹੈ ਭਾਰਤ ਸ਼ੁਰੂ ਕੀਤਾ, ਇਹਨਾਂ ਸਾਰੀਆਂ ਸਾਜਿਸ਼ਾਂ ਨੂੰ ਬਸਪਾ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੇ ਭਾਜਪਾ ਨਾਲ ਸਿੱਧੀ ਟੱਕਰ ਲੈਕੇ ਨੰਗਾ ਕੀਤਾ ਅਤੇ ਕਿਸਾਨ ਅੰਦੋਲਨ ਨੂੰ ਸੁਰੱਖਿਅਤ ਰੱਖਣ ਦਾ ਕੰਮ ਕੀਤਾ।
PM Modi-Amit Shah
ਗੜ੍ਹੀ ਕੇ ਕਿਹਾ ਕਿ ਬਸਪਾ ਪੰਜਾਬ ਕਿਸਾਨ ਅੰਦੋਲਨ ਦੀ ਕਾਮਯਾਬੀ ਚਾਹੁੰਦੀ ਹੈ ਅਤੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਹਿਤ ਨਵਾਂ ਸਾਲ ਕਿਸਾਨਾਂ ਨਾਲ ਮਨਾਏਗੀ। ਇਸ ਸਬੰਧੀ ਬਸਪਾ ਆਗੂ 31 ਦਸੰਬਰ ਨੂੰ ਦੁਪਹਿਰ 12 ਵਜੇ ਸ਼ੰਭੂ ਬੈਰੀਅਰ ਤੋਂ ਰਵਾਨਾ ਹੋਣਗੇ ਅਤੇ 1ਜਨਵਰੀ ਦੀ ਰਾਤ ਕਿਸਾਨਾਂ ਵਿਚ ਸਿੰਘੂ ਬਾਰਡਰ ਪੁੱਜਣਗੇ ਅਤੇ ਕਿਸਾਨਾਂ ਨਾਲ ਰਾਤ ਬਿਤਾਉਣਗੇ।
BSP will celebrate new year with farmers
ਇਸ ਮੌਕੇ ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ ਨੇ ਕਿਹਾ ਕਿ ਬਸਪਾ ਦਾ ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਦਾ ਉਦੇਸ਼ ਦੂਜੀਆਂ ਪਾਰਟੀਆਂ ਦੀ ਤਰ੍ਹਾ ਸਵਾਰਥ ਭਰਿਆ ਨਹੀ, ਸਗੋਂ ਗੁਰੂਬਾਣੀ ਦੇ ਆਸ਼ੇ ਅਨੁਸਾਰ ਸਰਕਾਰ ਦੇ ਜਬਰ ਦਾ ਮੁਕਾਬਲਾ ਕਰ ਰਹੇ ਕਿਸਾਨਾਂ ਨਾਲ ਖੜ੍ਹਕੇ ਆਪਣੇ ਨੈਤਿਕ ਫਰਜਾਂ ਨੂੰ ਪੂਰਾ ਕਰਨਾ ਹੈ। ਕਿਸਾਨ ਸੰਘਰਸ਼ ਵਿਚ ਬਸਪਾ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਬਸਪਾ ਪੰਜਾਬ ਨੂੰ ਕਿਸਾਨ ਜੋ ਵੀ ਜਿੰਮੇਵਾਰੀ ਦੇਣਗੇ, ਉਹ ਪੂਰੀ ਕੀਤੀ ਜਾਵੇਗੀ।