
ਝੰਡੇ ਗੱਡਤੇ ਦਿੱਲੀ ਦੇ ਬਾਡਰਾਂ ਤੇ,
ਝੰਡੇ ਗੱਡਤੇ ਦਿੱਲੀ ਦੇ ਬਾਡਰਾਂ ਤੇ,
ਜਾਪੇ ਠੰਢ ਲੈਂਦੀ ਇਮਤਿਹਾਨ ਸਾਡਾ।
ਅੱਜ ਤੱਕ ਜੋ ਹੋਏ ਸੰਸਾਰ ਉੱਤੇ,
ਬਣ ਗਿਆ ਸੰਘਰਸ਼ ਮਹਾਨ ਸਾਡਾ।
ਬੱਚੇ, ਮਾਵਾਂ, ਧੀਆਂ, ਭੈਣਾਂ, ਪਤਨੀਆਂ ਵੀ,
ਝੰਡਾ ਚੁੱਕ ਕੇ ਤੁਰਿਆ ਜਵਾਨ ਸਾਡਾ।
ਬੁੱਢੇ ਏਸ ਸੰਘਰਸ਼ ਦੇ ਬਣੇ ਮੋਢੀ,।
ਬੱਚਾ ਬੱਚਾ ਹੋ ਜਾਊ ਕੁਰਬਾਨ ਸਾਡਾ।
ਸੱਦੇਵਾਲੀਆ ਮੌਤ ਨਾਲ਼ ਖੇਡਦੇ ਹਾਂ,
ਖ਼ਾਲੀ ਹੱਥ ਮੁੜਨਾ ਦੁਸ਼ਵਾਰ ਏਥੋਂ।
ਰਾਮਦੇਵ ਕਾਣਾ ਸਾਨੂੰ ਸਮਝ ਨਾ ਤੂੰ,
ਭੱਜ ਗਿਆ ਜੋ ਪਾ ਕੇ ਸਲਵਾਰ ਏਥੋਂ।
ਸੁਖਚਰਨ ਸਿੰਘ ਸੱਦੇਵਾਲੀਆ