ਜਿਨਸੀ ਸੋਸ਼ਣ ਦਾ ਮਾਮਲਾ : ਪ੍ਰਜਵਲ ਰੇਵੰਨਾ ਨੂੰ ਅਦਾਲਤ ਨੇ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ 
Published : May 31, 2024, 10:48 pm IST
Updated : May 31, 2024, 10:48 pm IST
SHARE ARTICLE
Prajwal Revanna
Prajwal Revanna

ਪਿਤਾ ਐਚ.ਡੀ. ਨਰਸਿਮਹਾ ਰਾਓ ਦੇ ਵਿਰੁਧ ਕਰਨਾਟਕ ਹਾਈ ਕੋਰਟ ’ਚ ਸ਼ਿਕਾਇਤ ਦਾਇਰ, ਮਾਂ ਭਵਾਨੀ ਰੇਵੰਨਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ

ਬੈਂਗਲੁਰੂ: ਬੈਂਗਲੁਰੂ ਦੀ ਇਕ ਅਦਾਲਤ ਨੇ ਸ਼ੁਕਰਵਾਰ ਨੂੰ ਜਨਤਾ ਦਲ (ਸੈਕੂਲਰ) ਦੇ ਮੁਅੱਤਲ ਨੇਤਾ ਅਤੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ 6 ਜੂਨ ਤਕ ਪੁਲਿਸ ਹਿਰਾਸਤ ’ਚ ਭੇਜ ਦਿਤਾ। 

ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵੇਗੌੜਾ ਦੇ ਪੋਤੇ ਪ੍ਰਜਵਲ (33) ਨੂੰ ਸ਼ੁਕਰਵਾਰ ਤੜਕੇ ਜਰਮਨੀ ਦੇ ਮਿਊਨਿਖ ਤੋਂ ਵਾਪਸ ਆਉਣ ’ਤੇ ਗ੍ਰਿਫਤਾਰ ਕੀਤਾ ਗਿਆ ਸੀ। ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਕਈ ਔਰਤਾਂ ਦੇ ਕਥਿਤ ਜਿਨਸੀ ਸੋਸ਼ਣ ਦੇ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਜਰਮਨੀ ਚਲੇ ਗਏ ਸਨ। ਪ੍ਰਜਵਲ ’ਤੇ ਕਈ ਔਰਤਾਂ ਦਾ ਜਿਨਸੀ ਸੋਸ਼ਣ ਕਰਨ ਦਾ ਦੋਸ਼ ਹੈ। 

ਪ੍ਰਜਵਲ ਦੇ ਵਿਰੁਧ ਜਿਨਸੀ ਸੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਪ੍ਰਜਵਾਲ ਤੋਂ ਪੁੱਛ-ਪੜਤਾਲ ਕਰੇਗੀ। ਐਸ.ਆਈ.ਟੀ. ਨੇ ਡਾਕਟਰੀ ਜਾਂਚ ਤੋਂ ਬਾਅਦ ਪ੍ਰਜਵਲ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਗਿਆ। 

ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਕੇ.ਐਨ. ਸ਼ਿਵਕੁਮਾਰ ਨੇ ਰਿਮਾਂਡ ਅਰਜ਼ੀ ਅਤੇ ਪ੍ਰਜਵਲ ਦੇ ਵਕੀਲ ਵਲੋਂ ਉਠਾਏ ਗਏ ਇਤਰਾਜ਼ ਨੂੰ ਸੁਣਨ ਤੋਂ ਬਾਅਦ ਉਸ ਨੂੰ ਪੁਲਿਸ ਹਿਰਾਸਤ ’ਚ ਭੇਜ ਦਿਤਾ। 

ਐਸ.ਆਈ.ਟੀ. ਵਲੋਂ ਪੇਸ਼ ਹੋਏ ਵਿਸ਼ੇਸ਼ ਸਰਕਾਰੀ ਵਕੀਲ ਅਸ਼ੋਕ ਨਾਇਕ ਨੇ ਪ੍ਰਜਵਾਲ ਦੀ 14 ਦਿਨਾਂ ਦੀ ਪੁਲਿਸ ਹਿਰਾਸਤ ਦੀ ਮੰਗ ਕੀਤੀ। ਪ੍ਰਜਵਲ ਦੇ ਵਕੀਲ ਅਰੁਣ ਜੀ ਨੇ ਕਿਹਾ ਕਿ 5 ਮਈ ਤਕ ਉਨ੍ਹਾਂ ਦੇ ਮੁਵੱਕਿਲ ਵਿਰੁਧ ਦਰਜ ਸ਼ੁਰੂਆਤੀ ਐਫ.ਆਈ.ਆਰ. ’ਚ ਜਬਰ ਜਨਾਹ ਦਾ ਕੋਈ ਦੋਸ਼ ਨਹੀਂ ਹੈ, ਇਸ ਲਈ ਪੁਲਿਸ ਹਿਰਾਸਤ ਦੀ ਮੰਗ ਨਹੀਂ ਕੀਤੀ ਜਾ ਸਕਦੀ। 

ਨਾਇਕ ਨੇ ਇਸ ’ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਪ੍ਰਜਵਲ ਦੇ ਵਿਰੁਧ ਕਾਫ਼ੀ ਸਬੂਤ ਹਨ ਅਤੇ ਉਨ੍ਹਾਂ ਨੇ ਪੁਲਿਸ ਹਿਰਾਸਤ ਦੀ ਮੰਗ ਕੀਤੀ। ਅਰੁਣ ਨੇ ਕਿਹਾ ਕਿ ਪੁੱਛ-ਪੜਤਾਲ ਲਈ ਇਕ ਦਿਨ ਦੀ ਪੁਲਿਸ ਹਿਰਾਸਤ ਕਾਫ਼ੀ ਹੈ ਅਤੇ ਅਦਾਲਤ ਨੂੰ ਪ੍ਰਜਵਲ ਨੂੰ ਇਕ ਦਿਨ ਤੋਂ ਵੱਧ ਰਿਮਾਂਡ ’ਤੇ ਨਾ ਭੇਜਣ ਦੀ ਬੇਨਤੀ ਕੀਤੀ। 

ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਸ਼ਿਵਕੁਮਾਰ ਨੇ ਫੈਸਲਾ ਰਾਖਵਾਂ ਰੱਖ ਲਿਆ ਅਤੇ ਇਕ ਘੰਟੇ ਬਾਅਦ ਪ੍ਰਜਵਲ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਗਿਆ। 

ਇਸ ਦੌਰਾਨ ਐਸ.ਆਈ.ਟੀ. ਨੇ ਪ੍ਰਜਵਲ ਦੇ ਪਿਤਾ ਅਤੇ ਜੇ.ਡੀ. (ਐਸ) ਵਿਧਾਇਕ ਐਚ.ਡੀ. ਨਰਸਿਮਹਾ ਰਾਓ ਦੇ ਵਿਰੁਧ ਕਰਨਾਟਕ ਹਾਈ ਕੋਰਟ ’ਚ ਸ਼ਿਕਾਇਤ ਦਾਇਰ ਕੀਤੀ ਹੈ। ਅਗਵਾ ਮਾਮਲੇ ’ਚ ਰੇਵੰਨਾ ਦੀ ਜ਼ਮਾਨਤ ਰੱਦ ਕਰਨ ਦੀ ਮੰਗ। ਜਸਟਿਸ ਕ੍ਰਿਸ਼ਨਾ ਦੀਕਸ਼ਿਤ ਦੀ ਸਿੰਗਲ ਬੈਂਚ ਨੇ ਸੁਣਵਾਈ ਸੋਮਵਾਰ ਤਕ ਮੁਲਤਵੀ ਕਰ ਦਿਤੀ। ਸੈਸ਼ਨ ਕੋਰਟ ਨੇ ਐਚ.ਡੀ. ਰੇਵੰਨਾ ਨੂੰ ਜ਼ਮਾਨਤ ਦੇ ਦਿਤੀ ਗਈ ਸੀ। ਇਹ ਮਾਮਲਾ ਇਕ ਔਰਤ ਦੇ ਅਗਵਾ ਹੋਣ ਨਾਲ ਜੁੜਿਆ ਹੈ।     

ਦੂਜੇ ਪਾਸੇ ਪ੍ਰਜਵਲ ਰੇਵੰਨਾ ਦੀ ਮਾਂ ਭਵਾਨੀ ਦੀ ਅਗਾਊਂ ਜ਼ਮਾਨਤ ਪਟੀਸ਼ਨ ਸ਼ੁਕਰਵਾਰ ਨੂੰ ਇਕ ਵਿਸ਼ੇਸ਼ ਅਦਾਲਤ ਨੇ ਖਾਰਜ ਕਰ ਦਿਤੀ। ਭਵਾਨੀ ਰੇਵੰਨਾ ਨੇ ਮੈਸੂਰੂ ਜ਼ਿਲ੍ਹੇ ਦੇ ਕੇ.ਆਰ. ਨਗਰ ਵਿਚ ਇਕ ਔਰਤ ਦੇ ਅਗਵਾ ਨਾਲ ਜੁੜੇ ਮਾਮਲੇ ਵਿਚ ਬੁਧਵਾਰ ਨੂੰ ਵਿਸ਼ੇਸ਼ ਅਦਾਲਤ ਵਿਚ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement