ਮੰਡੀ ਬੋਰਡ ਤੇ ਦਿਹਾਤੀ ਵਿਕਾਸ ਢਾਂਚਾ ਲਵੇਗਾ 5500 ਕਰੋੜ ਦਾ ਕਰਜ਼ਾ
Published : Nov 7, 2017, 11:38 pm IST
Updated : Jul 21, 2018, 5:33 pm IST
SHARE ARTICLE
Lal Singh
Lal Singh

ਚੋਣ ਮੈਨੀਫ਼ੈਸਟੋ ਵਿਚ ਕਿਸਾਨੀ ਕਰਜ਼ੇ ਮੁਆਫ਼ ਕਰਨ ਦੇ ਕੀਤੇ ਵਾਅਦੇ ਮੁਤਾਬਕ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਪਿਛਲੇ ਬਜਟ ਸੈਸ਼ਨ

ਚੰਡੀਗੜ੍ਹ, 7 ਨਵੰਬਰ (ਜੀ.ਸੀ. ਭਾਰਦਵਾਜ): ਚੋਣ ਮੈਨੀਫ਼ੈਸਟੋ ਵਿਚ ਕਿਸਾਨੀ ਕਰਜ਼ੇ ਮੁਆਫ਼ ਕਰਨ ਦੇ ਕੀਤੇ ਵਾਅਦੇ ਮੁਤਾਬਕ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਪਿਛਲੇ ਬਜਟ ਸੈਸ਼ਨ ਵਿਚ 9500 ਕਰੋੜ ਦੇ ਕਰਜ਼ਿਆਂ ਦੀ ਮੁਆਫ਼ੀ ਦਾ ਐਲਾਨ ਕੀਤਾ ਸੀ। ਉਸ ਨੂੰ ਸਿਰੇ ਚਾੜ੍ਹਨ ਲਈ ਪਿਛਲੇ ਅੱਠ ਮਹੀਨਿਆਂ ਤੋਂ ਕੈਪਟਨ ਸਰਕਾਰ ਇਸ ਵੱਡੀ ਰਕਮ ਦਾ ਪ੍ਰਬੰਧ ਕਰਨ, ਪੀੜਤ ਕਿਸਾਨ ਪਰਵਾਰਾਂ ਦਾ ਸਰਵੇਖਣ ਕਰਨ ਅਤੇ ਸਹਿਕਾਰੀ ਬੈਂਕਾਂ ਸਮੇਤ ਹੋਰ ਅਦਾਰਿਆਂ ਨਾਲ ਜੂਝ ਰਹੀ ਹੈ। ਆਉਂਦੇ ਦਿਨਾਂ ਵਿਚ ਲਗਭਗ 1,83,000 ਕਰੋੜ ਦੇ ਕਰਜ਼ੇ ਵਿਚ ਡੁੱਬੀ ਤੇ ਵਿੱਤੀ ਸੰਕਟ ਵਿਚ ਫਸੀ ਸਰਕਾਰ ਹੁਣ ਪੰਜਾਬ ਮੰਡੀ ਬੋਰਡ ਅਤੇ ਦਿਹਾਤੀ ਵਿਕਾਸ ਢਾਂਚਾ ਬੋਰਡ ਨੂੰ ਹੋਰ ਅੱਗੇ ਗਹਿਣੇ ਰੱਖ ਕੇ 5500 ਕਰੋੜ ਦਾ ਕਰਜ਼ਾ ਲੈ ਰਹੀ ਹੈ। ਕਾਂਗਰਸ ਪਾਰਟੀ ਨੇ ਚੋਣਾਂ ਵੇਲੇ ਪਹਿਲਾਂ ਹੀ ਅਕਾਲੀ-ਭਾਜਪਾ ਸਰਕਾਰ ਦੀ ਆਲੋਚਨਾ ਕੀਤੀ ਸੀ ਕਿ 550 ਕਰੋੜ ਦਾ ਕਰਜ਼ਾ ਉਨ੍ਹਾਂ ਦੋਹਾਂ ਅਦਾਰਿਆਂ 'ਤੇ ਕਿਉਂ ਲਿਆ ਸੀ? ਇਸ ਕਰਜ਼ੇ ਦੇ ਵਾਧੂ ਭਾਰ ਬਾਰੇ ਸਪੱਸ਼ਟ ਕਰਦਿਆਂ ਮੰਡੀ ਬੋਰਡ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਨੇਤਾ ਸ. ਲਾਲ ਸਿੰਘ ਨੇ ਦਸਿਆ ਕਿ 5500 ਕਰੋੜ ਦਾ ਕਰਜ਼ਾ ਲੈਣ ਲਈ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ, ਮਨਜ਼ੂਰੀ ਮਿਲਣ 'ਤੇ ਇਸ ਰਕਮ ਨੂੰ ਵੱਖ-ਵੱਖ ਬੈਂਕਾਂ ਰਾਹੀਂ, ਕਿਸਾਨਾਂ ਦੇ ਕਰਜ਼ੇ ਵਿਚ 

ਐਡਜਸਟ ਕਰਨਾ ਹੈ ਅਤੇ ਸਰਕਾਰ ਦੀ ਗਾਰੰਟੀ ਤਹਿਤ ਇਹ ਕਰਜ਼ਾ 20 ਸਾਲਾਂ ਵਿਚ ਮੋੜਿਆ ਜਾਵੇਗਾ।  ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਨੇ ਇਕ ਮੋਟਾ ਸਰਵੇਖਣ ਕਰਵਾ ਕੇ 6.50 ਲੱਖ ਕਰਜ਼ਦਾਰ ਕਿਸਾਨ ਪਰਵਾਰਾਂ ਦਾ ਦੋ ਲੱਖ ਤਕ ਦਾ ਕਰਜ਼ਾ ਮੁਆਫ਼ ਕਰਨਾ ਹੈ ਅਤੇ ਪਰਵਾਰ ਨੂੰ ਨਕਦ ਪੈਸਾ ਨਹੀਂ ਦੇਣਾ, ਪ੍ਰਤੀ ਪਰਵਾਰ ਦੋ ਲੱਖ ਦਾ ਹਿਸਾਬ ਸਬੰਧਤ ਬੈਂਕ ਨਾਲ ਹੋਵੇਗਾ। ਸ. ਲਾਲ ਸਿੰਘ ਨੇ ਦਸਿਆ ਕਿ ਸਰਕਾਰ ਵਲੋਂ ਮੰਡੀ ਫ਼ੀਸ ਅਤੇ ਦਿਹਾਤੀ ਵਿਕਾਸ ਫ਼ੀਸ ਦੋ ਫ਼ੀ ਸਦੀ ਤੋਂ ਵਧਾ ਕੇ ਤਿੰਨ ਫ਼ੀ ਸਦੀ ਕਰਨ ਨਾਲ 900 ਕਰੋੜ ਦੀ ਰਕਮ ਹੋਰ ਵਧ ਜਾਵੇਗੀ ਅਤੇ ਸਾਲ ਵਿਚ ਦੋ ਫ਼ਸਲਾਂ ਯਾਨੀ ਝੋਨੇ ਤੇ ਕਣਕ ਦੀ ਖ਼ਰੀਦ ਤੋਂ 1800 ਕਰੋੜ ਵਾਧੂ ਮਿਲੇਗਾ ਯਾਨੀ ਕੁਲ ਮਾਲੀਆ 3600 ਕਰੋੜ ਦਾ ਆਇਆ ਕਰੇਗਾ। ਸਾਲਾਨਾ 1800 ਕਰੋੜ ਪਹਿਲਾਂ ਹੀ ਮਿਲ ਰਿਹਾ ਹੈ। ਇਹ ਪੁੱਛੇ ਜਾਣ 'ਤੇ ਕਿ ਮੰਡੀ ਬੋਰਡ ਦੀ ਕਮਾਈ ਤੇ ਕਰਜ਼ੇ ਦੀ ਰਕਮ ਹੁਣ ਸਰਕਾਰ ਲੈ ਜਾਵੇਗੀ, ਕਿਸਾਨੀ ਕਰਜ਼ਾ ਮੁਆਫ਼ ਕਰੇਗੀ, ਮੰਡੀ ਬੋਰਡ ਕੋਲ ਕੀ ਬਚਿਆ? ਦੇ ਜਵਾਬ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਕਾਫ਼ੀ ਰਕਮ, ਲਿੰਕ ਸੜਕਾਂ ਦੀ ਮੁਰੰਮਤ, 7000 ਸਟਾਫ਼ ਮੈਂਬਰਾਂ ਦੀਆਂ ਤਨਖ਼ਾਹਾਂ, 150 ਮਾਰਕੀਟ ਕਮੇਟੀਆਂ ਤੇ 151 ਵੱਡੇ ਯਾਰਡ, 284 ਛੋਟੇ ਯਾਰਤ ਤੇ 1830 ਵਿਕਰੀ ਤੇ ਖ਼ਰੀਦ ਕੇਂਦਰਾਂ ਵਿਚ ਬਿਜਲੀ ਪਾਣੀ, ਫੜ੍ਹ ਪੱਕੇ ਕਰਨ, ਸ਼ੈੱਡ ਬਣਾਉਣ ਤੇ ਹੋਰ ਵਿਕਾਸ ਕੰਮਾਂ 'ਤੇ ਲਗਦੀ ਹੈ, ਟੋਟ ਤਾਂ ਜ਼ਰੂਰ ਆਵੇਗੀ। ਚੇਅਰਮੈਨ ਨੇ ਦਸਿਆ ਕਿ ਕੁਲ 1200 ਕਰੋੜ ਦੇ ਵਿਕਾਸ ਕੰਮਾਂ ਨੂੰ ਨੇਪਰੇ ਚਾੜ੍ਹਨ ਅਤੇ 2200 ਕਰੋੜ ਦੀ ਸਕੀਮ, 15300 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਕਰਨ ਲਈ ਸਰਕਾਰ ਦੀ ਮਨਜ਼ੂਰੀ ਲਈ ਭੇਜੀ ਹੈ। ਇਹ ਸਾਰਾ ਪ੍ਰਾਜੈਕਟ ਆਉਂਦੇ ਦੋ ਜਾਂ ਤਿੰਨ ਸਾਲਾਂ ਵਿਚ ਪੂਰੀ ਕਰ ਦਿਤਾ ਜਾਵੇਗਾ। ਇਸ ਵੇਲੇ ਪੰਜਾਬ ਵਿਚ 61000 ਕਿਲੋਮੀਟਰ ਲੰਮੀਆਂ ਪੇਂਡੂ ਸੜਕਾਂ ਹਨ ਜਿਨ੍ਹਾਂ ਦਾ ਮਾੜਾ ਹਾਲ ਹੈ ਅਤੇ ਸਰਵੇਖਣ ਅਨੁਸਾਰ ਪਹਿਲੇ ਗੇੜ ਵਿਚ 22000 ਕਿਲੋਮੀਟਰ ਦੀ ਜ਼ਰੂਰੀ ਮੁਰੰਮਤ ਵਿਚੋਂ ਹਾਲੇ 15300 ਕਿਲੋਮੀਟਰ ਸੜਕਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਨ੍ਹਾਂ ਵਿਚੋਂ ਅਧੀਆਂ ਸਰਕਾਰ ਦਾ ਲੋਕ ਨਿਰਮਾਣ ਵਿਭਾਗ ਬਣਾਏਗਾ ਪਰ ਰਕਮ ਮੰਡੀ ਬੋਰਡ ਤੋਂ ਹੀ ਜਾਵੇਗੀ। ਸ. ਲਾਲ ਸਿੰਘ ਦਾ ਕਹਿਣਾ ਹੈ ਕਿ ਕਿਸਾਨੀ ਕਰਜ਼ਿਆਂ ਦੀ ਮੁਆਫ਼ੀ ਦਾ ਫ਼ੈਸਲਾ ਬਹੁਤ ਵੱਡਾ ਕਦਮ ਹੈ ਅਤੇ ਭਾਵੇਂ ਸਰਕਾਰ ਵਿੱਤੀ ਸੰਕਟ ਵਿਚ ਫਸੀ ਹੈ ਪਰ ਪੰਜਾਬ ਦੇ ਅਰਥਚਾਰੇ ਨੂੰ ਲੀਹ 'ਤੇ ਲਿਆਉਣ ਅਤੇ ਮਜ਼ਬੂਤ ਕਰਨ ਲਈ ਛੋਟੇ ਕਿਸਾਨਾਂ ਦੀ ਮਦਦ ਜ਼ਰੂਰੀ ਹੈ।

 

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement