
ਜੀਐਸਟੀ ਸਬੰਧੀ ਨਰਿੰਦਰ ਮੋਦੀ ਸਰਕਾਰ ਨੂੰ ਫਿਰ ਨਿਸ਼ਾਨਾ ਬਣਾਉਂÎਿਦਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ
ਨਵੀਂ ਦਿੱਲੀ, 24 ਅਕਤੂਬਰ : ਜੀਐਸਟੀ ਸਬੰਧੀ ਨਰਿੰਦਰ ਮੋਦੀ ਸਰਕਾਰ ਨੂੰ ਫਿਰ ਨਿਸ਼ਾਨਾ ਬਣਾਉਂÎਿਦਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਇਸ ਕਾਰਨ ਲੋਕਾਂ ਦੀ ਆਮਦਨ ਨਿਗਲੀ ਜਾ ਰਹੀ ਹੈ। ਰਾਹੁਲ ਨੇ ਟਵਿਟਰ 'ਤੇ ਕਿਹਾ ਕਿ ਭਾਜਪਾ ਸਰਕਾਰ ਦਾ ਜੀਐਸਟੀ ਉਨ੍ਹਾਂ ਦੀ ਸਰਕਾਰ ਦੀ ਤਜਵੀਜ਼ ਵਾਲੇ ਜੀਐਸਟੀ ਤੋਂ ਵਖਰਾ ਹੈ।
ਉਨ੍ਹਾਂ ਕਿਹਾ ਕਿ ਜੀਐਸਟੀ ਦਾ 'ਮੋਦੀ ਰੂਪ' ਲੋਕਾਂ ਦੀ ਆਮਦਨ ਨਿਗਲ ਰਿਹਾ ਹੈ। ਉਨ੍ਹਾਂ ਕਿਹਾ, ' ਕਾਂਗਰਸ, ਵਾਸਤਵਿਕ ਸਰਲ ਕਰ, ਮੋਦੀ ਜੀ ਦਾ ਜੀਐਸਟੀ.. ਗੱਬਰ ਸਿੰਘ ਟੈਕਸ.. ਇਹ ਕਮਾਈ ਮੈਨੂੰ ਦੇ ਦੇ।' ਰਾਹੁਲ ਨੇ ਕਿਹਾ ਕਿ ਉਨ੍ਹਾਂ ਕੇਂਦਰ ਨੂੰ ਜੀਐਸਟੀ ਸਰਲ ਬਣਾਉਣ ਲਈ ਕਿਹਾ ਸੀ ਪਰ ਅਜਿਹਾ ਕੀਤਾ ਨਹੀਂ ਗਿਆ। ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਅਪਣੇ ਹਿਸਾਬ ਨਾਲ ਜੀਐਸਟੀ ਲਾਗੂ ਕਰ ਦਿਤਾ ਜਦਕਿ ਕਾਂਗਰਸ ਨੇ ਇਸ ਕਰ ਪ੍ਰਣਾਲੀ ਦੇ ਮਾੜੇ ਅਸਰ ਬਾਰੇ ਸਰਕਾਰ ਨੂੰ ਚੌਕਸ ਕੀਤਾ ਸੀ। (ਏਜੰਸੀ)