
ਪੀ. ਜੀ. ਆਈ. ਹਸਪਤਾਲ 400 ਬਿਸਤਰ ਦਾ ਬਣਾਇਆ ਜਾਵੇਗਾ ਅਤੇ ਇਸ 'ਤੇ 2000 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ।
ਫ਼ਿਰੋਜ਼ਪੁਰ- ਨਵੇਂ ਸਾਲ ਮੌਕੇ ਕਈ ਸਾਲਾਂ ਤੋਂ ਲਟਕ ਰਹੇ ਪੀ. ਜੀ. ਆਈ. ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਨਵੇਂ ਸਾਲ 'ਤੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਤੋਹਫ਼ਾ ਦਿੱਤੇ ਜਾਣ 'ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਇਸ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਨਵੇਂ ਸਾਲ ਦੀਆਂ ਸਭਨਾਂ ਨੂੰ ਵਧਾਈਆਂ ਦਿੰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ, " ਪੀ. ਜੀ. ਆਈ. ਹਸਪਤਾਲ 400 ਬਿਸਤਰ ਦਾ ਬਣਾਇਆ ਜਾਵੇਗਾ ਅਤੇ ਇਸ 'ਤੇ 2000 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ।
ਇਹ ਸਨ ਸ਼ਾਮਿਲ
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਆਦਿ ਅਧਿਕਾਰੀ ਨਾਲ ਸਨ।