ਖ਼ਾਲਸਾ ਰਾਜ ਸਮੇਂ ਪੰਜਾਬ 'ਚ ਇਕ ਵੀ ਸ਼ਖ਼ਸ ਅਨਪੜ੍ਹ ਨਹੀਂ ਸੀ : ਡਾ. ਵਰਿੰਦਰਪਾਲ ਸਿੰਘ
Published : Jan 1, 2022, 6:07 pm IST
Updated : Jan 1, 2022, 6:14 pm IST
SHARE ARTICLE
Dr. Varinderpal Singh
Dr. Varinderpal Singh

'ਖ਼ਾਲਸਾ ਦਰਬਾਰ 'ਚ ਨੌਕਰੀ ਕਰਨ ਲਈ ਤਰਸਦੇ ਸਨ ਇੰਗਲੈਂਡ-ਅਮਰੀਕਾ ਦੇ ਗੋਰੇ' - 

 

ਚੰਡੀਗੜ੍ਹ (ਸੈਸ਼ਵ ਨਾਗਰਾ) - ਪੰਜਾਬ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਕਿਸੇ ਵੇਲੇ ਪੰਜਾਬ ਐਨਾ ਕੁ ਖੁਸ਼ਹਾਲ ਸੀ ਕਿ ਉਸ ਦੀ ਕੋਈ ਰੀਸ ਨਹੀਂ ਸੀ ਕਰ ਪਾਉਂਦਾ। ਪੰਜਾਬ ਦੇ ਸਿੱਕੇ ਦੀ ਕੀਮਤ ਇੰਗਲੈਂਡ, ਬਰਤਾਨੀਆਂ ਨਾਲੋਂ 12 ਤੋਂ 13 ਗੁਣਾ ਜ਼ਿਆਦਾ ਸੀ। ਪੰਜਾਬ ਵਿਚ ਹੁਣ ਸਭ ਕੁੱਝ ਉਥਲ-ਪੁਥਲ ਹੋ ਗਿਆ ਹੈ ਤੇ ਸਾਡੇ ਪੰਜਾਬ ਦੀ ਵਿਰਾਸਤ ਵਿੱਦਿਅਕ ਪ੍ਰਣਾਲੀ ਕਿਵੇਂ ਖ਼ਤਮ ਹੋਈ ਤੇ ਕਿਉਂ ਹੋਈ ਤੇ ਇਸ ਨੂੰ ਦੁਬਾਰਾ ਵੀ ਕਿਵੇਂ ਬਹਾਲ ਕੀਤਾ ਜਾ ਸਕਦਾ ਹੈ ਇਸ ਬਾਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਪ੍ਰਮੁੱਖ ਭੂਮੀ ਵਿਗਆਨੀ ਡਾ. ਵਰਿੰਦਰਪਾਲ ਸਿੰਘ ਜੀ ਨੇ ਸਪੋਕਸਮੈਨ ਨਾਲ ਖਾਸ ਗੱਲਬਾਤ ਕੀਤੀ। 

ਉਹਨਾਂ ਨੇ ਪੰਜਾਬ ਦੀ ਵਿਰਾਸਤ ਵਿੱਦਿਅਕ ਪ੍ਰਣਾਲੀ ਨੂੰ ਲੈ ਕੇ ਕਿਹਾ ਕਿ ਇਹ ਵਿੱਦਿਅਕ ਪ੍ਰਣਾਲੀ ਅਪਣੇ ਆਪ ਵਿਚ ਤੇ ਵਿਸ਼ਵ ਵਿਚ ਸਿਰ ਕੱਢ ਵਿੱਦਿਅਕ ਪ੍ਰਣਾਲੀ ਸੀ 1809 ਵਿਚ ਜਦੋਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਸੰਧੀ ਹੁੰਦੀ ਹੈ ਤੇ ਉਸ ਸਮੇਂ ਜਦੋਂ ਈਸਟ ਇੰਡੀਆ ਨੇ ਆ ਕੇ ਖਾਲਸਾ ਦਰਬਾਰ ਲਾਹੌਰ ਨਾਲ ਸੰਧੀ ਬਾਰੇ ਗੱਲਬਾਤ ਕੀਤੀ ਤਾਂ ਉਸ ਸਮੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਕੰਮ ਕਰ ਰਹੀ ਸੀ ਤਾਂ ਉਸ ਦਾ ਮੁੱਢਲਾ ਉਦੇਸ਼ ਸੀ ਕਿ ਅਸੀਂ ਪੰਜਾਬ ਵਿਚ ਹਰ ਨਾਗਰਿਕ ਨੂੰ ਪੜ੍ਹਾ ਦੇਣਾ ਹੈ ਤੇ ਇਹ ਉਹਨਾਂ ਦਾ ਪ੍ਰਮੁੱਖ ਏਜੰਡਾ ਸੀ ਜੋ ਕਿ ਇਹਨਾਂ ਨੇ 1829-30 ਤੱਕ ਪ੍ਰਾਪਤ ਵੀ ਕਰ ਲਿਆ ਸੀ

Dr. Varinderpal SinghDr. Varinderpal Singh

ਬਰਤਾਨੀਆਂ ਵਿਚ 1870 ਵਿਚ ਇਸ ਦਾ ਕਾਨੂੰਨ ਬਣਿਆ ਸੀ ਜਿਸ ਨੂੰ ਫਾਸਟਰ ਵਿਲੀਅਮ ਫਾਸਟਰ ਐਕਟ ਤੇ ਇਸ ਨੂੰ ਐਲੀਮੈਨਟਰੀ ਐਜੂਕੇਸ਼ਨ ਐਕਟ ਵੀ ਕਹਿੰਦੇ ਹਨ ਫਿਰ ਜਦੋਂ 1870 ਵਿਚ ਬ੍ਰਿਟਿਸ਼ ਸਰਕਾਰ ਨੇ ਜੋ ਕੰਮ ਕਰਨ ਬਾਰੇ ਸੋਚਿਆ ਤਾਂ ਉਹ ਕੰਮ ਤਾਂ ਪੰਜਾਬ 1809 ਵਿਚ ਕਰਨਾ ਸ਼ੁਰੂ ਕਰ ਚੁੱਕਾ ਸੀ। ਇਸ ਕੰਮ ਨੂੰ ਪੰਜਾਬ ਨੇ 1830 ਤੱਕ ਪੂਰਾ ਕਰ ਲਿਆ ਸੀ ਤੇ ਇਸ ਤੋਂ 40- ਸਾਲ ਬਾਅਦ ਬ੍ਰਿਟਿਸ਼ ਪਾਰਲੀਮੈਂਟ ਵਿਚ ਇਹ ਐਕਟ ਪਾਸ ਹੁੰਦਾ ਹੈ ਕਿ ਇੰਗਲੈਂਡ ਦਾ ਹਰ ਨਾਗਰਿਕ ਪੜ੍ਹਾਇਆ ਜਾਵੇਗਾ, ਹਾਲਾਂਕਿ ਇੰਗਲੈਂਡ ਨੇ ਵੱਡੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਬਹੁਤ ਪਹਿਲਾਂ ਕਰ ਲਈ ਸੀ ਪਰ ਉਹਨਾਂ ਵਿਚ ਹਰ ਕੋਈ ਨਹੀਂ ਪੜ੍ਹਦਾ ਸੀ ਕੁੱਝ ਕੁ ਲੋਕ ਉਹਨਾਂ ਵਿਚ ਪੜ੍ਹਦੇ ਸਨ ਤੇ ਉਸ ਸਮੇਂ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਸੀ। ਉਸ ਸਮੇਂ ਪੰਜਾਬ ਨੇ ਇਹ ਬਹੁਤ ਵੱਡਾ ਕਦਮ ਚੁੱਕਿਆ ਸੀ ਕਿ ਪੰਜਾਬ ਦਾ ਹਰ ਨਾਗਰਿਕ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ।

ਇਸ ਨੂੰ ਈਸਟ ਇੰਡੀਆ ਕੰਪਨੀ ਕੋਟ ਵੀ ਕਰਦੀ ਹੈ। ਡਾ ਲੈਟਨਰ ਨੇ ਕੋਟ ਕੀਤਾ ਹੈ ਜਿਸ ਵਿਚ 1849 ਤੋਂ ਲੈ ਕੇ 1882 ਤੱਕ ਦਾ ਵਿੱਦਿਅਕ ਢਾਂਚੇ ਦਾ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਵਿਚ 100 ਫੀਸਦੀ ਲੋਕ ਪੜ੍ਹੇ ਲਿਖੇ ਸਨ ਤਿ ਉਸ ਸਮੇਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਸੀ ਜੋ ਪੜ੍ਹਿਆ ਲਿਖਿਆ ਨਾ ਹੋਵੇ। ਉਹਨਾਂ ਦੱਸਿਆ ਕਿ ਉਹ ਵੀ ਇਕ ਸਮਾਂ ਸੀ ਜਦੋਂ ਇੰਗਲੈਂਡ, ਬਰਤਾਨੀਆਂ, ਜਪਾਨ, ਅਮਰੀਕਾ ਤੋਂ ਆ ਕੇ ਲੋਕ ਖਾਲਸਾ ਦਰਬਾਰ ਲਾਹੌਰ ਵਿਚ ਨੌਕਰੀ ਲੈਣ ਲਈ ਤਰਸਦੇ ਹੁੰਦੇ ਸਨ। ਉਹਨਾਂ ਕਿਹਾ ਕਿ ਉੱਥੋਂ ਦੇ ਲੋਕ ਮਾਣ ਮਹਿਸੂਸ ਕਰਦੇ ਸਨ ਕਿ ਅਸੀਂ ਉੱਥੇ ਨੌਕਰੀ ਕਰ ਰਹੇ ਹਾਂ ਪਰ ਅੱਜ ਦੇ ਸਾਡੇ ਮੁੰਡੇ-ਕੁੜੀਆਂ ਕੈਨੇਡਾ ਅਮਰੀਕਾ ਨੂੰ ਭੱਜਦੇ ਹਨ ਤੇ ਇਸ ਪਿੱਛੇ ਕਾਰਨ ਹੈ ਕਿ ਉਹਨਾਂ ਨੂੰ ਸਾਡਾ ਇਤਿਹਾਸ ਨਹੀਂ ਪੜ੍ਹਾਇਆ ਗਿਆ।

King's College LondonKing's College London

ਡਾ ਲੈਟਨਰ ਬਾਰੇ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਡਾ ਲੈਟਨਰ ਉਹ ਇਕ ਭਾਸ਼ਾ ਦੇ ਪ੍ਰੋਫੈਸਰ ਸਨ। ਉਹ ਕਿੰਗਜ਼ ਕਾਲਜ ਲੰਡਨ 'ਚ ਪ੍ਰੋਫੈਸਰ ਸਨ ਉਸ ਸਮੇਂ ਈਸਟ ਇੰਡੀਆ ਇੱਥੇ ਕਾਬਜ਼ ਹੁੰਦੀ ਹੈ ਤੇ ਪੰਜਾਬ ਦੇ ਵਿੱਦਿਅਕ ਢਾਂਚੇ ਨੂੰ ਖ਼ਤਮ ਕਰਨ ਲਈ ਕੰਮ ਸ਼ੁਰੂ ਕਰਦੀ ਹੈ ਤੇ ਉਸ ਵਿਚ ਸਭ ਚੋਂ ਵੱਡੀ ਭੂਮਿਕਾ ਲੈਟਨਰ ਦੀ ਹੀ ਹੈ ਤੇ ਉਸ ਨੂੰ ਈਸਟ ਇੰਡੀਆ ਕੰਪਨੀ ਇੱਥੇ ਲੈ ਕੇ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਲੈਟਨਰ ਨੂੰ ਉਸ ਸਮੇਂ ਅਪਣੇ ਪੰਜਾਬ ਵਿਚ ਜ਼ਿਲ੍ਹਾ ਐਜੂਕੇਸ਼ਨ ਅਫਸਰ ਹੁੰਦਾ ਹੈ ਤੇ ਉਸ ਵੇਲੇ ਪੁਜ਼ੀਸ਼ਨ ਸੀ ਇੰਸਪੈਕਟਰ ਜਨਰਲ ਸਕੂਲ ਦੀ ਸੀ ਤੇ ਲੈਟਨਰ ਨੂੰ ਅੰਮ੍ਰਿਤਸਰ ਵਿਚ ਲਗਾਇਆ ਗਿਆ ਸੀ ਤੇ ਉਹ ਕੇਂਦਰ ਬਿੰਦੂ ਸੀ ਤੇ ਈਸਟ ਇੰਡੀਆ ਕੰਪਨੀ ਚਾਹੁੰਦੀ ਸੀ ਕਿ ਵਿੱਦਿਅਕ ਢਾਂਚਾ ਖੇਰੂ-ਖੇਰੂ ਹੋ ਜਾਵੇ। ਇਸ ਤੋਂ ਬਾਅਦ ਉਹ ਸਰਕਾਰ ਕਾਲਜ ਲਾਹੌਰ ਦੇ ਪ੍ਰਿੰਸੀਪਲ ਬਣੇ ਤੇ ਉਸ ਤੋਂ ਬਾਅਦ ਜਦੋਂ ਲਾਹੌਰ ਯੂਨੀਵਰਸਿਟੀ ਬਣੀ ਤਾਂ ਉਹ ਉਸ ਦੇ ਫਾਊਂਡਰ ਸਨ ਤੇ ਉਹਨਾਂ ਨੇ ਯੂਨੀਵਰਸਿਟੀ ਬਣਵਾਈ।

Dr VarinderPal Dr VarinderPal

ਉਸ ਤੋਂ ਬਾਅਦ ਜਦੋਂ ਬ੍ਰਿਟਿਸ਼ ਹਾਈ ਕਮਿਸ਼ਨ ਆਨ ਆਜੂਕੇਸ਼ਨ ਬਣਿਆ ਤਾਂ ਉਸ ਨੂੰ ਵੀ ਉਹਨਾਂ ਨੇ ਚੇਅਰ ਕੀਤਾ। ਜੋ ਲੈਟਰਨ ਨੇ ਅਪਣੀ ਕਿਤਾਬ ਲਿਖੀ ਹੈ ਤੇ ਉਸ ਵਿਚ ਉਹ ਦਿਲ ਚੀਰਵੇ ਖੁਲਾਸੇ ਕਰਦਾ ਹੈ ਤੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਦਿਅਕ ਢਾਂਚੇ ਨੂੰ ਤਹਿਸ-ਨਹਿਸ ਕੀਤਾ ਪਹਿਲਾਂ ਹੌਲੀ ਹੌਲੀ ਕੱਟਣਾ ਸ਼ੁਰੂ ਕੀਤਾ ਤੇ ਫਿਰ ਬਰਬਾਦ ਕੀਤਾ ਤੇ ਇਹ ਕੰਮ ਕਰਨ ਲਈ ਉਹਨਾਂ ਨੇ ਲਗਭਗ 33 ਸਾਲ ਲਗਾਏ ਕਿਉਂਕਿ ਸਾਡਾ ਵਿੱਦਿਅਕ ਡਾਂਚਾ ਬਹੁਤ ਮਜ਼ਬੂਤ ਸੀ। ਡਾ ਲੈਟਰਨ ਲਿਖਦਾ ਹੈ ਕਿ ਪੰਜਾਬ ਦੇ ਵਿੱਦਿਅਕ ਢਾਂਚੇ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਜਦੋਂ ਕਿਸੇ ਨੇ ਕੋਈ ਧਾਰਮਿਕ ਸਥਾਨ ਬਣਾਉਣਾ ਹੁੰਦਾ ਸੀ ਜਿਵੇਂ ਹਿੰਦੂਆਂ ਨੇ ਮੰਦਿਰ ਬਣਾਉਣਾ ਹੁੰਦਾ ਸੀ ਤੇ ਮੁਸਲਮਾਨਾਂ ਨੇ ਮਸਜਿਦ ਬਣਾਉਣੀ ਹੁੰਦੀ ਸੀ

ਤੇ ਸਿੱਖਾਂ ਨੇ ਜੋ ਗੁਰਦੁਆਰਾ ਬਣਾਉਣਾ ਹੁੰਦਾ ਸੀ ਉਸ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ। ਲੈਟਰਨ ਨੇ ਅਪਣੀ ਕਿਤਾਬ ਵਿਚ ਧਰਮਸ਼ਾਲਾ ਸ਼ਬਦ ਵਰਤਿਆ ਹੈ। ਡਾ. ਵਰਿੰਦਰਪਾਲ ਨੇ ਦੱਸਿਆ ਕਿ ਉਸ ਸਮੇਂ ਇਦਾਂ ਹੁੰਦਾ ਸੀ ਕਿ ਜੇ ਸਕੂਲ ਨਹੀਂ ਬਣਾਉਣਾ ਤਾਂ ਮੰਦਿਰ, ਮਸਜਿਦ ਵੀ ਨਹੀਂ ਬਣੇਗੀ ਤੇ ਜੇ ਸਕੂਲ ਬਣੇਗਾ ਤਾਂ ਹੀ ਤੁਸੀਂ ਅਪਣੇ ਧਰਮ ਦੀ ਗੱਲ ਕਰ ਸਕਦੇ ਹੋ। ਉਸ ਸਮੇਂ ਵਿੱਦਿਅਕ ਅਦਾਰਾ ਐਨਾ ਕੁ ਮਹੱਤਵਪੂਰਨ ਸੀ। ਇਸ ਰਾਂਹੀ ਹੀ ਖਾਲਸਾ ਦਰਬਰਾ ਨੇ ਲੋਕਾਂ ਤੱਕ ਗੱਲ ਕੀਤੀ ਤੇ ਵਿੱਦਿਆ ਦਾ ਦਾਨ ਦਿੱਤਾ। ਇਸ ਤੋਂ ਅੱਗੇ ਉਹਨਾਂ ਨੇ ਕਿਹਾ ਕਿ ਜਦੋਂ 1857 ਵਿਚ ਈਸਟ ਇੰਡੀਆ ਕੰਪਨੀ ਇੱਥੇ ਆਉਂਦੀ ਹੈ ਤੇ ਉਸ ਸਮੇਂ ਗਦਰ ਦੀ ਗੱਲ ਹੁੰਦੀ ਹੈ ਤੇ ਉਸ ਨੂੰ ਬਹਾਨਾ ਬਣਾ ਕੇ 1858 ਵਿਚ ਇਕ ਸਰਕੂਲਰ ਇਸ਼ੂ ਹੁੰਦਾ ਹੈ।

ਉਸ ਵਿਚ ਪੰਜਾਬੀਆਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਘਰ ਵਿਚ ਕੋਈ ਵੀ ਹਥਿਆਰ ਹੈ ਗੰਡਾਸਾ, ਖੂੰਡਾ, ਤਲਵਾਰ ਜੋ ਵੀ ਹੈ ਸਰਕਾਰ ਨੂੰ ਜਮਾਂ ਕਰਵਾਓ ਤੇ ਉਸ ਸਮੇਂ ਸਰਕਾਰ ਉਸ ਦੇ 3 ਆਨੇ ਦਿੰਦੀ ਸੀ ਕਿਉਂਕਿ ਉਸ ਸਮੇਂ ਤਾਂ 3 ਆਨੇ ਵੀ ਬਹੁਤ ਹੁੰਦੇ ਸਨ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਤੁਹਾਡੇ ਘਰ ਪੰਜਾਬੀ ਦੇ ਕੈਦੇ ਹਨ ਤਾਂ ਉਹ ਵੀ ਜਮਾਂ ਕਰਵਾਓ ਸਰਕਾਰ ਤੁਹਾਨੂੰ 6 ਆਨੇ ਦਵੇਗੀ। ਸਰਕਾਰ ਨੂੰ ਪਤਾ ਸੀ ਕਿ ਜੇ ਇਹਨਾਂ ਤੋਂ ਕੈਦੇ ਖੋਹ ਲਏ ਤਾਂ ਇਹ ਕੱਖ ਜੋਗੇ ਨਹੀਂ ਰਹਿਣੇ ਤੇ ਕੁੱਝ ਲੋਕਾਂ ਨੇ ਪੈਸੇ ਦੀ ਖਾਤਰ ਜਮਾ ਕਰਵਾਏ ਵੀ ਹੋਣੇ ਨੇ ਪਰ ਈਸਟ ਕੰਪਨੀ ਨੇ ਇਹ ਦੇਖ ਲਿਆ ਕਿ ਸਭ ਨੇ ਜਮਾ ਨਹੀਂ ਕਰਵਾਏ। ਇਸ ਤੋਂ ਬਾਅਦ ਈਸਟ ਕੰਪਨੀ ਨੇ ਫੌਜ ਦੀ ਮਦਦ ਲਈ ਤੇ ਪੰਜਾਬ ਦਾ ਇਕ ਇਕ ਘਰ ਤੇ ਪਿੰਡ ਖੰਗਾਲਿਆ ਤੇ ਕੈਦੇ ਇਕੱਚੇ ਕਰ ਕੇ ਸਾੜੇ।

ਹੁਣ ਇਹ ਕੈਦਾ ਕਿਤੇ ਵੀ ਮੌਜੂਦ ਨਹੀਂ ਹੈ ਕਿਉਂਕਿ ਉਹਨਾਂ ਨੇ ਇੰਨੇ ਨਿਰਦਈ ਢੰਗ ਨਾਲ ਸਾੜਿਆ ਕਿ ਇਸ ਦਾ ਨਾਮ ਨਿਸਾਨ ਹੀ ਮੁਕਾ ਦਿੱਤਾ। ਡਾ. ਵਰਿੰਦਰਪਾਲ ਨੇ ਦੱਸਿਆ ਕਿ ਡਾ ਲੈਟਨਰ ਲਿਖਦਾ ਹੈ ਕਿ ਜਦੋਂ ਅਸੀਂ ਪੰਜਾਬ ਨੂੰ ਕੈਪਚਰ ਕੀਤਾ ਸੀ 1849 ਵਿਚ ਤਾਂ ਸਿਆਲਕੋਟ ਕੋਲ ਇਕ ਪਿੰਡ ਸੀ ਜਿਸ ਦੀ 1500 ਦੀ ਅਬਾਦੀ ਸੀ ਜਿਸ ਵਿਚ ਪੂਰਾ ਪਿੰਡ ਪੜ੍ਹਿਆ ਲਿਖਿਆ ਸੀ ਤੇ ਹੁਣ ਉਹ ਦੱਸ ਦਾ ਹੈ ਕਿ 11 ਬੰਦੇ ਰਹਿ ਗਏ ਨੇ ਤੇ ਬਾਕੀਆਂ ਨੂੰ ਅਸੀਂ ਖ਼ਤਮ ਕਰ ਦਿੱਤਾ ਹੈ। ਕੈਦੇ ਬਾਰੇ ਦੱਸਦਿਆਂ ਡਾ. ਵਰਿੰਦਰਪਾਲ ਨੇ ਕਿਹਾ ਕਿ ਉਸ ਕੈਦੇ ਵਿਚ ਐਨੀ ਕੁ ਸਿੱਖਿਆ ਸੀ ਕਿ ਉਸ ਨੂੰ ਪੜ੍ਹ ਕੇ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣੂ ਹੁੰਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਵਿਅਕਤੀ ਵਿਚ ਜਜ਼ਬਾ ਭਰਦੇ ਨੇ ਕੁੱਝ ਕਰ ਗੁਜਰਨ ਦਾ ਕੁਰਬਾਨ ਹੋਣ ਦਾ ਤੇ ਅੰਗਰੇਜ਼ਾਂ ਨੂੰ ਪਤਾ ਸੀ ਕਿ ਜਦੋਂ ਤੱਕ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਨੇ ਉਦੋਂ ਤੱਕ ਅਸੀਂ ਪੰਜਾਬ ਨੂੰ ਲੁੱਟ ਨਹੀਂ ਸਕਦੇ।

ਉਹਨਾਂ ਕਿਹਾ ਕਿ ਗੁਰਬਾਣੀ ਤਾਂ ਪ੍ਰਮਾਤਮਾ ਦਾ ਨਾਮ ਤੇ ਗਿਆਨ ਲੈਣ ਲਈ ਹੈ ਤੇ ਉਸ ਸਮੇਂ ਦਾ ਵਿੱਦਿਅਕ ਢਾਂਚਾ ਅੱਜ ਨਾਲੋਂ ਕਿਤੇ ਵਧੀਆ ਸੀ। ਡਾ. ਵਰਿੰਦਰਪਾਲ ਨੇ੍ ਕਿਹਾ ਕਿ ਅੰਗਰੇਜ਼ ਚਾਹੁੰਦਾ ਸੀ ਕਿ ਸਾਡਾ ਇਤਿਹਾਸ ਖ਼ਤਮ ਹੋ ਜਾਵੇ ਤੇ ਇਹ ਸਾਡੀ ਵਿਡੰਬਨਾ ਹੈ ਕਿ ਅਸੀਂ ਇਤਿਹਾਸ ਤਾਂ ਸਿਰਜਿਆ ਹੈ ਪਰ ਲਿਖਿਆ ਨੀ ਤੇ ਸਾਡਾ ਇਤਿਹਾਸ ਹੀ ਸਾਡੇ ਦੁਸ਼ਮਣਾਂ ਨੇ ਲਿਖਾਇਆ ਹੈ ਪਰ ਜਦੋਂ ਦੁਸ਼ਮਣ ਇਤਿਹਾਸ ਲਿਖਦਾ ਹੈ ਤਾਂ ਉਹ ਅਪਣੇ ਢੰਗ ਨਾਲ ਲਿਖਦਾ ਹੈ। ਗੁਰਬਾਣੀ ਦੀ ਗੱਲ ਕਰਦਿਆਂ ਡਾ. ਵਰਿੰਦਰਪਾਲ ਨੇ ਕਿਹਾ ਕਿ ਗੁਰਬਾਣੀ ਤਾਂ ਇਹ ਸਿਖਾਉਂਦੀ ਹੈ ਕਿ ਜੇ ਕੋਈ ਜ਼ਾਲਮ ਚੜ੍ਹ ਕੇ ਆਵੇ ਤਾਂ ਉਸ ਦੀ ਗਿੱਚੀ ਮਰੋੜਨੀ ਹੈ ਤੇ ਜੇ ਕੋਈ ਨਿਰਦੋਸ਼ ਹੈ ਉਸ ਨੂੰ ਚੁੱਕ ਕੇ ਸੀਨੇ ਨਾਲ ਲਗਾਉਣਾ ਹੈ। ਉਹਨਾਂ ਕਿਹਾ ਕਿ ਹੁਣ ਤੇ ਉਸ ਸਮੇਂ ਵਿਚ ਬਹੁਤ ਫਰਕ ਹੈ ਤੇ ਇਸੇ ਕਰ ਕੇ ਹੀ ਸਾਡੇ ਕੋਲ ਹੁਣ ਸਰਾਭੇ ਵਰਗੇ, ਜੱਸਾ ਸਿੰਘ ਆਹਲੂਵਾਲੀਆ ਵਰਗੇ ਸੂਰਮੇ ਪੈਦਾ ਨਹੀਂ ਹੁੰਦੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement