
ਫ਼ਿਰੋਜ਼ਪੁਰ ਦੇ ਪਿੰਡ ਝਤਰਾ ਦੇ ਰਹਿਣ ਵਾਲੇ ਸਨ ਨੌਜਵਾਨ
ਮੋਗਾ : ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾ ਵਿੱਚ ਇੱਕ ਘਰ ਵਿੱਚੋਂ ਦੋ ਚਚੇਰੇ ਭਰਾਵਾਂ ਦੀਆਂ ਲਾਸ਼ਾਂ ਮਿਲੀਆਂ ਹਨ। ਚਿੱਟੇ ਦੀ ਓਵਰਡੋਜ਼ ਕਾਰਨ ਦੋਵਾਂ ਦੀ ਮੌਤ ਹੋ ਗਈ। ਦੋਵੇਂ ਭਰਾ ਨਸ਼ੇ ਦੇ ਆਦੀ ਸਨ ਅਤੇ ਫਿਰੋਜ਼ਪੁਰ ਦੇ ਪਿੰਡ ਝਤਰਾ ਦੇ ਰਹਿਣ ਵਾਲੇ ਸਨ।
ਦੋਵੇਂ ਭਰਾ ਤਰਨਤਾਰਨ ਅੰਮ੍ਰਿਤਸਰ ਵਿਖੇ ਵੈਲਡਿੰਗ ਦਾ ਕੰਮ ਕਰਦੇ ਸਨ ਅਤੇ ਕੱਲ੍ਹ ਕੰਮ ਤੋਂ ਬਾਅਦ ਤਰਨਤਾਰਨ ਤੋਂ ਸਿੱਧੇ ਪਿੰਡ ਨੂਰਪੁਰ ਹਕੀਮਾ ਚਲੇ ਗਏ, ਜਿੱਥੇ ਉਨ੍ਹਾਂ ਨੇ ਪਿੰਡ ਤੋਂ ਚਿਟਾ ਲਿਆ ਕੇ ਨਸ਼ਾ ਕਰ ਲਿਆ ਅਤੇ ਇਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨ 'ਚ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਅਤੇ ਭਤੀਜਾ ਦੋਵੇਂ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਦੋਵੇਂ ਅਕਸਰ ਨੂਰਪੁਰ ਹਕੀਮਾ ਵਿਖੇ ਜਾਂਦੇ ਸਨ ਅਤੇ ਨਸ਼ੇ ਦੇ ਆਦੀ ਸਨ। ਉਨ੍ਹਾਂ ਦੱਸਿਆ ਕਿ ਉਹ ਉਥੋਂ ਚਿਟਾ ਲਿਆ ਕੇ ਆਪਣੇ ਸਾਥੀ ਦੇ ਘਰ ਨਸ਼ਾ ਕਰਦੇ ਸਨ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਜੀਜੇ ਨੇ ਦੱਸਿਆ ਕਿ ਉਸ ਦਾ ਸਾਲੇ ਅਤੇ ਉਸ ਦਾ ਚਚੇਰਾ ਭਰਾ ਜੋ ਨਸ਼ੇ ਦੇ ਆਦੀ ਸਨ, ਦੀ ਚਿੱਟਾ ਪੀਣ ਨਾਲ ਮੌਤ ਹੋ ਗਈ।