ਖ਼ਬਰਾਂ |

ਤਾਜ਼ਾ |

Chandigarh News: ਚੰਡੀਗੜ੍ਹ 'ਚ ਨਵੇਂ ਸਾਲ ਦੇ ਜਸ਼ਨਾਂ 'ਤੇ ਹੁੜਦੰਗ, ਪਾਬੰਦੀ ਦੇ ਬਾਵਜੂਦ ਚੱਲੇ ਪਟਾਕੇ

By : GAGANDEEP

Published : Jan 1, 2024, 7:47 pm IST
Updated : Jan 1, 2024, 7:47 pm IST
SHARE ARTICLE
Hurdung on New Year celebrations in Chandigarh News in punjabi
Hurdung on New Year celebrations in Chandigarh News in punjabi

Chandigarh News: 55 ਝਗੜਿਆਂ ਦੀਆਂ ਮਿਲੀਆਂ ਸ਼ਿਕਾਇਤਾਂ

Hurdung on New Year celebrations in Chandigarh News in punjabi : ਚੰਡੀਗੜ੍ਹ 'ਚ ਨਵੇਂ ਸਾਲ ਦੇ ਜਸ਼ਨ ਦੌਰਾਨ ਕਾਫੀ ਹਫੜਾ-ਦਫੜੀ ਮਚੀ। ਰਾਤ ਵੇਲੇ ਚੰਡੀਗੜ੍ਹ ਪੁਲਿਸ ਦੇ ਐਮਰਜੈਂਸੀ ਨੰਬਰ ’ਤੇ 195 ਲੋਕਾਂ ਨੇ ਸ਼ਿਕਾਇਤ ਕੀਤੀ ਹੈ। ਪੰਜ ਥਾਵਾਂ ਤੋਂ ਪਟਾਕੇ ਚਲਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਪੁਲਿਸ ਨੂੰ ਤਿੰਨ ਥਾਵਾਂ ਤੋਂ ਅੱਗ ਲੱਗਣ ਦੀ ਸੂਚਨਾ ਵੀ ਮਿਲੀ ਹੈ। ਰਾਤ ਸਮੇਂ ਸ਼ਹਿਰ ਵਿੱਚ 14 ਥਾਵਾਂ ’ਤੇ ਹਾਦਸੇ ਵਾਪਰੇ।

ਇਹ ਵੀ ਪੜ੍ਹੋ: Haryana News: ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਦੀ ਲਾਸ਼ ਕੋਲ 1 ਘੰਟਾ ਬੈਠਾ ਰਿਹਾ ਡੇਢ ਸਾਲ ਦਾ ਮਾਸੂਮ ਪੁੱਤ 

ਇਹੀ ਨਹੀਂ 55 ਲੋਕਾਂ ਨੇ ਲੜਾਈ ਝਗੜੇ ਦੀ ਸ਼ਿਕਾਇਤ ਲਈ ਪੁਲਿਸ ਨੂੰ ਵੀ ਬੁਲਾਇਆ ਹੈ। ਰੌਲਾ ਪੈਣ 'ਤੇ 11 ਲੋਕਾਂ ਨੇ ਪੁਲਿਸ ਨੂੰ ਸੂਚਨਾ ਵੀ ਦਿੱਤੀ ਹੈ।
ਚੰਡੀਗੜ੍ਹ ਪੁਲਿਸ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਹੋਈ ਸੀ। ਨਾਕੇ ਦੌਰਾਨ ਪੁਲਿਸ ਵੱਲੋਂ ਡਰਿੰਕ ਐਂਡ ਡਰਾਈਵ ਦੀ ਚੈਕਿੰਗ ਕੀਤੀ ਗਈ। ਇਸ ਦੇ ਲਈ 1500 ਦੇ ਕਰੀਬ ਪੁਲਿਸ ਮੁਲਾਜ਼ਮ  ਸੜਕਾਂ 'ਤੇ ਤਾਇਨਤ ਰਹੇ। 

ਇਹ ਵੀ ਪੜ੍ਹੋ: Punjab News: ਪੰਜਾਬ ਨੇਵੀਗੇਸ਼ਨ ਪਲੇਟਫਾਰਮ 'ਤੇ ਸਾਰੀਆਂ ਦੁਰਘਟਨਾਵਾਂ ਵਾਲੀਆਂ ਥਾਵਾਂ ਦੀ ਮੈਪਿੰਗ ਕਰਨ ਵਾਲਾ ਬਣਿਆ ਪਹਿਲਾ ਸੂਬਾ 

ਪੁਲਿਸ ਵੱਲੋਂ ਸੈਕਟਰ 17, ਸੈਕਟਰ 26, ਸੈਕਟਰ 22 ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੇ ਨਾਲ ਹੀ ਪੁਲਿਸ ਨੇ 12 ਵਜੇ ਸ਼ਹਿਰ ਦੇ ਸਾਰੇ ਕਲੱਬ, ਪੱਬ ਅਤੇ ਰੈਸਟੋਰੈਂਟ ਬੰਦ ਕਰਵਾ ਦਿੱਤੇ ਸਨ।  ਪੁਲਿਸ ਨੇ ਸਵੇਰ ਤੋਂ ਹੀ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਸੀ। ਇਸ ਦੇ ਲਈ ਪੁਲਿਸ ਦੀ ਬੰਬ ਨਿਰੋਧਕ ਟੀਮ ਨੂੰ ਤਾਇਨਾਤ ਕੀਤਾ ਗਿਆ ਸੀ। ਪੁਲਿਸ ਨੇ ਸੈਕਟਰ 17 ਦੇ ਬੱਸ ਅੱਡੇ ਦੇ ਪਿੱਛੇ ਖੜ੍ਹੇ ਵਾਹਨਾਂ ਦੀ ਚੈਕਿੰਗ ਕੀਤੀ। ਏਲਾਂਟੇ ਮਾਲ ਵਿੱਚ ਇੱਕ ਵਿਸ਼ੇਸ਼ ਕੰਟਰੋਲ ਅਤੇ ਕਮਾਂਡ ਸੈਂਟਰ ਬਣਾਇਆ ਗਿਆ ਸੀ। 

ਇਹ ਵੀ ਪੜ੍ਹੋ: ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Hurdung on New Year celebrations in Chandigarh News in punjabi , stay tuned to Rozana Spokesman)

ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਵਾਸੀਆਂ ਨੂੰ 2024 ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਨਵਾਂ ਸਾਲ ਸਾਡੇ ਲਈ ਆਪਣੇ ਵਿਚਾਰਾਂ ਨੂੰ ਨਵਾਂ ਰੂਪ ਦੇਣ ਅਤੇ ਆਪਣੇ ਜੀਵਨ ਨੂੰ ਸੁਧਾਰਨ ਦੇ ਸੰਕਲਪ ਨੂੰ ਨਵਿਆਉਣ ਦਾ ਅਹਿਮ ਮੌਕਾ ਹੈ। ਨਵਾਂ ਸਾਲ ਆਪਣੇ ਨਾਲ ਨਵੀਆਂ ਉਮੀਦਾਂ ਅਤੇ ਇੱਛਾਵਾਂ ਲੈ ਕੇ ਆਉਂਦਾ ਹੈ। ਸਾਨੂੰ ਨਵੇਂ ਸਾਲ ਨੂੰ ਪਿਛਲੇ ਸਾਲ ਨਾਲੋਂ ਚਮਕਦਾਰ ਅਤੇ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement