Diljit Dosanjh: ਲੁਧਿਆਣਾ ’ਚ ਲੋਕਾਂ ’ਤੇ ਛਾਇਆ ਦਿਲਜੀਤ ਦੋਸਾਂਝ ਦੀ ਆਵਾਜ਼ ਦਾ ਜਾਦੂ
Published : Jan 1, 2025, 8:47 am IST
Updated : Jan 1, 2025, 8:47 am IST
SHARE ARTICLE
Diljit Dosanjh in Ludhiana
Diljit Dosanjh in Ludhiana

ਦਿਲਜੀਤ ਦੋਸਾਂਝ ਤੇ ਮੁਹੰਮਦ ਸਦੀਕ ਨੇ ਮਿਲ ਕੇ ਮਲਕੀ-ਕੀਮਾ ਗੀਤ ਗਾਇਆ

 

Diljit Dosanjh: ਵਿਸ਼ਵ ਪੱਧਰ ’ਤੇ ਵੱਖਰੀ ਪਛਾਣ ਬਣਾ ਚੁੱਕੇ ਤੇ ਲੋਕਾਂ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦਾ ਦਿਲ-ਲੂਮਿਨਾਟੀ ਟੂਰ ਦਾ ਆਖ਼ਰੀ ਸ਼ੋਅ ਪੰਜਾਬ ਦੇ ਲੁਧਿਆਣਾ ਵਿਚ ਹੋਇਆ। ਇਹ ਦਿਲਜੀਤ ਦੇ ਇਸ ਟੂਰ ਦਾ ਪੰਜਾਬ ਵਿਚ ਪਹਿਲਾ ਤੇ ਅੰਤਿਮ ਸ਼ੋਅ ਸੀ। ਜਿਸ ਨੂੰ ਦੇਖਣ ਲਈ ਪ੍ਰਸੰਸਕ ਹੁੰਮ ਹੁੰਮਾ ਕੇ ਪੁੱਜੇ। 

ਇਸ ਮੌਕੇ ਦਿਲਜੀਤ ਨੇ ਆਪਣੇ ਹਿੱਟ ਗੀਤਾਂ ਨਾਲ ਪ੍ਰਸੰਸਕਾਂ ਨੂੰ ਨੱਚਣ ਲਗਾ ਦਿਤਾ। ਇਸ ਦੌਰਾਨ ਦਿਲਜੀਤ ਨੇ ਪ੍ਰਸੰਸਕਾਂ ਦੀ ਡਿਮਾਂਡ ’ਤੇ ਵੀ ਗੀਤ ਗਾਏ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਤੇ ਮੁਹੰਮਦ ਸਦੀਕ ਨੇ ਮਿਲ ਕੇ ਮਲਕੀ-ਕੀਮਾ ਗੀਤ ਗਾਇਆ। ਜਿਸ ਨਾਲ ਸ਼ੋਅ ਨੂੰ ਚਾਰ ਚੰਨ ਲਗ ਗਏ।

ਜਾਣਕਾਰੀ ਅਨੁਸਾਰ ਸ਼ਾਮ ਚਾਰ ਵਜੇ ਤੋਂ ਬਾਅਦ ਹੀ ਦਿਲਜੀਤ ਦੇ ਸ਼ੋਅ ਵਿਚ ਐਂਟਰੀ ਲੈਣ ਦੇ ਲਈ ਲੋਕ ਵੱਡੀ ਗਿਣਤੀ ਵਿਚ ਪੁੱਜੇ। 

ਸ਼ੋਅ ਦੌਰਾਨ ਦਿਲਜੀਤ ਨੇ ਫੈਨਜ਼ ਨਾਲ ਹੀ 2024 ਨੂੰ ਅਲਵਿਦਾ ਆਖਿਆ ਤੇ ਨਵੇਂ ਸਾਲ 2025 ਦਾ ਸਵਾਗਤ ਕੀਤਾ। ਇਸ ਦੌਰਾਨ ਦਿਲਜੀਤ ਨੇ ਆਪਣੇ ਕਈ ਹਿੱਟ ਗਾਣਿਆਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ।

 ਪੁਲਿਸ ਤੇ ਪ੍ਰਸ਼ਾਸਨ ਵਲੋਂ ਵੀ ਇੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਦਿਲਜੀਤ ਨੂੰ ਦੇਖਣ ਵਾਲੇ ਤਾਂ ਇਸ ਸ਼ੋਅ ਵਿਚ ਪੁੱਜੇ ਹੀ ਪਰ ਸੜਕਾਂ ’ਤੇ ਦਿਲਜੀਤ ਨੂੰ ਬਿਨਾਂ ਟਿਕਟ ਤੋਂ ਦੇਖਣ ਵਾਲੇ ਲੋਕਾਂ ਦੀਆਂ ਵੀ ਲੰਮੀਆਂ ਲਾਈਨਾਂ ਲਗੀਆਂ ਰਹੀਆਂ। 

ਇਸ ਦੌਰਾਨ ਲੋਕਾਂ ਨੇ ਆਸਪਾਸ ਦੀਆਂ ਬਿਲਡਿੰਗਾਂ ਤੇ ਫਿਰੋਜ਼ਪੁਰ ਰੋਡ ਦੇ ਫਲਾਈਓਵਰ ’ਤੇ ਖੜ੍ਹ ਕੇ ਦਿਲਜੀਤ ਦੇ ਸ਼ੋਅ ਦਾ ਆਨੰਦ ਮਾਣਿਆ। ਦਿਲਜੀਤ ਦਾ ਦਿਲ-ਲੂਮਿਨਾਟੀ ਟੂਰ ਦਾ ਇਹ ਗਰੈਂਡ ਫਿਨਾਲੇ ਸੀ। ਨਵੇ ਸਾਲ ਦੇ ਸਵਾਗਤ ਲਈ ਵੀ ਦਿਲਜੀਤ ਟੀਮ ਨੇ ਵੀ ਖਾਸ ਪ੍ਰਬੰਧ ਕੀਤੇ ਹੋਏ ਹਨ। 

ਦਿਲਜੀਤ ਮੰਗਲਵਾਰ ਸਵੇਰੇ ਹੀ ਲੁਧਿਆਣਾ ਪੁੱਜੇ, ਉਹ ਪਹਿਲਾਂ ਗੁਰਦੁਆਰਾ ਨਾਨਕਸਰ ਮੱਥਾ ਟੇਕਣ ਪੁੱਜੇ ਤੇ ਫਿਰ ਮੁੱਲਾਂਪੁਰ ਸਥਿਤ ਮਨੁੱਖਤਾ ਦੀ ਸੇਵਾ ਦੇ ਆਸ਼ਰਮ ਵਿਚ ਲੋਕਾਂ ਨੂੰ ਮਿਲਣ ਪੁੱਜੇ। ਇਸ ਥਾਂ ’ਤੇ ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਕੀਤੀ। 

ਇਸ ਮੌਕੇ ਸਿਲਵਰ, ਗੋਲਡ ਤੇ ਹੋਰਨਾਂ ਕੈਟਾਗਿਰੀਆਂ ਦੇ ਹਿਸਾਬ ਨਾਲ ਸ਼ੋਅ ਵਿਚ ਲੋਕਾਂ ਨੂੰ ਦਾਖਲਾ ਦਿਤਾ ਗਿਆ ਪਰ ਲੋਕ ਸ਼ੋਅ ਦੌਰਾਨ ਵੀ ਐਂਟਰੀ ਲੈਣ ਲਈ ਪੀਏਯੂ ਪੁੱਜਦੇ ਰਹੇ।
 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement