ਪੰਜਾਬ ’ਚ ਬੈਂਕਾਂ ਨੇ 3,197 ਕਰੋੜ ਰੁਪਏ ਰਿਜ਼ਰਵ ਬੈਂਕ ਆਫ਼ ਇੰਡੀਆ ਨੂੰ ਕੀਤੇ ਟਰਾਂਫਸਰ
ਚੰਡੀਗੜ੍ਹ : ਪੰਜਾਬ ਵਿੱਚ ਲਗਭਗ 83.32 ਲੱਖ ਬੈਂਕ ਖਾਤਾਧਾਰਕਾਂ ਨੇ ਨਿਰਧਾਰਤ ਸਮੇਂ ਦੇ ਅੰਦਰ ਆਪਣੀ ਜਮ੍ਹਾ ਰਕਮ ਕਢਵਾਉਣ ਜਾਂ ਆਪਣੇ ਖਾਤਿਆਂ ਨੂੰ ਚਾਲੂ ਰੱਖਣ ਵਿਚ ਨਾਕਾਮ ਰਹੇ ਅਤੇ ਖਾਤਾਧਾਰਕਾਂ ਨੇ 3,197 ਕਰੋੜ ਰੁਪਏ ਤੱਕ ਆਪਣੀ ਪਹੁੰਚ ਗੁਆ ਦਿੱਤੀ ਹੈ। ਕਾਨੂੰਨੀ ਮਾਪਦੰਡਾਂ ਅਨੁਸਾਰ ਇਹ ਰਕਮ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਟਰਾਂਸਫਰ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 10 ਸਾਲਾਂ ਤੱਕ ਲਾਵਾਰਿਸ ਜਾਂ ਖਾਤਾ ਚਾਲੂ ਨਾ ਰਹਿਣ ਤੋਂ ਬਾਅਦ ਇਨ੍ਹਾਂ ਜਮ੍ਹਾ ਰਕਮਾਂ ਨੂੰ ਟਰਾਂਸਫਰ ਕੀਤਾ ਗਿਆ ਹੈ।
ਇਹ ਖੁਲਾਸਾ ਪੰਜਾਬ ਨੈਸ਼ਨਲ ਬੈਂਕ ਦੇ ਉਪ ਮਹਾਪ੍ਰਬੰਧਕ ਅਤੇ ਰਾਜ-ਸਤਰੀ ਬੈਂਕਰਜ਼ ਕਮੇਟੀ, ਪੰਜਾਬ ਦੇ ਮੈਂਬਰ ਰਾਮਕਿਸ਼ੋਰ ਮੀਨਾ ਨੇ ਰਾਜ ਵਿੱਚ ਲਾਵਾਰਿਸ ਜਮ੍ਹਾਂ ਰਕਮ ਦੇ ਪੈਮਾਨੇ ਨੂੰ ਉਜਾਗਰ ਕਰਦੇ ਹੋਏ ਕੀਤਾ। ਮੀਨਾ ਨੇ ਦੱਸਿਆ ਕਿ ਆਰ.ਬੀ.ਆਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜਦੋਂ ਕੋਈ ਬੈਂਕ ਖਾਤਾ ਚਾਲੂ ਨਹੀਂ ਰਹਿੰਦਾ ਹੈ ਅਤੇ ਜਮ੍ਹਾ ਰਕਮ ਨੂੰ ਨਿਰਧਾਰਤ ਮਿਤੀ ਤੱਕ ਦਾਅਵਾ ਨਹੀਂ ਕੀਤਾ ਜਾਂਦਾ, ਤਾਂ ਖਾਤਾ ਬੰਦ ਹੋ ਜਾਂਦਾ ਹੈ ਅਤੇ 10 ਸਾਲ ਬਾਅਦ ਪੈਸਾ ਆਰ.ਬੀ.ਆਈ. ਵੱਲੋਂ ਬਣਾਏ ਗਏ ਜਮ੍ਹਾਂ ਕਰਤਾ ਸਿੱਖਿਆ ਅਤੇ ਜਾਗਰੂਕਤਾ ਕੋਸ਼ ਵਿੱਚ ਤਬਾਦਲਾ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਵਿੱਤ ਮੰਤਰਾਲੇ ਨੇ ਜਮ੍ਹਾਂ ਕਰਤਾਵਾਂ ਜਾਂ ਉਨ੍ਹਾਂ ਦੇ ਨਾਮਜ਼ਦ ਵਿਅਕਤੀਆਂ (ਨੌਮਿਨੀ) ਨੂੰ ਅਜਿਹੀ ਲਾਵਾਰਿਸ ਰਕਮ ਵਾਪਸ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ 1 ਅਕਤੂਬਰ ਤੋਂ 31 ਦਸੰਬਰ ਤੱਕ 'ਤੁਹਾਡਾ ਪੈਸਾ- ਤੁਹਾਡਾ ਅਧਿਕਾਰ' ਨਾਮਕ ਤਿੰਨ ਮਹੀਨੇ ਦਾ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਸੀ।
ਜ਼ਿਲ੍ਹਾ ਕੁੱਲ ਖਾਤੇ ਜਮ੍ਹਾਂ ਰਕਮ ( ਰੁਪਏ ਕਰੋੜਾਂ ਵਿੱਚ)
ਜਲੰਧਰ 10,20,092 593.11
ਲੁਧਿਆਣਾ 10,56,990 485.60
ਅੰਮ੍ਰਿਤਸਰ 7,53,045 280.30
ਹੁਸ਼ਿਆਰਪੁਰ 5,33,444 236.99
ਪਟਿਆਲਾ 5,29,616 199.06
ਕਪੂਰਥਲਾ 3,70,206 177.99
ਨਵਾਂਸ਼ਹਿਰ 285,544 132.65
ਗੁਰਦਾਸਪੁਰ 4,43,541 125.37
ਮੋਹਾਲੀ 2,74,178 110.8
ਬਠਿੰਡਾ 3,86,852 105.74
ਮੋਗਾ 2,85,364 84.39
ਤਰਨਤਾਰਨ 2,68,312 82.31
ਰੋਪੜ 1,95,041 75.22
ਸੰਗਰੂਰ 2,57,588 71.21
ਫਿਰੋਜ਼ਪੁਰ 2,94,370 69.48
ਫ਼ਤਿਹਗੜ੍ਹ ਸਾਹਿਬ 2,23,606 60.77
ਮੁਕਤਸਰ ਸਾਹਿਬ 230,069 53.27
ਫ਼ਰੀਦਕੋਟ 1,76,944 50.65
ਪਠਾਨਕੋਟ 1,56,057 49.59
ਫਾਜ਼ਿਲਕਾ 2,05,184 45.19
ਮਾਨਸਾ 1,61,159 37.40
ਬਰਨਾਲਾ 1,23,868 35.48
ਮਲੇਰਕੋਟਲਾ 1,00,971 35.23
ਕੁੱਲ: 83,32,041 3,197.81 ਕਰੋੜ ਰੁਪਏ
(ਸਰੋਤ: ਰਾਜ ਪੱਧਰੀ ਬੈਂਕਰਜ਼ ਕਮੇਟੀ, ਪੰਜਾਬ)
