ਬਹਿਬਲ ਕਲਾਂ ਮਾਮਲੇ ਦੇ ਮੁੱਖ ਗਵਾਹ ਦੀ ਮੌਤ ਨੂੰ ਲੈ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ
Published : Feb 1, 2020, 6:22 pm IST
Updated : Feb 6, 2020, 8:40 am IST
SHARE ARTICLE
Sarpanch
Sarpanch

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਉਪਰੰਤ ਸਮੂਹ ਸਿੱਖ ਸੰਗਤਾਂ ਵਿੱਚ ਵੱਡਾ ਰੋਸ...

ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਉਪਰੰਤ ਸਮੂਹ ਸਿੱਖ ਸੰਗਤਾਂ ਵਿੱਚ ਵੱਡਾ ਰੋਸ ਪੈਦਾ ਹੋਣ ਉਪਰੰਤ ਕੋਟਕਪੂਰਾ ਦੇ ਬਤੀਆਂ ਵਾਲੇ ਚੌਂਕ ਸਮੇਤ ਪੂਰੇ ਪੰਜਾਬ ਵਿਚ ਇਨਸਾਫ਼ ਲਈ ਧਰਨੇ, ਮੁਜਹਾਰੇ ਅਤੇ ਸੜਕਾਂ ਜਾਮ ਕੀਤੀਆਂ ਗਈਆਂ ਸਨ ਅਤੇ ਸੁਰਖੀਆਂ ਬਣੀਆਂ ਸੀ ਬਹਿਬਲ ਕਲਾਂ ਦੇ ਕੋਲ ਮੁੱਖ ਮਾਰਗ ‘ਤੇ ਲੱਗਿਆ ਜਾਮ ਬਹਿਬਲ ਕਲਾਂ ਦੇ ਧਰਨਾ ਕਾਰੀਆਂ ਨੂੰ ਖਦੇੜਨ ਲਈ ਕਥਿਤ ਪੰਜਾਬ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਉਸ ਸਮੇਂ ਧਰਨੇ ਵਿਚ ਮੁੱਖ ਤੌਰ ਤੇ ਪਿੰਡ ਬਹਿਬਲ ਕਲਾਂ ਦਾ ਸਾਬਕਾ ਸਰਪੰਚ ਸੁਰਜੀਤ ਸਿੰਘ ਵੀ ਸ਼ਾਮਲ ਸੀ।

Behbal Kalan firingBehbal Kalan firing

ਜਿਸਨੇ ਬਹਿਬਲ ਵਿਖੇ ਹੋਈ ਸਾਰੀ ਘਟਨਾ ਪ੍ਰਤੀ ਜਾਂਚ ਕਰਨ ਲਈ ਬਣੇ ਕਮਿਸ਼ਨ ਕੋਲ ਆਪਣੇ ਬਿਆਨ ਵੀ ਦਰਜ ਕਰਵਾਏ ਸੀ। ਗਵਾਹ ਸਰਪੰਚ ਨੂੰ ਸਕਿਉਰਿਟੀ ਵੀ ਮਿਲੀ ਹੋਈ ਸੀ, ਜਿਸਦੀ ਅਚਾਨਕ ਮੌਤ ਹੋ ਗਈ ਸੀ। ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ 'ਤੇ ਮਾਮਲੇ 'ਚ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੁਰਜੀਤ ਸਿੰਘ ਦੀ 15 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

Behbal Kalan Goli KandBehbal Kalan Goli Kand

ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਹੈ ਕਿ 2018 ਵਿਚ ਉਨ੍ਹਾਂ ਦੇ ਘਰ ਤੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘਾਉਣ ਅਤੇ ਟਰਾਂਸਫਾਰਮਰ ਲਾਉਣ ਸਬੰਧੀ ਪਿੰਡ ਬਹਿਬਲ ਕਲਾਂ ਦੇ ਹੀ ਆਗੂ ਮਨਜਿੰਦਰ ਸਿੰਘ ਉਰਫ਼ ਬਿੱਟਾ, ਉਸ ਦੇ ਭਰਾ ਜਗਦੀਪ ਸਿੰਘ ਅਤੇ ਚਚੇਰੇ ਭਰਾ ਲਵਪ੍ਰੀਤ ਸਿੰਘ ਉਰਫ਼ ਲਵਲੀ ਨਾਲ ਉਨ੍ਹਾਂ ਦਾ ਬੋਲ-ਬੁਲਾਰਾ ਹੋ ਗਿਆ ਸੀ।

Behbal Kalan FiringBehbal Kalan Firing

ਉਦੋਂ ਤੋਂ ਹੀ ਦੋਹਾਂ ਧਿਰਾਂ ਵਿਚ ਕੁੜੱਤਣ ਵਾਲਾ ਮਾਹੌਲ ਸੀ। ਉਸ ਨੇ ਦੋਸ਼ ਲਾਇਆ ਕਿ 18 ਦਸੰਬਰ, 2018 ਅਤੇ 15 ਨਵੰਬਰ, 2019 ਨੂੰ ਮਨਜਿੰਦਰ ਸਿੰਘ ਨੇ ਆਪਣੇ ਘਰ ਹਵਾਈ ਫ਼ਾਇਰ ਕੀਤੇ ਅਤੇ ਸੁਰਜੀਤ ਸਿੰਘ ਦੇ ਪਰਿਵਾਰ ਨੂੰ ਧਮਕਾਇਆ। ਜਸਵੀਰ ਕੌਰ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਪੁਲਸ ਨੂੰ ਦਰਖ਼ਾਸਤਾਂ ਦਿੱਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਉਸ ਦੇ ਬਿਆਨਾਂ 'ਤੇ ਲੰਘੀ ਰਾਤ ਪੁਲਸ ਨੇ ਤਿੰਨਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 336/506/34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement