
ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਦਾ ਅਗ਼ਵਾ ਕਰਨ ਪਿੱਛੋਂ ਕਤਲ
ਅੰਮਿ੍ਤਸਰ, 31 ਜਨਵਰੀ (ਕੱਕੜ, ਖ਼ਾਲਸਾ): ਅੱਜ ਸ਼ਾਮੀ ਗੁਰੂ ਕਾ ਬਾਗ਼ ਦੇ ਭੱਠੇ ਦੇ ਨਜ਼ਦੀਕ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਅੰਦਰ ਸਨਸਨੀ ਫੈਲ ਗਈ | ਮੌਕੇ 'ਤੇ ਪੁੱਜੇ ਪੁਲਿਸ ਥਾਣਾ ਝੰਡੇਰ ਦੇ ਐਸ.ਐਚ.ਓ. ਮਨਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਿੰਡ ਪੰਧੇਰ ਦੇ ਇਕ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਉਹ ਦੇ ਸਹੁਰੇ ਪਰਵਾਰ ਵਲੋਂ ਅਗ਼ਵਾ ਕਰਨ ਉਪਰੰਤ ਉਸ ਦਾ ਕਤਲ ਕਰ ਕੇ ਲਾਸ਼ ਨੂੰ ਭੱਠਾ ਗੁਰੂ ਕਾ ਬਾਗ਼ (ਘੁੱਕੇਵਾਲੀ) ਵਿਖੇ ਸੁੱਟ ਦਿਤਾ ਗਿਆ ਹੈ ਜਿਸ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਭਰਾ ਰਾਜੂ ਸਿੰਘ ਦੇ ਬਿਆਨਾਂ ਉਤੇ ਸਾਲੇ ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਸਹੁਰਾ ਜਗੀਰ ਸਿੰਘ, ਚਾਚਾ ਸਹੁਰਾ ਕਸ਼ਮੀਰ ਸਿੰਘ ਅਤੇ ਚਾਰ-ਪੰਜ ਅਣਪਛਾਤੇ ਬੰਦਿਆਂ ਵਿਰੁਧ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ | ਲਵ ਮੈਰਿਜ ਬਣੀ ਕਤਲ ਦੀ ਵਜਾ ਗੁਰਪ੍ਰੀਤ ਸਿੰਘ ਵਲੋਂ ਜਗੀਰ ਸਿੰਘ ਦੀ ਲੜਕੀ ਨਾਲ ਉਨ੍ਹਾਂ ਦੀ ਮਰਜ਼ੀ ਦੇ ਵਿਰੁਧ ਲਵ ਮੈਰਿਜ ਕਰਵਾਈ ਸੀ | ਇਸੇ ਹੀ ਰੰਜਿਸ਼ ਦੇ ਚਲਦਿਆਂ ਉਨ੍ਹਾਂ ਵਲੋਂ ਗੁਰਪ੍ਰੀਤ ਸਿੰਘ ਨੂੰ ਅਗ਼ਵਾ ਕਰ ਉਸ ਦਾ ਕਤਲ ਕਰ ਦਿਤਾ ਗਿਆ |
ਫ਼ੋਟੋ : ਅੰਮਿ੍ਤਸਰ--ਮਰਡਰ
ਫ਼ੋਟੋ ਕੈਪਸ਼ਨ-ਗੁਰਪ੍ਰੀਤ ਸਿੰਘ ਦੀ ਫ਼ਾਈਲ ਫ਼ੋਟੋ |
8--1mandeep Singh Kakkar-02-31