ਹਰਿਆਣਾ 'ਚ ਇੰਟਰਨੈਟ ਪਾਬੰਦੀ ਦਾ ਖਾਪ ਪੰਚਾਇਤਾਂ ਨੇ ਲਭਿਆ ਤੋੜ
Published : Feb 1, 2021, 12:39 am IST
Updated : Feb 1, 2021, 12:39 am IST
SHARE ARTICLE
image
image

ਹਰਿਆਣਾ 'ਚ ਇੰਟਰਨੈਟ ਪਾਬੰਦੀ ਦਾ ਖਾਪ ਪੰਚਾਇਤਾਂ ਨੇ ਲਭਿਆ ਤੋੜ


ਪਿੰਡਾਂ ਦੇ ਮੰਦਰਾਂ 'ਤੇ ਲਗਵਾਏ ਲਾਊਡ ਸਪੀਕਰ

ਕਰਨਾਲ, 31 ਜਨਵਰੀ : ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਟਰੈਕਟਰ ਰੈਲੀ ਦੌਰਾਨ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਕਿਸਾਨ ਅੰਦੋਲਨ ਹੋਰ ਭਖ ਗਿਆ ਹੈ | ਇਸ ਦੇ ਮੱਦੇਨਜ਼ਰ ਇਕ ਪਾਸੇ ਦਿੱਲੀ ਦੀਆਂ ਵੱਖ-ਵੱਖ ਹੱਦਾਂ 'ਤੇ ਬਿਜਲੀ-ਪਾਣੀ ਦੇ ਕੁਨੈਕਸ਼ਨ ਬੰਦ ਕਰਨ ਦੀਆਂ ਖ਼ਬਰਾਂ ਮਿਲੀਆਂ ਹਨ, ਜਦਕਿ ਹਰਿਆਣਾ ਵਿਚ ਵੀ ਸਰਕਾਰ ਨੇ 17 ਜ਼ਿਲਿ੍ਹਆਂ ਵਿਚ ਇੰਟਰਨੈਟ ਸੇਵਾਵਾਂ ਬੰਦ ਕਰ ਦਿਤੀਆਂ ਹਨ | ਸ਼ਾਂਤੀ ਬਣਾਈ ਰੱਖਣ ਲਈ ਸਰਕਾਰ ਨੇ ਇੰਟਰਨੈੱਟ ਪਾਬੰਦੀ ਲਾਗੂ ਕੀਤੀ ਪਰ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਇਸ ਦਾ ਤੋੜ ਲੱਭ ਲਿਆ ਹੈ |
ਹਰਿਆਣਾ ਦੀਆਂ ਵੱਖ-ਵੱਖ ਖਾਪ ਪੰਚਾਇਤਾਂ ਨੇ ਸਰਕਾਰ ਦੇ ਇਸ ਫ਼ੈੈਸਲੇ ਤੋਂ ਬਾਅਦ ਇਨ੍ਹਾਂ 17 ਜ਼ਿਲਿ੍ਹਆਂ ਦੇ ਕਿਸਾਨਾਂ ਤਕ ਅਪਣੀ ਗੱਲ ਪਹੁੰਚਾਉਣ ਲਈ ਲਾਊਡ ਸਪੀਕਰਾਂ ਦੀ ਵਰਤੋਂ ਕਰਨ ਦਾ ਫ਼ੈੈਸਲਾ ਕੀਤਾ ਹੈ | ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਰੀਪੋਰਟ ਅਨੁਸਾਰ ਜੀਂਦ ਜ਼ਿਲ੍ਹੇ ਦੀਆਂ 17 ਖਾਪ ਪੰਚਾਇਤਾਂ ਦੇ ਮੁਖੀਆਂ ਨੇ ਲਾਊਡ ਸਪੀਕਰ ਲਗਾਏ ਹਨ ਤਾਂ ਜੋ ਉਹ ਖੇਤੀਬਾੜੀ ਕਾਨੂੰਨਾਂ ਬਾਰੇ ਅਪਣੇ ਵਿਚਾਰ ਕਿਸਾਨਾਂ ਤਕ ਪਹੁੰਚਾ ਸਕਣ |
ਇਸ ਰਾਹੀਂ ਕਿਸਾਨ ਆਗੂ ਆਸਾਨੀ ਨਾਲ ਜ਼ਿਲ੍ਹੇ ਦੇ 306 ਪਿੰਡਾਂ ਵਿਚ ਅਪਣੀ ਆਵਾਜ਼ ਪਹੁੰਚਾ ਸਕਦੇ ਹਨ | ਇਹ ਲਾਊਡ ਸਪੀਕਰ ਇਨ੍ਹਾਂ ਪਿੰਡਾਂ ਦੇ ਮੰਦਰਾਂ 'ਤੇ ਲਗਾਏ ਗਏ ਹਨ, ਤਾਂ ਜੋ ਖਾਪ ਪੰਚਾਇਤਾਂ ਆਸਾਨੀ ਨਾਲ ਕਿਸਾਨਾਂ ਤਕ ਪਹੁੰਚ ਸਕਣ |
ਜੀਂਦ-ਪਟਿਆਲਾ ਹਾਈਵੇਅ ਉੱਤੇ ਖਟਕਰ ਟੋਲ ਪਲਾਜ਼ੇ ਨੇੜੇ ਹਜ਼ਾਰਾਂ ਕਿਸਾਨ ਖਾਪ ਪੰਚਾਇਤ ਵਿਚ ਸ਼ਾਮਲ ਹੋਏ, ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਵੇਖੀਆਂ ਗਈਆਂ | ਜੀਂਦ ਜ਼ਿਲ੍ਹੇ ਦੀ ਖਾਪ ਦੇ ਆਜ਼ਾਦ ਪਲਵਾ ਨੇ ਕਿਹਾ ਕਿ ਸਰਕਾਰ ਨੇ ਕਿਸਾਨੀ ਲਹਿਰ ਨੂੰ ਦਬਾਉਣ ਲਈ ਕਈ ਪਾਬੰਦੀਆਂ ਥੋਪਣ ਦੀ ਕੋਸ਼ਿਸ਼ ਕੀਤੀ ਹੈ |
ਇੰਟਰਨੈੱਟ ਸੇਵਾਵਾਂ ਨੂੰ ਦਿੱਲੀ ਤੋਂ ਹਰਿਆਣਾ ਤਕ ਰੋਕ ਦਿਤਾ ਗਿਆ ਹੈ, ਕਿਸਾਨਾਂ ਨੇ ਇਸ ਦੇ ਜਵਾਬ ਵਿਚ ਸਿਰਫ ਲਾਊਡ ਸਪੀਕਰਾਂ ਦੀ ਵਰਤੋਂ ਕਰਨ ਦਾ ਫ਼ੈੈਸਲਾ ਕੀਤਾ ਹੈ | ਲਾਊਡ ਸਪੀਕਰ ਲਗਾਉਣ ਤੋਂ ਬਾਅਦ, ਅਸੀਂ ਤੁਰਤ ਦੂਰ-ਦੁਰਾਡੇ ਦੇ ਪਿੰਡਾਂ ਵਿਚ ਰਹਿੰਦੇ ਕਿਸਾਨਾਂ ਨੂੰ ਸਰਕਾਰ ਦੇ ਕੀਤੇ ਕਿਸੇ ਵੀ ਕਦਮਾਂ ਬਾਰੇ ਜਾਣਕਾਰੀ ਦੇ ਸਕਦੇ imageimageਹਾਂ | ਉਨ੍ਹਾਂ ਕਿਹਾ ਕਿ ਇੰਟਰਨੈਟ ਸੇਵਾਵਾਂ ਨੂੰ ਬਹਾਲ ਕਰਨ ਦੀ ਨਿਰੰਤਰ ਮੰਗ ਕੀਤੀ ਜਾ ਰਹੀ ਹੈ | ਜੇਕਰ ਸਰਕਾਰ ਛੇਤੀ ਹੀ ਸੇਵਾਵਾਂ ਆਰੰਭ ਨਹੀਂ ਕਰਦੀ ਤਾਂ ਕਿਸਾਨ ਸੜਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕਰਨਗੇ |  (ਏਜੰਸੀ)

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement