ਨਸ਼ੇ ਨੇ ਇੱਕ ਹੋਰ ਘਰ ’ਚ ਵਿਛਾਏ ਸੱਥਰ, ਲੁਧਿਆਣਾ ਦੇ ਪਿੰਡ ਪਮਾਲ ’ਚ 16 ਸਾਲਾਂ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਹੋਈ ਮੌਤ
Published : Feb 1, 2023, 4:58 pm IST
Updated : Feb 1, 2023, 5:04 pm IST
SHARE ARTICLE
photo
photo

ਥਾਣਾ ਦਾਖਾ ਦੀ ਪੁਲਿਸ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਮੁੱਲਾਂਪੁਰ ਦਾਖਾ: ਜ਼ਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਨਸ਼ੇ ਨੇ ਇੱਕ ਹੋਰ ਘਰ ’ਚ ਸੱਥਰ ਵਿਛਾ ਦਿੱਤੇ। ਪਿੰਡ ਪਮਾਲ ਦੇ ਨੌਜਵਾਨ ਸ਼ਾਨਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਜੋ ਕਿ ਅਜੇ ਸਿਰਫ 16 ਵਰ੍ਹਿਆਂ ਦਾ ਸੀ , ਦੀ ਬੀਤੀ ਰਾਤ ਚਿੱਟੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ। 

ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸ਼ਾਨਵੀਰ ਸਿੰਘ (16 ਸਾਲ) ਜੋ ਕਿ ਆਪਣੀ ਮਾਸੀ ਕੋਲ ਬੋਡਪਾਲ (ਧਰਮਕੋਟ) ਰਹਿੰਦਾ ਸੀ। ਅਜੇ ਪਰਸੋਂ ਹੀ ਆਪਣੇ ਘਰ ਪਿੰਡ ਪਮਾਲ ਆਇਆ ਸੀ। ਕੱਲ੍ਹ 31 ਜਨਵਰੀ ਨੂੰ ਉਸ ਦੇ ਪਿੰਡ ਦਾ ਲੜਕਾ ਰਾਜਬੀਰ ਸਿੰਘ ਪੁੱਤਰ ਗੁਰਮੀਤ ਸਿੰਘ ਉਸ ਨੂੰ ਮੋਟਰਸਾਈਕਲ ’ਤੇ ਚਿੱਟਾ ਵਿਕਰੇਤਾ ਸਮਗਲਰ ਕੋਲ ਲੈ ਗਿਆ, ਜਿੱਥੇ ਖਰੀਦ ਕੇ ਇੰਨਾ ਨੇ ਚਿੱਟੇ ਦਾ ਟੀਕਾ ਲਗਾਇਆ, ਟੀਕਾ ਲਗਾਉਂਦਿਆਂ ਹੀ ਸ਼ਾਨਵੀਰ ਦੀ ਹਾਲਤ ਗੰਭੀਰ ਹੋ ਗਈ ਤੇ ਓਵਰਡੋਜ਼ ਕਾਰਣ ਉਸ ਦੀ ਮੌਤ ਹੋ ਗਈ। ਉਧਰ ਥਾਣਾ ਦਾਖਾ ਦੀ ਪੁਲਿਸ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ- ਬਜਟ 2023: ਹੁਣ ਹਰ ਕਿਸੇ ਦੇ ਸਿਰ ’ਤੇ ਹੋਵੇਗੀ ਛੱਤ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ PM ਅਵਾਸ ਯੋਜਨਾ ਸਕੀਮ ਦੇ ਬਜਟ ’ਚ ਕੀਤਾ ਵਾਧਾ

Tags: lidhiana, drug

SHARE ARTICLE

ਏਜੰਸੀ

Advertisement

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM
Advertisement