ਬਜਟ 2023: ਹੁਣ ਹਰ ਕਿਸੇ ਦੇ ਸਿਰ ’ਤੇ ਹੋਵੇਗੀ ਛੱਤ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ PM ਅਵਾਸ ਯੋਜਨਾ ਸਕੀਮ ਦੇ ਬਜਟ ’ਚ ਕੀਤਾ ਵਾਧਾ
Published : Feb 1, 2023, 2:08 pm IST
Updated : Feb 1, 2023, 2:11 pm IST
SHARE ARTICLE
PHOTO
PHOTO

ਹੁਣ ਇਸ ਬਜਟ ਨੂੰ ਵਧਾ ਕੇ 79 ਹਜ਼ਾਰ ਕਰੋੜ ਰੁਪਏ ਤੋਂ ਵੱਧ ਕਰ ਦਿੱਤਾ ਗਿਆ ਹੈ। 

 

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਦੌਰਾਨ ਦੇਸ਼ ਦੀ ਜਨਤਾ ਨੂੰ ਕਫਾਇਤੀ ਦਰ 'ਤੇ ਘਰ ਮੁਹੱਈਆ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਬਜਟ ਵਿਚ ਪਹਿਲਾਂ ਦੇ ਮੁਕਾਬਲੇ 66% ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਇਸ ਬਜਟ ਨੂੰ ਵਧਾ ਕੇ 79 ਹਜ਼ਾਰ ਕਰੋੜ ਰੁਪਏ ਤੋਂ ਵੱਧ ਕਰ ਦਿੱਤਾ ਗਿਆ ਹੈ। 

ਵਿੱਤੀ ਸਾਲ 2022-23 ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ 48 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਸਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਉਦੇਸ਼ ਦੇਸ਼ ਦੇ ਲੋਕਾਂ ਨੂੰ ਆਪਣਾ ਘਰ ਮੁਹੱਈਆ ਕਰਵਾਉਣਾ ਹੈ। ਇਸ ਸਕੀਮ ਤਹਿਤ ਸਰਕਾਰ ਉਨ੍ਹਾਂ ਲੋਕਾਂ ਨੂੰ ਪੈਸੇ ਦਿੰਦੀ ਹੈ, ਜਿਨ੍ਹਾਂ ਕੋਲ ਪੱਕੇ ਮਕਾਨ ਨਹੀਂ ਹਨ। 

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਹਰ ਵਿੱਤੀ ਸਾਲ 'ਚ ਵੱਖ-ਵੱਖ ਟੀਚੇ ਨਿਰਧਾਰਤ ਕੀਤੇ ਜਾਂਦੇ ਹਨ।  ਯੋਗਤਾ ਦੀ ਗੱਲ ਕੀਤੀ ਜਾਵੇ ਤਾਂ ਇਸ ਸਕੀਮ ਤਹਿਤ ਗਰੀਬ ਪਰਿਵਰਾਂ ਨੂੰ ਮਕਾਨ ਅਲਾਟ ਕੀਤੇ ਜਾਂਦੇ ਹਨ। 

 ਆਵਾਸ ਯੋਜਨਾ ਤਹਿਤ ਸੂਚੀ ਤਿਆਰ ਕਰਦੇ ਸਮੇਂ ਇਹ ਜਾਂਚ ਕੀਤੀ ਜਾਂਦੀ ਹੈ ਕਿ ਲਾਭਪਾਤਰੀ ਕੋਲ ਕੋਈ ਮੋਟਰ ਵਾਲਾ ਦੋਪਹੀਆ ਜਾਂ ਤਿੰਨ ਪਹੀਆ ਵਾਹਨ ਤਾਂ ਨਹੀਂ। ਇਸ ਦੇ ਨਾਲ ਹੀ ਕੋਈ ਹੋਰ ਮਾਪਦੰਡ ਤੈਅ ਕੀਤੇ ਗਏ ਹਨ। 

ਇਸ ਤੋਂ ਇਲਾਵਾ ਜੇਕਰ ਕਿਸੇ ਕੋਲ 50 ਹਜ਼ਾਰ ਜਾਂ ਇਸ ਤੋਂ ਵੱਧ ਦਾ ਕਿਸਾਨ ਕ੍ਰੈਡਿਟ ਕਾਰਡ ਹੈ ਤਾਂ ਉਸ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਨਹੀਂ ਮਿਲਦੀ। ਇਸ ਤੋਂ ਇਲਾਵਾ ਜੇਕਰ ਪਰਿਵਾਰ ਵਿੱਚ ਕੋਈ ਸਰਕਾਰੀ ਕਰਮਚਾਰੀ ਹੈ ਤਾਂ ਉਹ ਪਰਿਵਾਰ ਇਸ ਸਕੀਮ ਦਾ ਲਾਭ ਨਹੀਂ ਲੈ ਸਕਦਾ। ਜੇਕਰ ਕਿਸੇ ਪਰਿਵਾਰ ਦਾ ਕੋਈ ਵਿਅਕਤੀ 10000 ਰੁਪਏ ਪ੍ਰਤੀ ਮਹੀਨਾ ਕਮਾ ਰਿਹਾ ਹੈ ਤਾਂ ਉਸ ਨੂੰ ਆਵਾਸ ਯੋਜਨਾ ਦਾ ਲਾਭ ਨਹੀਂ ਮਿਲੇਗਾ।

SHARE ARTICLE

ਏਜੰਸੀ

Advertisement

Arvind Kejriwal ਨੂੰ ਮਿਲਣ Tihar Jail ਪਹੁੰਚੇ Punjab ਦੇ CM Bhagwant Mann | LIVE

12 Jun 2024 4:55 PM

Kangana ਪੰਜਾਬੀਆਂ ਨੂੰ ਤਾਂ ਮਾੜਾ ਕਹਿੰਦੀ, ਪਰ ਜਿਨ੍ਹਾਂ ਦੀ ਕਾਬਲੀਅਤ ਦੀ ਦੁਨੀਆਂ ਮੁਰੀਦ ਉਹ ਕਿਉਂ ਨਹੀਂ ਦਿਖਦੀ?

12 Jun 2024 12:23 PM

Kangana ਨੂੰ ਲੈ ਕੇ Kuldeep Dhaliwal ਨੇ BJP ਵਾਲਿਆਂ ਨੂੰ ਦਿੱਤੀ ਨਵੀਂ ਸਲਾਹ "ਕੰਗਨਾ ਨੂੰ ਡੱਕੋ"

12 Jun 2024 11:38 AM

ਚੱਲਦੀ ਡਿਬੇਟ 'ਚ RSS ਤੇ BJP ਆਗੂ ਦੀ ਖੜਕੀ, 'ਰਾਮ ਯੁੱਗ ਨਹੀਂ ਹੁਣ ਕ੍ਰਿਸ਼ਨ ਯੁੱਗ ਚੱਲ ਰਿਹਾ, ਮਹਾਂਭਾਰਤ ਵੀ ਛਿੜੇਗਾ'

12 Jun 2024 11:30 AM

Chandigarh News: Tower ਤੇ ਚੜ੍ਹੇ ਮੁੰਡੇ ਨੂੰ ਦੇਖੋ Live ਵੱਡੀ Crane ਨਾਲ ਉਤਾਰ ਰਹੀ GROUND ZERO LIVE !

12 Jun 2024 10:54 AM
Advertisement