ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਮੋਗਾ ਵਿਖੇ ਤਾਇਨਾਤ ਸਨ ASI ਚਰਨਜੀਤ ਸਿੰਘ
ਫਿਰੋਜ਼ਪੁਰ: ਫਿਰੋਜ਼ਪੁਰ ਦੇ ਦਿਹਾਤੀ ਹਲਕਾ ਤਲਵੰਡੀ ਭਾਈ ਦੀ ਦਾਣਾ ਮੰਡੀ ਵਿੱਚ ਗੱਡੀ ਵਿਚੋਂ ਏ.ਐਸ.ਆਈ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਏਐਸਸਆਈ ਚਰਨਜੀਤ ਸਿੰਘ ਵਾਸੀ ਫਰੀਦਕੋਟ ਦੀ ਲਾਸ਼ ਆਪਣੀ ਹੀ ਸਵਿਫਟ ਕਾਰ ਨੰ ਪੀ.ਬੀ.05ਏ.ਐਫ.4507 ਵਿੱਚ ਪਾਈ ਗਈ ਹੈ। ਮ੍ਰਿਤਕ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਐਂਟੀ ਗੈਂਗਸਟਰ ਟਾਸਕ ਫੋਰਸ ਮੋਗਾ ਵਿਖੇ ਤਾਇਨਾਤ ਸਨ।
ਪੜ੍ਹੋ ਪੂਰੀ ਖਬਰ: ਭੂਮੀਗਤ ਪਾਣੀ ਕੱਢਣ ਅਤੇ ਸੰਭਾਲ ਸਬੰਧੀ ਪੀ. ਅਥਾਰਟੀ ਦੀਆਂ ਨਵੀਆਂ ਹਦਾਇਤਾਂ ਅੱਜ ਤੋਂ ਲਾਗੂ
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਏਐਸਆਈ ਦੀ ਉਹਨਾਂ ਦੀ ਲਾਸ਼ ਕੋਲ ਹੀ ਸਰਵਿਸ ਰਿਵਾਲਵਰ ਪਈ ਮਿਲੀ ਹੈ ਅਤੇ ਡੀਐਸਪੀ ਫਤਹਿ ਸਿੰਘ ਬਰਾੜ ਨੇ ਗੱਲਬਾਤ ਦੌਰਾਨ ਦੱਸਿਆ ਕਿ ਏਐਸਆਈ ਚਰਨਜੀਤ ਸਿੰਘ ਦੀ ਲਾਸ਼ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਸਾਹਮਣੇ ਆਵੇਗਾ ਉਸਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਮੁਲਾਜ਼ਮ ਦੀ ਲਾਸ਼ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਜਿਥੇ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ।
ਪੜ੍ਹੋ ਪੂਰੀ ਖਬਰ: ਭਾਰਤ-ਪਾਕਿ ਸਰਹੱਦ 'ਤੇ ਕਰੋੜਾਂ ਦੀ ਹੈਰੋਇਨ ਬਰਾਮਦ