
ਪੁੱਤਰ ਦਾ ਆਖ਼ਰੀ ਵਾਰ ਮੂੰਹ ਦੇਖਣ ਨੂੰ ਤਰਸੇ ਮਾਪੇ
ਪੱਤੋ ਹੀਰਾ ਸਿੰਘ: ਪਿੰਡ ਪੱਤੋ ਹੀਰਾ ਸਿੰਘ ਦੇ ਕੌਮਾਂਤਰੀ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਪੱਤੋ ਦੀ ਕੈਨੇਡਾ ਦੇ ਸਰੀ ਵਿੱਚ 16 ਜਨਵਰੀ ਨੂੰ ਮੌਤ ਹੋ ਗਈ ਸੀ। ਕਬੱਡੀ ਖਿਡਾਰੀ ਦੀ ਮ੍ਰਿਤਕ ਦੇਹ ਕੈਨੇਡਾ ਵਿੱਚ ਪਈ ਹੈ। ਮਾਪਿਆਂ ਕੋਲ ਆਪਣੇ ਪੁੱਤਰ ਦੇ ਸਸਕਾਰ ਵਿੱਚ ਸ਼ਾਮਲ ਹੋਣ ਜਾਂ ਲਾਸ਼ ਨੂੰ ਬਾਰਤ ਲਿਆਉਣ ਜੋਗੀ ਪੂੰਜੀ ਨਹੀਂ ਹੈ।
ਪੜ੍ਹੋ ਪੂਰੀ ਖਬਰ: ਲੁਧਿਆਣਾ: ਪੈਲੇਸ 'ਚ ਫੋਟੋਗ੍ਰਾਫੀ ਕਰਨ ਗਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
ਅਮਰਪ੍ਰੀਤ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਲਗਾਏ। ਇਸ ਲਈ ਜ਼ਮੀਨ ਵੀ ਵੇਚਣੀ ਪਈ। ਅਮਰੀ ਦੇ ਵਿਆਹ ਪਿੱਛੋਂ ਉਸ ਦੀ ਪਤਨੀ ਸਰੀ ਚਲੀ ਗਈ ਅਤੇ ਅਮਰੀ ਵੀ ਮਹਿਜ਼ ਮਹੀਨਾ ਪਹਿਲਾਂ ਉਥੇ ਚਲਾ ਸੀ। ਉਥੇ ਦਿਲ ਦਾ ਦੌਰਾ ਪੈਣ ਨਾਲ ਉਸ ਦਾ ਦਿਹਾਂਤ ਹੋ ਗਿਆ। ਉਸ ਨੂੰ ਆਪਣੀ ਪਤਨੀ ਕੋਲ ਕੈਨੇਡਾ ਗਏ ਨੂੰ ਸਿਰਫ ਮਹੀਨਾ ਹੀ ਹੋਇਆ ਸੀ।
ਪੜ੍ਹੋ ਪੂਰੀ ਖਬਰ: ਉਰਵਸ਼ੀ ਅਗਨੀਹੋਤਰੀ ਦੀ ਨਿਯੁਕਤੀ ਮਾਮਲੇ 'ਚ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ