ਸੈਕਟਰ 39 ਥਾਣੇ ਦੀ ਪੁਲਿਸ ਨੇ 28 ਜਨਵਰੀ ਨੂੰ ਆਈਪੀਸੀ ਦੀ ਧਾਰਾ 379ਏ ਤਹਿਤ ਦੋ ਕੇਸ ਦਰਜ ਕੀਤੇ ਸਨ
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ ਮੁਕਤਸਰ ਦੇ ਵਿਕਰਮ ਲਾਡੀ (31) ਅਤੇ ਮੁਕਤਸਰ ਦੀ ਰਮਨ (24) ਨਾਂ ਦੀ ਇੱਕ ਵਿਆਹੁਤਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਨੇ ਸਨੈਚਿੰਗ ਦੇ ਦੋ ਮਾਮਲੇ ਸੁਲਝਾ ਲਏ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟਿਆ ਮੋਬਾਈਲ ਵੀ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਵਾਰਦਾਤ ਵਿੱਚ ਸ਼ਾਮਲ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਸੈਕਟਰ 39 ਥਾਣੇ ਦੀ ਪੁਲਿਸ ਨੇ 28 ਜਨਵਰੀ ਨੂੰ ਆਈਪੀਸੀ ਦੀ ਧਾਰਾ 379ਏ ਤਹਿਤ ਦੋ ਕੇਸ ਦਰਜ ਕੀਤੇ ਸਨ। ਬਾਅਦ ਵਿੱਚ ਇਨ੍ਹਾਂ ਵਿੱਚ ਧਾਰਾ 411 ਵੀ ਜੋੜ ਦਿੱਤੀ ਗਈ ਹੈ।
ਪਹਿਲਾ ਮਾਮਲਾ ਸੈਕਟਰ 25 ਦੀ ਰਹਿਣ ਵਾਲੀ ਅੰਜੂ ਨਾਂ ਦੀ ਔਰਤ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਸ਼ਾਮ 5 ਵਜੇ ਜਦੋਂ ਉਹ ਸੈਕਟਰ 37/38 ਡਿਵਾਈਡਿੰਗ ਰੋਡ ਨੇੜੇ ਸੈਕਟਰ 25 ਸਥਿਤ ਆਪਣੇ ਘਰ ਵੱਲ ਜਾ ਰਹੀ ਸੀ ਤਾਂ ਪਿੱਛੇ ਤੋਂ ਮੋਟਰਸਾਈਕਲ ’ਤੇ ਦੋ ਵਿਅਕਤੀ ਬਿਨਾਂ ਹੈਲਮੇਟ ਆਏ। ਮੋਟਰਸਾਈਕਲ 'ਤੇ ਪਿੱਛੇ ਬੈਠੀ ਔਰਤ ਨੇ ਉਸ ਦਾ ਓਪੋ ਕੰਪਨੀ ਦਾ ਮੋਬਾਈਲ ਫੋਨ ਖੋਹ ਲਿਆ।
ਦੂਜੇ ਮਾਮਲੇ ਵਿੱਚ ਸੈਕਟਰ 38ਸੀ ਦੀ ਸ਼ਿਲਪੀ ਨਾਂ ਦੀ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਮੋਹਾਲੀ ਜਾ ਰਹੀ ਸੀ ਤਾਂ ਸੈਕਟਰ 40/41 ਦੇ ਲਾਈਟ ਪੁਆਇੰਟ ਨੇੜੇ ਮੋਟਰਸਾਈਕਲ 'ਤੇ ਸਵਾਰ ਦੋ ਸਨੈਚਰਸ ਪਿੱਛੇ ਤੋਂ ਆਏ ਅਤੇ ਪਿੱਛੇ ਬੈਠੀ ਔਰਤ ਦਾ ਆਈ-ਫੋਨ 11 ਖੋਹ ਲਿਆ।
ਏਐਸਪੀ ਮ੍ਰਿਦੁਲ ਨੇ ਦੱਸਿਆ ਕਿ ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਸੈਕਟਰ 41/42 ਡਿਵਾਈਡਿੰਗ ਰੋਡ ਨੇੜੇ ਨਾਕਾ ਲਗਾ ਕੇ ਵਿਕਰਮ ਲਾਡੀ ਨੂੰ ਕਾਬੂ ਕੀਤਾ ਗਿਆ। ਰਮਨ ਨੂੰ ਪੁੱਛਗਿੱਛ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਵਿਕਰਮ ਦੇ ਕੋਲੋਂ ਪੰਜਾਬ ਨੰਬਰ ਵਾਲਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਜਿਸ ਦੀ ਵਰਤੋਂ ਜੁਰਮ ਵਿੱਚ ਕੀਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ ਖੋਹਿਆ ਮੋਬਾਈਲ ਵੀ ਬਰਾਮਦ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ-ਕਾਊਂਟਰ ਇੰਟੈਲੀਜੈਂਸ ਨੇ ਜੇਲ੍ਹ ਵਾਰਡਨ ਅਤੇ ਉਸ ਦੇ ਪੁੱਤ ਨੂੰ ਜੇਲ੍ਹ ਵਿੱਚ ਨਸ਼ਾ ਸਪਲਾਈ ਕਰਨ ਦੇ ਦੋਸ਼ ਵਿੱਚ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਕੋਲ ਆਈ ਸ਼ੁਰੂਆਤੀ ਫੁਟੇਜ ਵਿੱਚ ਮੋਟਰਸਾਈਕਲ ਦੀ ਨੰਬਰ ਪਲੇਟ ਦਿਖਾਈ ਨਹੀਂ ਦਿੱਤੀ। ਇਸ ਦਾ ਨੰਬਰ ਤਕਨੀਕੀ ਟੀਮ ਨਾਲ ਮਿਲ ਕੇ ਤਿਆਰ ਕੀਤਾ ਗਿਆ ਸੀ। ਪੁਲਿਸ ਨੂੰ ਪਤਾ ਲੱਗਾ ਕਿ ਇਹ ਜਨਵਰੀ ਮਹੀਨੇ ਲੁਧਿਆਣਾ ਤੋਂ ਚੋਰੀ ਹੋਈ ਸੀ। ਇਹ 2 ਸਨੈਚਿੰਗਾਂ ਇੱਕ ਘੰਟੇ ਵਿੱਚ ਕੀਤੀਆਂ ਗਈਆਂ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨਸ਼ੇ ਦੇ ਸੌਦਾਗਰ ਅਤੇ ਨਸ਼ੇ ਦੇ ਆਦੀ ਹਨ। ਪੁਲਿਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਇੱਕੋ ਇਲਾਕੇ ਦੇ ਰਹਿਣ ਵਾਲੇ ਹਨ, ਇਸ ਲਈ ਉਨ੍ਹਾਂ ਦੀ ਜਾਣ-ਪਛਾਣ ਸੀ। ਦੋਸ਼ੀ ਵਿਕਰਮ ਅਣਵਿਆਹਿਆ ਹੈ। ਪੁਲਿਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਜ਼ੀਰਕਪੁਰ ਆਏ ਹੋਏ ਸਨ।